CWC 23 : ਭਾਰਤੀ ਕ੍ਰਿਕਟ ਟੀਮ ਅਫਗਾਨਿਸਤਾਨ ਖਿਲਾਫ ਮੈਚ ਲਈ ਦਿੱਲੀ ਪਹੁੰਚੀ

10/10/2023 4:03:32 PM

ਸਪੋਰਟਸ ਡੈਸਕ- ਵਿਸ਼ਵ ਕੱਪ ਦੇ ਆਪਣੇ ਪਹਿਲੇ ਮੈਚ ਵਿਚ ਪੰਜ ਵਾਰ ਦੀ ਚੈਂਪੀਅਨ ਆਸਟ੍ਰੇਲੀਆ ਨੂੰ ਹਰਾਉਣ ਵਾਲੀ ਭਾਰਤੀ ਟੀਮ ਹੁਣ ਦੂਜੇ ਮੈਚ ਲਈ ਤਿਆਰ ਹੈ। ਟੀਮ ਭਾਰਤ ਸੋਮਵਾਰ ਨੂੰ ਦਿੱਲੀ ਪਹੁੰਚੀ, ਜਿੱਥੇ ਬੁੱਧਵਾਰ ਨੂੰ ਅਰੁਣ ਜੇਤਲੀ ਸਟੇਡੀਅਮ ’ਚ ਉਸ ਦਾ ਸਾਹਮਣਾ ਅਫਗਾਨਿਸਤਾਨ ਦੀ ਟੀਮ ਨਾਲ ਹੋਵੇਗਾ। ਭਾਰਤੀ ਟੀਮ ਆਪਣੇ ਸਟਾਰ ਓਪਨਰ ਸ਼ੁਭਮਨ ਗਿੱਲ ਦੇ ਬਿਨਾਂ ਇੱਥੇ ਪਹੁੰਚ ਹੈ, ਜੋ ਡੇਂਗੂ ਤੋਂ ਪੀੜਤ ਹੈ ਅਤੇ ਇਸ ਸਮੇਂ ਚੇਨਈ ’ਚ ਹੈ। ਗਿੱਲ ਆਸਟ੍ਰੇਲੀਆ ਖਿਲਾਫ ਵੀ ਨਹੀਂ ਖੇਡਿਆ ਸੀ। ਬੀ. ਸੀ. ਸੀ. ਆਈ. ਨੇ ਕਿਹਾ ਕਿ ਗਿੱਲ ਟੀਮ ਨਾਲ ਦਿੱਲੀ ਨਹੀਂ ਜਾਣਗੇ।

ਇਹ ਵੀ ਪੜ੍ਹੋ : ਸੁਲਤਾਨ ਆਫ ਜੋਹੋਰ ਕੱਪ ਲਈ 20 ਮੈਂਬਰੀ ਭਾਰਤੀ ਜੂਨੀਅਰ ਪੁਰਸ਼ ਹਾਕੀ ਟੀਮ ਦਾ ਐਲਾਨ

ਉਹ ਬੀ. ਸੀ. ਸੀ. ਆਈ. ਦੀ ਮੈਡੀਕਲ ਟੀਮ ਦੀ ਨਿਗਰਾਨੀ ਹੇਠ ਚੇਨਈ ਵਿਚ ਰੁਕੇ ਹਨ। 24 ਸਾਲਾ ਗਿੱਲ ਸ਼ਾਨਦਾਰ ਫਾਰਮ ਵਿਚ ਹੈ ਅਤੇ ਇਸ ਸਾਲ ਉਸ ਨੇ ਪੰਜ ਵਨਡੇ ਸੈਂਕੜੇ ਲਗਾਏ ਹਨ, ਇਸ ਲਈ ਪਿਛਲੇ ਮੈਚ ਵਿਚ ਉਸ ਦੀ ਗੈਰਹਾਜ਼ਰੀ ਟੀਮ ਨੂੰ ਮਹਿਸੂਸ ਹੋਈ ਸੀ। ਉਸ ਦੀ ਜਗ੍ਹਾ ਖੇਡਣ ਆਏ ਈਸ਼ਾਨ ਕਿਸ਼ਨ ਚੇਨਈ ਵਿਚ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੇ। ਪਰ ਗਿੱਲ ਦੀ ਗੈਰ-ਮੌਜੂਦਗੀ ਵਿਚ ਟੀਮ ਵਿਚ ਬਦਲਾਅ ਦੀ ਬਹੁਤ ਘੱਟ ਸੰਭਾਵਨਾ ਹੈ। ਈਸ਼ਾਨ ਦਾ ਇਕ ਵਾਰ ਫਿਰ ਕਪਤਾਨ ਰੋਹਿਤ ਦੇ ਨਾਲ ਓਪਨਿੰਗ ਕਰਨਾ ਤੈਅ ਹੈ।

ਇਹ ਵੀ ਪੜ੍ਹੋ : ਸ਼ਿਖਰ ਧਵਨ ਨੇ ਸ਼ਾਹਰੁਖ ਖਾਨ ਦੀ 'ਜਵਾਨ' ਦੀ ਲੁੱਕ ਕੀਤੀ ਕਾਪੀ (ਵੀਡੀਓ)

ਭਾਰਤ ਨੇ ਆਸਟ੍ਰੇਲੀਆ ਖ਼ਿਲਾਫ਼ ਮੈਚ ਵਿਚ ਸਿਰਫ਼ ਦੋ ਦੌੜਾਂ ’ਤੇ ਤਿੰਨ ਵਿਕਟਾਂ ਗੁਆ ਦਿੱਤੀਆਂ ਸੀ।ਈਸ਼ਾਨ ਸਮੇਤ ਰੋਹਿਤ ਅਤੇ ਸ਼੍ਰੇਅਸ ਜ਼ੀਰੋ ’ਤੇ ਆਊਟ ਹੋਏ ਸੀ। ਵਿਰਾਟ ਕੋਹਲੀ ਅਤੇ ਕੇ. ਐੱਲ. ਰਾਹੁਲ ਨੇ ਸਮਝਦਾਰ ਪਾਰੀ ਖੇਡ ਕੇ ਟੀਮ ਨੂੰ ਬਚਾਇਆ। ਦਿੱਲੀ ਦੀ ਪਿੱਚ ਆਮ ਤੌਰ ’ਤੇ ਸਪਿੰਨ ਗੇਂਦਬਾਜ਼ਾਂ ਦੀ ਕਾਫੀ ਮਦਦ ਕਰਦੀ ਹੈ ਪਰ ਦੱਖਣੀ ਅਫਰੀਕਾ ਅਤੇ ਸ੍ਰੀਲੰਕਾ ਵਿਚਾਲੇ ਖੇਡੇ ਗਏ ਮੈਚ ’ਚ ਪਿੱਚ ’ਤੇ ਗੇਂਦਬਾਜ਼ਾਂ ਲਈ ਕੁਝ ਨਹੀਂ ਸੀ। ਪਿੱਚ ’ਤੇ ਘਾਹ ਜ਼ਰੂਰ ਦਿਖਾਈ ਦੇ ਰਿਹਾ ਸੀ, ਪਰ ਬੱਲੇਬਾਜ਼ਾਂ ਨੇ ਕਾਫੀ ਦੌੜਾਂ ਬਣਾਈਆਂ ਸੀ। ਜੇਕਰ ਬੁੱਧਵਾਰ ਨੂੰ ਇਸੇ ਪਿੱਚ ’ਤੇ ਮੈਚ ਖੇਡਿਆ ਜਾਂਦਾ ਹੈ ਤਾਂ ਭਾਰਤੀ ਬੱਲੇਬਾਜ਼ਾਂ ਨੂੰ ਇਹ ਰਾਸ ਆਵੇਗਾ। ਰੋਹਿਤ, ਈਸ਼ਾਨ ਅਤੇ ਸ਼੍ਰੇਅਸ ਕੋਲ ਸ਼ਨੀਵਾਰ ਨੂੰ ਪਾਕਿਸਤਾਨ ਦੇ ਖਿਲਾਫ ਹੋਣ ਵਾਲੇ ਸਭ ਤੋਂ ਵੱਡੇ ਮੈਚ ਤੋਂ ਪਹਿਲਾਂ ਆਪਣੀ ਲੈਅ ਲੱਭਣ ਦਾ ਵਧੀਆ ਮੌਕਾ ਹੋਵੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


 


Tarsem Singh

Content Editor

Related News