ਇਸ ਸਮੇਂ ਲੈ ਸਕਦੇ ਹਨ ਸ਼ੋਏਬ ਮਲਿਕ ਟੀ-20 ਕ੍ਰਿਕਟ ਤੋਂ ਸੰਨਿਆਸ

Friday, Feb 14, 2020 - 11:22 PM (IST)

ਇਸ ਸਮੇਂ ਲੈ ਸਕਦੇ ਹਨ ਸ਼ੋਏਬ ਮਲਿਕ ਟੀ-20 ਕ੍ਰਿਕਟ ਤੋਂ ਸੰਨਿਆਸ

ਕਰਾਚੀ— ਪਾਕਿਸਤਾਨ ਦੇ ਸੀਨੀਅਰ ਹਰਫਨਮੌਲਾ ਸ਼ੋਏਬ ਮਲਿਕ ਨੇ ਸ਼ੁੱਕਰਵਾਰ ਨੂੰ ਇੱਥੇ ਕਿਹਾ ਕਿ ਉਹ ਅਕਤੂਬਰ 'ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਦੇ ਸਮੇਂ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ 'ਤੇ ਫੈਸਲਾ ਲੈਣਗੇ। ਮਲਿਕ ਨੇ ਕਿਹਾ ਕਿ ਵਿਸ਼ਵ ਕੱਪ 'ਚ ਅਜੇ ਸਮਾਂ ਹੈ ਤੇ ਅਜੇ ਮੇਰਾ ਧਿਆਨ ਪਾਕਿਸਤਾਨ ਸੁਪਰ ਲੀਗ ਦੇ ਨਾਲ ਪਾਕਿਸਤਾਨ ਦੇ ਆਗਾਮੀ ਮੈਚਾਂ 'ਤੇ ਹੈ। ਜਦੋ ਅਸੀਂ ਵਿਸ਼ਵ ਕੱਪ ਦੇ ਨੇੜੇ ਪਹੁੰਚਾਂਗੇ ਤਾਂ ਦੇਖਾਂਗੇ ਕੀ ਕਰਨਾ ਹੈ। ਮਲਿਕ ਦੀ ਉਮਰ 38 ਸਾਲ ਹੈ ਤੇ ਉਹ ਪਹਿਲਾਂ ਹੀ ਟੈਸਟ (35 ਮੈਚ) ਤੇ ਵਨ ਡੇ (287 ਮੈਚ) ਤੋਂ ਸੰਨਿਆਸ ਲੈ ਚੁੱਕੇ ਹਨ ਪਰ ਦੁਨੀਆ ਭਰ ਦੇ ਹੋਰ ਲੀਗ ਮੈਚਾਂ ਤੋਂ ਇਲਾਵਾ ਪਾਕਿਸਤਾਨ ਦੇ ਲਈ ਵੀ ਟੀ-20 ਮੈਚ ਖੇਡਦੇ ਹਨ।

PunjabKesari
ਉਸ ਨੂੰ 113 ਟੀ-20 ਅੰਤਰਰਾਸ਼ਟਰੀ ਮੈਚਾਂ ਦਾ ਅਨੁਭਵ ਹੈ। ਪਾਕਿਸਤਾਨ ਦੇ ਸਾਬਕਾ ਕਪਤਾਨ ਨੇ ਕਿਹਾ ਕਿ ਵਿਸ਼ਵ ਕੱਪ ਦੇ ਨੇੜੇ ਮੈਨੂੰ ਆਪਣੀ ਫਿੱਟਨੈੱਸ ਤੇ ਰਾਸ਼ਟਰੀ ਟੀਮ 'ਚ ਜਗ੍ਹਾ ਨੂੰ ਦੇਖਣਾ ਹੋਵੇਗਾ। ਉਸ ਤੋਂ ਬਾਅਦ ਵੀ ਮੈਂ ਸੰਨਿਆਸ 'ਤੇ ਆਖਰੀ ਫੈਸਲਾ ਲਵਾਂਗਾ।


author

Gurdeep Singh

Content Editor

Related News