ਮੌਜੂਦਾ ਚੈਂਪੀਅਨ ਯੁਵਰਾਜ ਸਿੰਘ ਨੂੰ ਡਿਗਬੋਈ ਪ੍ਰਤੀਯੋਗਿਤਾ ''ਚ ਬੜ੍ਹਤ
Wednesday, Nov 16, 2022 - 09:53 PM (IST)

ਡਿਗਬੋਈ : ਮੌਜੂਦਾ ਚੈਂਪੀਅਨ ਯੁਵਰਾਜ ਸਿੰਘ ਸੰਧੂ ਨੇ ਬੁੱਧਵਾਰ ਨੂੰ ਇੱਥੇ ਇੰਡੀਅਨ ਆਇਲ ਸਰਵੋ ਮਾਸਟਰਸ ਗੋਲਫ ਚੈਂਪੀਅਨਸ਼ਿਪ ਦੇ ਸ਼ੁਰੂਆਤੀ ਦੌਰ 'ਚ 9 ਅੰਡਰ 63 ਦਾ ਸਕੋਰ ਬਣਾ ਕੇ ਲੀਡ ਬਣਾ ਲਈ ਹੈ। ਸ਼੍ਰੀਲੰਕਾ ਦੇ ਅਨੁਰਾ ਰੋਹਾਨਾ ਨੇ ਅੱਠ ਅੰਡਰ 64 ਦਾ ਕਾਰਡ ਬਣਾਇਆ ਅਤੇ 75 ਲੱਖ ਇਨਾਮੀ ਇਸ ਟੂਰਨਾਮੈਂਟ ਵਿੱਚ ਦੂਜੇ ਸਥਾਨ 'ਤੇ ਹਨ।
ਦਿੱਲੀ ਦੇ ਸ਼ਿਤਿਜ ਨਵੀਦ ਕੌਲ ਸੱਤ ਅੰਡਰ 65 ਦੇ ਸਕੋਰ ਨਾਲ ਤੀਜੇ ਜਦਕਿ ਗ੍ਰੇਟਰ ਨੋਇਡਾ ਦੇ ਅਰਜੁਨ ਸ਼ਰਮਾ ਚੌਥੇ ਸਥਾਨ 'ਤੇ ਹਨ। ਉਨ੍ਹਾਂ ਨੇ 6 ਅੰਡਰ 66 ਦਾ ਸਕੋਰ ਬਣਾਇਆ। ਯੁਵਰਾਜ ਨੇ ਸ਼ਾਨਦਾਰ ਸ਼ੁਰੂਆਤ ਕੀਤੀ ਅਤੇ ਪਹਿਲੇ ਚਾਰ ਹੋਲ ਵਿੱਚ ਤਿੰਨ ਬਰਡੀ ਬਣਾਏ। ਇਸ ਤੋਂ ਇਲਾਵਾ ਉਸ ਨੇ ਨੌਵੇਂ ਹੋਲ ਵਿੱਚ ਤੇ ਆਖ਼ਰੀ 9 ਹੋਲ 'ਚ ਪੰਜ ਬਰਡੀਜ਼ ਬਣਾਈਆਂ।