CWC 23 : ਸ਼੍ਰੀਲੰਕਾ ਨੇ ਬੰਗਲਾਦੇਸ਼ ਨੂੰ ਦਿੱਤਾ 280 ਦੌੜਾਂ ਦਾ ਟੀਚਾ

Monday, Nov 06, 2023 - 05:54 PM (IST)

ਸਪੋਰਟਸ ਡੈਸਕ- ਬੰਗਲਾਦੇਸ਼ ਅਤੇ ਸ਼੍ਰੀਲੰਕਾ ਵਿਚਾਲੇ ਵਨਡੇ ਵਿਸ਼ਵ ਕੱਪ ਦਾ 38ਵਾਂ ਮੈਚ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ।ਪਹਿਲਾਂ ਬੱਲੇਬਾਜ਼ੀ ਕਰਨ ਆਈ ਸ਼੍ਰੀਲੰਕਾ ਨੇ 49.3 ਓਵਰਾਂ 'ਚ ਸਾਰੀਆਂ ਵਿਕਟਾਂ ਗੁਆ ਕੇ 279 ਦੌੜਾਂ ਬਣਾਈਆਂ ਤੇ ਬੰਗਲਾਦੇਸ਼ ਨੂੰ ਜਿੱਤ ਲਈ 280 ਦੌੜਾਂ ਦਾ ਟੀਚਾ ਦਿੱਤਾ। ਸ਼੍ਰੀਲੰਕਾ ਲਈ ਚਰਿਥ ਅਸਲਾਂਕਾ ਨੇ 108 ਦੌੜਾਂ, ਪਥੁਮ ਨਿਸਾਂਕਾ ਨੇ 41 ਦੌੜਾਂ, ਸਦੀਰਾ ਸਮਰਵਿਕਰਮਾ ਨੇ 41 ਦੌੜਾਂ, ਧਨੰਜੈ ਡਿ ਸਿਲਵਾ ਨੇ 34 ਦੌੜਾਂ , ਮਹੀਸ਼ ਥਿਕਸ਼ਾਨਾ ਨੇ 22 ਦੌੜਾਂ, ਕੁਸਲ ਮੇਂਡਿਸ ਨੇ 19 ਦੌੜਾਂ ਬਣਾਈਆਂ। ਬੰਗਲਾਦੇਸ਼ ਲਈ ਸ਼ੋਰੀਫੁਲ ਇਸਲਾਮ ਨੇ 2, ਤਨਜ਼ੀਮ ਹਸਨ ਸਾਕਿਬ ਨੇ 3, ਸ਼ਾਕਿਬ ਅਲ ਹਸਨ ਨੇ 2 ਤੇ ਮੇਹਿਦੀ ਹਸਨ ਮਿਰਾਜ਼ ਨੇ 1 ਵਿਕਟਾਂ ਲਈਆਂ।

ਇਹ ਵੀ ਪੜ੍ਹੋ : ਭਾਵਨਾਵਾਂ ਨੂੰ ਕਾਬੂ 'ਚ ਰੱਖਣਾ ਮੇਰੇ ਖੇਡ ਦਾ ਮੁੱਖ ਹਿੱਸਾ, ਸਚਿਨ ਦੇ ਰਿਕਾਰਡ ਦੀ ਬਰਾਬਰੀ 'ਤੇ ਬੋਲੇ ਕੋਹਲੀ

ਪਿੱਚ ਰਿਪੋਰਟ

ਅਰੁਣ ਜੇਤਲੀ ਸਟੇਡੀਅਮ ਦੀ ਪਿੱਚ ਬੱਲੇਬਾਜ਼ੀ ਲਈ ਅਨੁਕੂਲ ਹੈ ਅਤੇ ਪਿਛਲੇ ਪੰਜ ਮੈਚਾਂ ਵਿੱਚ ਇੱਥੇ ਪਹਿਲੀ ਪਾਰੀ ਦੀ ਔਸਤ 346 ਦੌੜਾਂ ਰਹੀ ਹੈ। ਗੇਂਦਬਾਜ਼ੀ ਦੇ ਮਾਮਲੇ ਵਿੱਚ, ਪਿੱਚ ਸਪਿਨ ਗੇਂਦਬਾਜ਼ੀ (35 ਪ੍ਰਤੀਸ਼ਤ) ਨਾਲੋਂ ਤੇਜ਼ ਗੇਂਦਬਾਜ਼ੀ (65 ਪ੍ਰਤੀਸ਼ਤ) ਦੇ ਪੱਖ ਵਿੱਚ ਹੈ।

ਇਹ ਵੀ ਪੜ੍ਹੋ : ਸ਼੍ਰੀਲੰਕਾ ਕ੍ਰਿਕਟ ਬੋਰਡ ਬਰਖਾਸਤ, WC 'ਚ ਭਾਰਤ ਖਿਲਾਫ਼ ਕਰਾਰੀ ਹਾਰ ਤੋਂ ਬਾਅਦ ਚੁੱਕਿਆ ਗਿਆ ਵੱਡਾ ਕਦਮ

ਮੌਸਮ ਦਾ ਮਿਜਾਜ਼

ਰਾਜਧਾਨੀ ਨਵੀਂ ਦਿੱਲੀ ਵਿੱਚ ਧੁੱਪ ਅਤੇ ਖੁਸ਼ਕ ਮੌਸਮ ਰਹੇਗਾ ਅਤੇ ਹਵਾ ਵਿੱਚ ਧੂੰਏਂ ਦੀ ਸੰਘਣੀ ਪਰਤ ਹੋਵੇਗੀ। ਅੱਜ ਦੇ ਮੈਚ 'ਤੇ ਮੀਂਹ ਦਾ ਕੋਈ ਅਸਰ ਪੈਣ ਦੀ ਸੰਭਾਵਨਾ ਨਹੀਂ ਹੈ। ਤਾਪਮਾਨ 17 ਡਿਗਰੀ ਸੈਲਸੀਅਸ ਤੋਂ 30 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹੇਗਾ। 50 ਓਵਰਾਂ ਦੇ ਮੁਕਾਬਲੇ ਦੌਰਾਨ ਹਵਾ ਦੀ ਰਫ਼ਤਾਰ 5-6 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ 


Tarsem Singh

Content Editor

Related News