CWC 2019 : ਵਿੰਡੀਜ਼ ਨੇ ਵਿਸ਼ਵ ਕੱਪ ''ਚ ਖਰਾਬ ਅੰਪਾਇਰਿੰਗ ''ਤੇ ਚੁੱਕੇ ਸਵਾਲ
Friday, Jun 07, 2019 - 10:56 PM (IST)

ਨਾਟਿੰਘਮ— ਵੈਸਟਇੰਡੀਜ਼ ਕ੍ਰਿਕਟ ਟੀਮ ਨੇ ਆਈ. ਸੀ. ਸੀ. ਵਿਸ਼ਵ ਕੱਪ ਮੁਕਾਬਲੇ ਵਿਚ ਆਸਟਰੇਲੀਆ ਵਿਰੁੱਧ ਮਿਲੀ 15 ਦੌੜਾਂ ਦੀ ਨੇੜਲੀ ਹਾਰ ਵਿਚ ਅੰਪਾਇਰਿੰਗ ਫੈਸਲਿਆਂ 'ਤੇ ਸਵਾਲ ਚੁੱਕੇ ਹਨ ਅਤੇ ਇਸਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ।
ਟ੍ਰੇਂਟ ਬ੍ਰਿਜ ਵਿਚ ਵੀਰਵਾਰ ਨੂੰ ਹੋਏ ਮੁਕਾਬਲੇ ਵਿਚ ਵਿੰਡੀਜ਼ ਨੂੰ ਚੰਗੀ ਸ਼ੁਰੂਆਤ ਦੇ ਬਾਵਜੂਦ ਨੇੜਲੀ ਹਾਰ ਝੱਲਣੀ ਪਈ ਸੀ। ਸਾਬਕਾ ਵਿੰਡੀਜ਼ ਤੇਜ਼ ਗੇਂਦਬਾਜ਼ ਅਤੇ ਮੌਜੂਦਾ ਸਮੇਂ ਵਿਚ ਕੁਮੈਂਟੇਟਰ ਦੀ ਭੂਮਿਕਾ ਨਿਭਾ ਰਹੇ ਮਾਈਕਲ ਹੋਲਡਿੰਗ ਨੇ ਜਿੱਥੇ ਅੰਪਾਇਰਿੰਗ ਫੈਸਲਿਆਂ ਨੂੰ ਬਕਵਾਸ ਦੱਸਿਆ, ਉਥੇ ਹੀ ਟੀਮ ਦੇ ਮੈਂਬਰ ਕਾਰਲੋਸ ਬ੍ਰੈੱਥਵੇਟ ਨੇ ਇਸ ਨੂੰ ਨਿਰਾਸ਼ਾਜਨਕ ਦੱਸਿਆ। ਬ੍ਰੈੱਥਵੇਟ ਨੇ ਕਿਹਾ ਕਿ ਵਿਰੋਧੀ ਆਸਟਰੇਲੀਆ ਦੀ ਤੁਲਨਾ ਵਿਚ ਉਸਦੀ ਟੀਮ ਵਿਰੁੱਧ ਅੰਪਾਇਰਿੰਗ ਫੈਸਲੇ ਵੱਧ ਗਲਤ ਹੋਏ। ਹਾਲਾਂਕਿ ਉਸ ਨੇ ਇਸ ਗੱਲ ਤੋਂ ਇਨਕਾਰ ਕੀਤਾ। ਟੀਮ ਇਨ੍ਹਾਂ ਫੈਸਲਿਆਂ ਦੀ ਵਜ੍ਹਾ ਨਾਲ ਹਾਰੀ ਹੈ।