CWC 2019 : ਜਿੱਤ ਤੋਂ ਬਾਅਦ ਕਪਤਾਨ ਵਿਰਾਟ ਨੇ ਦਿੱਤਾ ਵੱਡਾ ਬਿਆਨ
Sunday, Jul 07, 2019 - 02:28 AM (IST)

ਲੀਡਸ— ਆਈ. ਸੀ. ਸੀ. ਵਿਸ਼ਵ ਕੱਪ 2019 ਦੇ ਲੀਗ ਮੈਚ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਉਨ੍ਹਾਂ ਨੇ 7-1 ਦੇ ਅੰਕੜੇ ਦੇ ਵਾਰੇ 'ਚ ਨਹੀਂ ਸੋਚਿਆ ਸੀ। ਭਾਰਤ ਨੂੰ ਲੀਗ ਮੈਚ 'ਚ ਸਿਰਫ ਇਕ ਹਾਰ ਇੰਗਲੈਂਡ ਤੋਂ ਮਿਲੀ ਜਦਕਿ ਸੱਤ ਮੈਚ 'ਚ ਉਸ ਨੂੰ ਜਿੱਤ ਹਾਸਲ ਹੋਈ। ਨਿਊਜ਼ੀਲੈਂਡ ਵਿਰੁੱਧ ਉਸਦਾ ਇਕ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ। ਲੀਗ ਮੈਚ ਦੇ ਆਖਰੀ ਮੈਚ 'ਚ ਸ਼ਨੀਵਾਰ ਨੂੰ ਭਾਰਤ ਨੇ ਸ਼੍ਰੀਲੰਕਾ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਸ਼੍ਰੀਲੰਕਾ ਨੇ ਭਾਰਤ ਸਾਹਮਣੇ ਜਿੱਤ ਦੇ ਲਈ 265 ਦੌੜਾਂ ਦਾ ਟੀਚਾ ਰੱਖਿਆ ਸੀ, ਜਿਸ ਨੂੰ ਭਾਰਤੀ ਟੀਮ ਦੇ ਰੋਹਿਤ ਸ਼ਰਮਾ (103) ਤੇ ਕੇ. ਐੱਲ. ਰਾਹੁਲ (111) ਦੌੜਾਂ ਦੀ ਸੈਂਕੜਿਆਂ ਵਾਲੀਆਂ ਪਾਰੀਆਂ ਦੇ ਦਮ 'ਤੇ 43.3 ਓਵਰਾਂ 'ਚ 3 ਵਿਕਟਾਂ 'ਤੇ ਹਾਸਲ ਕਰ ਲਿਆ।
ਮੈਚ ਤੋਂ ਬਾਅਦ ਵਿਰਾਟ ਕੋਹਲੀ ਨੇ ਕਿਹਾ ਕਿ ਅਸੀਂ ਵਧੀਆ ਕ੍ਰਿਕਟ ਖੇਡਣਾ ਚਾਹੁੰਦੇ ਸੀ ਪਰ ਅਸੀਂ 7-1 ਦੀ ਉਮੀਦ ਨਹੀਂ ਕੀਤੀ ਸੀ। ਭਾਰਤ ਦੇ ਲਈ ਇਸ ਤਰ੍ਹਾਂ ਨਾਲ ਖੇਡਣਾ ਸਨਮਾਨ ਦੀ ਗੱਲ ਹੈ। ਸੈਮੀਫਾਈਨਲ ਦੇ ਲਈ ਲਗਭਗ ਸਾਰੀਆਂ ਚੀਜ਼ਾਂ ਤੈਅ ਹੋ ਗਈਆਂ ਹਨ ਪਰ ਸਾਨੂੰ ਇਕ ਹੀ ਤਰ੍ਹਾਂ ਦੀ ਟੀਮ ਨਹੀਂ ਬਣਾ ਚਾਹੀਦਾ। ਸਾਨੂੰ ਅਗਲੇ ਦਿਨ ਫਿਰ ਸ਼ੁਰੂਆਤ ਕਰਨੀ ਹੋਵੇਗੀ ਤੇ ਸ਼ਾਨਦਾਰ ਪ੍ਰਦਰਸ਼ਨ ਕਰਨਾ ਹੋਵੇਗਾ। ਸੈਮੀਫਾਈਨਲ 'ਚ ਭਿੜਣ ਵਾਲੀ ਟੀਮ ਨੂੰ ਲੈ ਕੇ ਕੋਹਲੀ ਨੇ ਕਿਹਾ ਸਾਡੇ ਲਈ ਵਿਰੋਧੀ ਟੀਮ ਮਾਈਨੇ ਨਹੀਂ ਰੱਖਦੀ ਕਿਉਂਕਿ ਜੇਕਰ ਅਸੀਂ ਵਧੀਆ ਨਹੀਂ ਖੇਡਦੇ ਤਾਂ ਹਰ ਕੋਈ ਸਾਨੂੰ ਹਰਾ ਸਕਦਾ ਹੈ ਤੇ ਸਾਨੂੰ ਵਧੀਆ ਖੇਡਣਾ ਹੋਵੇਗਾ ਤਾਂ ਫਿਰ ਅਸੀਂ ਕਿਸੇ ਨੂੰ ਹਰਾ ਸਕਦੇ ਹਾਂ।
ਜ਼ਿਕਰਯੋਗ ਹੈ ਕਿ ਭਾਰਤ ਦਾ ਮੁਕਾਬਲਾ ਪਹਿਲੇ ਸੈਮੀਫਾਈਨਲ ਮੈਚ 'ਚ ਨਿਊਜ਼ੀਲੈਂਡ ਨਾਲ 9 ਜੁਲਾਈ ਨੂੰ ਹੋਵੇਗਾ ਤੇ ਸੈਮੀਫਾਈਨਲ ਦਾ ਦੂਜਾ ਮੁਕਾਬਲਾ 11 ਜੁਲਾਈ ਨੂੰ ਆਸਟਰੇਲੀਆ ਤੇ ਇੰਗਲੈਂਡ ਵਿਚਾਲੇ ਖੇਡਿਆ ਜਾਵੇਗਾ।