CWC 2019 : ਗੇਂਦ ਹੱਥ ''ਚ ਹੁੰਦੇ ਹੋਏ ਵੀ ਰਨ ਆਊਟ ਨਹੀ ਕਰ ਸਕੇ ਰਾਸ਼ਿਦ (ਵੀਡੀਓ)
Saturday, Jun 22, 2019 - 09:17 PM (IST)

ਜਲੰਧਰ— ਸਾਊਥੰਪਟਨ ਦੇ ਮੈਦਾਨ 'ਤੇ ਭਾਰਤੀ ਟੀਮ ਜਦੋਂ ਅਫਗਾਨਿਸਤਾਨ ਦੇ ਸਪਿਨਰਾਂ ਦੇ ਅੱਗੇ ਰਨ ਬਣਾਉਣ ਲਈ ਸੰਘਰਸ਼ ਕਰਦੀ ਨਜ਼ਰ ਆ ਰਹੀ ਸੀ ਤਾਂ ਇਸ ਦੌਰਾਨ ਇਸ ਤਰ੍ਹਾਂ ਮਜ਼ੇਦਾਰ ਘਟਨਾਕ੍ਰਮ ਸਾਹਮਣੇ ਆਇਆ, ਜਿਸ ਨਾਲ ਸਾਰੇ ਫੈਨਸ ਹੱਸਣ ਲੱਗ ਪਏ। ਦਰਅਸਲ ਭਾਰਤੀ ਟੀਮ ਜਦੋਂ ਆਪਣਾ 45ਵਾਂ ਓਵਰ ਖੇਡ ਰਹੀ ਸੀ ਤਾਂ ਰਾਸ਼ਿਦ ਦੀ ਇਕ ਗੇਂਦ 'ਤੇ ਧੋਨੀ ਨੇ ਸਿੰਗਲ ਰਨ ਕੱਢਣ ਦੀ ਕੋਸ਼ਿਸ਼ ਕੀਤੀ। ਧੋਨੀ ਨੂੰ ਜਦੋਂ ਲੱਗਿਆ ਕਿ ਰਾਸ਼ਿਦ ਗੇਂਦ ਤਕ ਪਹੁੰਚ ਗਏ ਹਨ ਤਾਂ ਉਹ ਵਾਪਸ ਆਪਣੀ ਕ੍ਰੀਜ਼ ਵੱਲ ਦੌੜ ਗਏ ਤਾਂ ਰਾਸ਼ਿਦ ਖਾਨ ਰਨ ਆਊਟ ਕਰਨ ਤੋਂ ਖੁੰਝ ਗਏ।
ਵੀਡੀਓ— LINK