CWC 22 : ਭਾਰਤ ਨੇ ਪਾਕਿ ਨੂੰ 107 ਦੌੜਾਂ ਨਾਲ ਹਰਾ ਕੇ ਦਰਜ ਕੀਤੀ ਲਗਾਤਾਰ 11ਵੀਂ ਜਿੱਤ
Sunday, Mar 06, 2022 - 03:50 PM (IST)
ਤੋਰਾਂਗ- ਪੂਜਾ ਵਸਤ੍ਰਾਕਾਰ ਤੇ ਸਨੇਹ ਰਾਣਾ ਦੀ 122 ਦੌੜਾਂ ਦੀ ਸਾਂਝੇਦਾਰੀ ਦੀ ਮਦਦ ਨਾਲ ਭਾਰਤ ਨੇ ਐਤਵਾਰ ਨੂੰ ਇੱਥੇ ਬੇ ਓਵਲ 'ਚ ਆਈ. ਸੀ. ਸੀ. ਮਹਿਲਾ ਕ੍ਰਿਕਟ ਵਿਸ਼ਵ ਕੱਪ ਦੇ ਆਪਣੇ ਪਹਿਲੇ ਮੈਚ 'ਚ ਪਾਕਿਸਤਾਨ ਦੇ ਖ਼ਿਲਾਫ਼ 7 ਵਿਕਟਾਂ ਦੇ ਨੁਕਸਾਨ 'ਤੇ 244 ਦੌੜਾਂ ਬਣਾਈਆਂ। ਬੱਲੇਬਾਜ਼ੀ ਲਈ ਆਈ ਪਾਕਿਸਤਾਨ ਦੀ ਟੀਮ ਭਾਰਤੀ ਗੇਂਦਬਾਜ਼ਾਂ ਦੇ ਸਾਹਮਣੇ ਟਿਕ ਨਾ ਸਕੀ। ਖ਼ਾਸ ਤੌਰ 'ਤੇ ਰਾਜੇਸ਼ਵਰੀ ਗਾਇਕਵਾੜ ਨੇ ਚਾਰ ਵਿਕਟਾਂ ਲੈ ਕੇ ਪਾਕਿਸਤਾਨ ਦੀ ਹਾਲਤ ਖ਼ਰਾਬ ਕਰ ਦਿੱਤੀ। ਪਾਕਿਸਤਾਨ ਦੀ ਟੀਮ 43 ਓਵਰਾਂ 'ਟ 137 ਦੌੜਾਂ 'ਤੇ ਆਊਟ ਹੋ ਗਈ। ਇਸ ਤਰ੍ਹਾਂ ਭਾਰਤੀ ਟੀਮ ਨੇ ਪਾਕਿਸਤਾਨ ਦੇ ਖ਼ਿਲਾਫ਼ ਲਗਾਤਾਰ 11ਵੀਂ ਜਿੱਤ ਹਾਸਲ ਕੀਤੀ।
ਇਹ ਵੀ ਪੜ੍ਹੋ : IND vs SL : ਜਡੇਜਾ ਨੇ ਜੜਿਆ ਸੈਂਕੜਾ ਫਿਰ ਝਟਕਾਈਆਂ 5 ਵਿਕਟਾਂ, ਦਿੱਗਜਾਂ ਦੀ ਲਿਸਟ 'ਚ ਹੋਏ ਸ਼ਾਮਲ
ਇਕ ਸਮੇਂ 'ਤੇ ਭਾਰਤ ਦਾ ਸਕੋਰ 114 ਦੌੜਾਂ 'ਤੇ 6 ਵਿਕਟਾਂ ਸੀ। ਉਦੋਂ ਬੱਲੇਬਾਜ਼ੀ ਕਰਨ ਉਤਰੀ ਵਸਤ੍ਰਾਕਾਰ ਨੇ 67 ਦੌੜਾਂ ਬਣਾਈਆਂ ਤੇ ਰਾਣਾ 53 ਦੌੜਾਂ 'ਤੇ ਅਜੇਤੂ ਰਹੀ। ਦੋਵਾਂ ਦਰਮਿਆਨ 122 ਦੌੜਾਂ ਦੀ ਸਾਂਝੇਦਾਰੀ ਹੋਈ। ਇਸ ਦੌਰਾਨ ਦੋਵਾਂ ਨੇ 33.1 ਓਵਰ ਤਕ ਬੱਲੇਬਾਜ਼ੀ ਕਰਕੇ ਪਾਕਿਸਤਾਨ ਦੀ ਮਿਹਨਤ ਨੂੰ ਬਰਬਾਦ ਕਰਦੇ ਹੋਏ ਹੋਏ 12 ਚੌਕੇ ਲਾਏ ਤੇ ਵਿਕਟਾਂ ਵਿਚਾਲੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਫਾਤਿਮਾ ਸਨਾ ਨੇ ਆਖ਼ਰੀ ਓਵਰ 'ਚ ਵਸਤ੍ਰਾਕਾਰ ਨੂੰ ਆਊਟ ਕੀਤਾ ਪਰ ਉਦੋਂ ਤਕ ਬਹੁਤ ਦੇਰ ਹੋ ਚੁੱਕੀ ਸੀ। ਇਸ ਦਰਮਿਆਨ ਸਤਵੇਂ ਵਿਕਟ ਲਈ 122 ਦੌੜਾਂ ਦੀ ਸਾਂਝੇਦਾਰੀ ਨੇ ਖੇਡ ਦਾ ਰੰਗ ਬਦਲ ਦਿੱਤਾ।
ਭਾਰਤ ਨੂੰ ਪਹਿਲਾ ਝਟਕਾ ਉਸ ਸਮੇਂ ਲੱਗਾ ਜਦੋਂ ਸਲਾਮੀ ਬੱਲੇਬਾਜ਼ ਸ਼ੈਫਾਲੀ ਵਰਮਾ ਬਿਨਾ ਖਾਤਾ ਖੋਲੇ ਪਵੇਲੀਅਨ ਪਰਤੀ। ਡਾਇਨਾ ਬੇਗ ਦੀ ਸਟੀਕ ਗੇਂਦ ਨੇ ਸ਼ੈਫਾਲੀ ਦੇ ਸਟੰਪਸ ਨੂੰ ਚੀਰ ਦਿੱਤਾ। ਇਸ ਤੋਂ ਬਾਅਦ ਸਮ੍ਰਿਤੀ ਮੰਧਾਨਾ ਤੇ ਦੀਪਤੀ ਸ਼ਰਮਾ ਨੇ 10 ਤੋਂ ਜ਼ਿਆਦਾ ਓਵਰਾਂ 'ਚ ਸੰਘਰਸ਼ ਕਰਨ ਦੇ ਬਾਅਦ ਪਾਰੀ ਨੂੰ ਮੁੜ ਸੁਰਜੀਤ ਕੀਤਾ। ਇਸ ਦੌਰਾਨ ਚੋਟੀ ਦੇ ਕ੍ਰਮ ਨੇ 92 ਦੌੜਾਂ ਜੋੜੀਆਂ।
ਇਹ ਵੀ ਪੜ੍ਹੋ : ਆਖਿਰ ਕੀ ਸੀ ‘ਬਾਲ ਆਫ ਦਿ ਸੈਂਚੁਰੀ’, ਜਿਸ ਤੋਂ ਸ਼ੇਨ ਵਾਰਨ ਵੀ ਹੋ ਗਏ ਸਨ ਹੈਰਾਨ
ਇਸ ਤੋਂ ਬਾਅਦ ਨਸ਼ਾਰਾ ਸੰਧੂ ਨੇ ਦੀਪਤੀ ਨੂੰ 40 ਦੌੜਾਂ 'ਤੇ ਆਊਟ ਕਰਕੇ ਸਫਲਤਾ ਹਾਸਲ ਕੀਤੀ। ਛੇਤੀ ਹੀ ਅਨਮ ਅਮੀਨ ਨੇ ਮੰਧਾਨਾ ਨੂੰ 52 ਦੌੜਾਂ 'ਤੇ ਆਊਟ ਕੀਤਾ। ਦੋ ਸੈੱਟ ਬੱਲੇਬਾਜ਼ਾਂ ਨੂੰ ਛੇਤੀ ਤੋਂ ਆਊਟ ਕਰਨ ਦੇ ਬਾਅਦ ਸਟਾਰ ਖਿਡਾਰੀ ਮਿਤਾਲੀ ਰਾਜ ਤੇ ਹਰਮਨਪ੍ਰੀਤ ਕੌਰ ਵੀ ਸਸਤੇ 'ਚ ਪਵੇਲੀਅਨ ਪਰਤ ਗਈਆਂ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।