ਅਨਫਿੱਟ ਕਹਿ ਕੇ ਕਰ ਦਿੱਤਾ ਸੀ ਬਾਹਰ, 30 ਕਿਲੋ ਭਾਰ ਘਟਾ ਕੇ ਟੀਮ 'ਚ ਬਣਾਈ ਥਾਂ ਤੇ ਜਿੱਤਿਆ ਸਿਲਵਰ
Thursday, Aug 04, 2022 - 06:43 PM (IST)
ਬਰਮਿੰਘਮ-ਜੂਡੋਕਾ ਤੁਲਿਕਾ ਮਾਨ ਮੁਤਾਬਕ ਉਹ ਅਜੇ ਪੂਰੀ ਤਰ੍ਹਾਂ ਨਾਲ ਫਿੱਟ ਨਹੀਂ ਹੈ ਪਰ ਉਹ ਹੁਣ ਰਾਸ਼ਟਰਮੰਡਲ ਖੇਡਾਂ ਦੀ ਚਾਂਦੀ ਦੀ ਤਮਗਾ ਜੇਤੂ ਹੈ ਅਤੇ ਇਸ 23 ਸਾਲਾ ਖਿਡਾਰਨ ਨੇ ਬਰਮਿੰਘਮ 2022 ਦੀ ਟੀਮ 'ਚ ਥਾਂ ਬਣਾਉਣ ਲਈ 30 ਕਿਲੋ ਭਾਰ ਘੱਟ ਕੀਤਾ ਸੀ। ਰਾਸ਼ਟਰਮੰਡਲ ਖੇਡਾਂ ਲਈ ਇਕ ਸਾਲ ਪਹਿਲਾਂ ਜਿਨ੍ਹਾਂ ਖਿਡਾਰੀਆਂ ਦੀ ਸੂਚੀ ਤਿਆਰ ਕੀਤੀ ਗਈ ਸੀ ਉਨ੍ਹਾਂ 'ਚ ਤੁਲਿਕਾ ਦਾ ਨਾਂ ਨਹੀਂ ਸੀ ਕਿਉਂਕਿ ਉਹ ਅਨਫਿੱਟ ਸੀ।ਬਰਮਿੰਘਮ ਖੇਡਾਂ 'ਚ ਮੁਕਾਬਲਾ ਬਹੁਤ ਸਖਤ ਨਹੀਂ ਸੀ ਜਿਵੇਂ ਕਿ ਏਸ਼ੀਆਈ ਖੇਡਾਂ 'ਚ ਹੋ ਸਕਦਾ ਹੈ ਜੋ ਕਿ ਉਨ੍ਹਾਂ ਦਾ ਅਗਲਾ ਟੀਚਾ ਹੈ ਪਰ ਲਗਭਗ 6 ਫੁੱਟ ਲੰਬੀ ਇਸ ਖਿਡਾਰੀ ਨੇ 78 ਕਿਲੋਗ੍ਰਾਮ 'ਚ ਹਿੱਸਾ ਲੈਣ ਲਈ ਆਪਣੀ ਫਿੱਟਨੈੱਸ 'ਤੇ ਕਾਫੀ ਕੰਮ ਕੀਤਾ।
ਇਹ ਵੀ ਪੜ੍ਹੋ : ਮਾਸਕੋ ਦੇ ਗੋਦਾਮ 'ਚ ਲੱਗੀ ਭਿਆਨਕ ਅੱਗ, 1 ਦੀ ਮੌਤ ਤੇ 13 ਜ਼ਖਮੀ
ਜੂਡੋ ਦੇ ਕੋਚ ਜੀਵਨ ਸ਼ਰਮਾ ਨੇ ਕਿਹਾ ਕਿ ਇਕ ਸਾਲ ਪਹਿਲਾਂ ਜਦ ਸੰਭਾਵਿਤ ਖਿਡਾਰੀਆਂ ਦੀ ਚੋਣ ਕੀਤੀ ਗਈ ਤਾਂ ਤੁਲਿਕਾ ਉਨ੍ਹਾਂ 'ਚ ਸ਼ਾਮਲ ਨਹੀਂ ਸੀ। ਉਸ ਦਾ ਭਾਰ ਉਸ ਸਮੇਂ 115 ਕਿਲੋ ਸੀ ਪਰ ਉਸ ਨੇ 30 ਕਿਲੋ ਵਜ਼ਨ ਘਟਾ ਕੇ 85 ਕਿਲੋ ਕੀਤਾ। ਉਨ੍ਹਾਂ ਕਿਹਾ ਕਿ ਜੂਡੋ 'ਚ ਅਜੇ ਕਾਫੀ ਕੰਮ ਕਰਨ ਦੀ ਲੋੜ ਹੈ ਕਿਉਂਕਿ ਏਸ਼ੀਆਈ ਪੱਧਰ 'ਤੇ ਮੁਕਾਬਲਾ ਰਾਸ਼ਟਰਮੰਡਲ ਖੇਡਾਂ ਦੀ ਤੁਲਨਾ 'ਚ ਜ਼ਿਆਦਾ ਸਖਤ ਹੈ। ਤੁਲਿਕਾ ਨੇ ਭਾਰਤੀ ਖੇਡ ਅਥਾਰਿਟੀ ਦੇ ਭੋਪਾਲ ਕੇਂਦਰ 'ਚ ਕੋਚ ਯਸ਼ਪਾਲ ਸੋਲੰਕੀ ਤੋਂ ਟ੍ਰੇਨਿੰਗ ਲਈ ਅਤੇ ਉਨ੍ਹਾਂ ਨੇ ਬੁੱਧਵਾਰ ਨੂੰ ਤਮਗਾ ਸਮਾਰੋਹ 'ਚ ਆਪਣਾ ਤਮਗਾ ਆਪਣੇ ਕੋਚ ਅਤੇ ਮਾਂ ਨੂੰ ਸਮਰਪਿਤ ਕੀਤਾ ਸੀ ਜੋ ਦਿੱਲੀ ਪੁਲਸ 'ਚ ਨੌਕਰੀ ਕਰਦੀ ਹੈ। ਜਦ ਉਹ ਦੋ ਸਾਲ ਦੀ ਸੀ ਤਾਂ ਉਸ ਦੇ ਪਿਤਾ ਦਾ ਦਿਹਾਂਤ ਹੋ ਗਿਆ ਸੀ।
ਇਹ ਵੀ ਪੜ੍ਹੋ : ਪੇਲੋਸੀ ਦੀ ਤਾਈਵਾਨ ਦੀ ਸਫਲ ਯਾਤਰਾ ਤੋਂ ਬਾਅਦ ਚੀਨ ਨੇ 'ਸਖਤ' ਜਵਾਬੀ ਕਾਰਵਾਈ ਦੀ ਦਿੱਤੀ ਧਮਕੀ
ਤੁਲਿਕਾ ਨੇ ਕਿਹਾ ਕਿ ਮੈਂ ਇਥੇ ਸਿਵਲਰ ਮੈਡਲ ਲਈ ਨਹੀਂ ਆਈ ਸੀ। ਕੌਣ ਜਾਣਦਾ ਹੈ ਕਿ ਜਦ ਮੈਂ ਅਗਲੀ ਵਾਰ ਰਾਸ਼ਟਰਮੰਡਲ ਖੇਡਾਂ 'ਚ ਹਿੱਸਾ ਲਵਾਂਗੀ ਤਾਂ ਕੀ ਹੋਵੇਗਾ। ਮੈਨੂੰ ਤਮਗੇ ਦਾ ਰੰਗ ਬਦਲਣਾ ਹੋਵੇਗਾ। ਮੈਂ ਆਪਣੇ ਇਸ ਪ੍ਰਦਰਸ਼ਨ ਤੋਂ ਸੰਤੁਸ਼ਟ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਮੈਂ ਹਮਲਾਵਰ ਰਵੱਈਏ ਨਾ ਹੋ ਕੇ ਦੋ ਫਾਊਲ ਕੀਤੇ ਅਤੇ ਫਿਰ ਮੈਂ ਉਨ੍ਹਾਂ ਦਾ ਬਚਾਅ ਕਰਨ 'ਚ ਲੱਗ ਗਈ ਜੋ ਕਿ ਸਹੀ ਨਹੀਂ ਰਿਹਾ। ਤੁਲਿਕਾ ਫਾਈਨਲ 'ਚ ਸਕਾਟਲੈਂਡ ਦੀ ਸਾਰਾ ਐਡਲਿੰਗਟਨ ਤੋਂ ਹਾਰ ਗਈ ਸੀ। ਤੁਲਿਕਾ ਨੇ ਉਨ੍ਹਾਂ ਪ੍ਰੇਸ਼ਾਨੀਆਂ ਦਾ ਜ਼ਿਕਰ ਵੀ ਕੀਤਾ ਜੋ ਉਨ੍ਹਾਂ ਨੇ ਭਾਰਤੀ ਟੀਮ 'ਚ ਥਾਂ ਬਣਾਉਣ ਲਈ ਸਾਹਮਣਾ ਕੀਤਾ ਪਰ ਉਸ ਸਮੇਂ ਭਾਰਤੀ ਖੇਡ ਅਥਾਰਿਟੀ ਨੇ ਦਖਲ ਦਿੱਤਾ। ਜੇਕਰ ਮੈਨੂੰ ਟ੍ਰੇਨਿੰਗ ਕੈਂਪ 'ਚ ਜ਼ਿਆਦਾ ਅਭਿਆਸ ਕਰਨ ਦਾ ਮੌਕਾ ਮਿਲਦਾ ਤਾਂ ਨਤੀਜੇ ਇਸ ਤੋਂ ਬਿਹਤਰ ਹੁੰਦੇ।
ਇਹ ਵੀ ਪੜ੍ਹੋ :'ਆਪ' ਨੇ ਡਿਫਾਲਟਰ ਕਾਰਪੋਰੇਟ ਫਰਮਾਂ ਦੇ ਬੈਂਕ ਕਰਜ਼ੇ ਮੁਆਫ ਕਰਨ ਲਈ ਕੇਂਦਰ ਸਰਕਾਰ ਦੀ ਕੀਤੀ ਆਲੋਚਨਾ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ