CSK vs PBKS: ਅੱਜ ਚੇਨਈ ਦੇ 'ਗੜ੍ਹ' 'ਚ ਗੱਜਣਗੇ ਪੰਜਾਬੀ, ਜਾਣੋ ਹੈੱਡ ਟੂ ਹੈੱਡ ਤੇ ਸੰਭਾਵਿਤ 11 ਬਾਰੇ
Friday, Apr 03, 2026 - 01:46 PM (IST)
ਚੇਨਈ, (ਏ. ਪੀ.)- ਚੇਨਈ ਸੁਪਰ ਕਿੰਗਜ਼ (ਸੀ. ਐੱਸ. ਕੇ.) ਲਈ ਆਪਣਾ ਘਰੇਲੂ ਮੈਦਾਨ ਮਜ਼ਬੂਤ ਗੜ੍ਹ ਰਿਹਾ ਹੈ ਪਰ ਪੰਜਾਬ ਕਿੰਗਜ਼ ਵਿਰੁੱਧ ਸ਼ੁੱਕਰਵਾਰ ਨੂੰ ਇਥੇ ਹੋਣ ਵਾਲੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਮੈਚ ’ਚ ਜਿੱਤ ਹਾਸਲ ਕਰਨ ਲਈ ਉਸ ਨੂੰ ਖੇਡ ਦੇ ਹਰੇਕ ਵਿਭਾਗ ’ਚ ਚੰਗਾ ਪ੍ਰਦਰਸ਼ਨ ਕਰਨਾ ਪਵੇਗਾ। ਸੀ. ਐੱਸ. ਕੇ. ਦੀ ਰਾਜਸਥਾਨ ਰਾਇਲਜ਼ ਵਿਰੁੱਧ ਪਹਿਲੇ ਮੈਚ ’ਚ ਸ਼ੁਰੂਆਤ ਨਿਰਾਸ਼ਾਜਨਕ ਰਹੀ ਸੀ। ਨੌਜਵਾਨ ਖਿਡਾਰੀਆਂ ਨਾਲ ਭਰੀ ਉਸ ਦੀ ਟੀਮ ਗੁਹਾਟੀ ’ਚ ਕਿਸੇ ਵੀ ਵਿਭਾਗ ’ਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ ਅਤੇ ਉਸ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਸੀ. ਐੱਸ. ਕੇ. ਹੁਣ ਉਸ ਹਾਰ ਨੂੰ ਭੁਲਾ ਕੇ ਨਵੇਂ ਸਿਰੇ ਤੋਂ ਆਪਣੀ ਮੁਹਿੰਮ ਸ਼ੁਰੂ ਕਰਨ ਦੀ ਕੋਸ਼ਿਸ਼ ਕਰੇਗਾ। ਹਾਲ ਹੀ ’ਚ ਹੋਏ ਟੀ-20 ਵਿਸ਼ਵ ਕੱਪ ਦੌਰਾਨ ਚੇਨਈ ਦੀ ਪਿੱਚ ਦੇ ਵਿਵਹਾਰ ਨੂੰ ਦੇਖਦਿਆਂ ਇਹ ਬੱਲੇਬਾਜ਼ੀ ਲਈ ਚੰਗੀ ਵਿਕਟ ਹੋਣੀ ਚਾਹੀਦੀ ਹੈ।
ਸੀ. ਐੱਸ. ਕੇ. ਦਾ ਸਟਾਰ ਖਿਡਾਰੀ ਮਹਿੰਦਰ ਸਿੰਘ ਧੋਨੀ ਗੁਹਾਟੀ ਨਹੀਂ ਗਿਆ ਸੀ ਕਿਉਂਕਿ ਉਹ ਪਿੰਡਲੀ ਦੀ ਸੱਟ ਤੋਂ ਉਭਰ ਰਿਹਾ ਹੈ। ਹਾਲਾਂਕਿ ਉਸ ਦੇ ਪੰਜਾਬ ਕਿੰਗਜ਼ ਵਿਰੁੱਧ ਮੈਚ ਦੌਰਾਨ ਡਗਆਊਟ ’ਚ ਰਹਿਣ ਦੀ ਸੰਭਾਵਨਾ ਹੈ, ਜਿਸ ਨਾਲ ਕਪਤਾਨ ਰੁਤੁਰਾਜ ਗਾਇਕਵਾੜ ਨੂੰ ਕਾਫੀ ਫਾਇਦਾ ਮਿਲੇਗਾ। ਸੰਜੂ ਸੈਮਸਨ ਸੀ. ਐੱਸ. ਕੇ. ਲਈ ਆਪਣੇ ਪਹਿਲੇ ਮੈਚ ’ਚ ਖਾਸ ਪ੍ਰਭਾਵ ਨਹੀਂ ਛੱਡ ਸਕਿਆ ਸੀ ਅਤੇ ਉਹ ਇਸ ਦੀ ਭਰਪਾਈ ਕਰਨ ਲਈ ਬੇਤਾਬ ਹੋਵੇਗਾ। ਸੀ. ਐੱਸ. ਕੇ. ਨੂੰ ਰਾਜਸਥਾਨ ਰਾਇਲਜ਼ ਵਿਰੁੱਧ ਮੈਚ ’ਚ ਡੇਵਾਲਡ ਬ੍ਰੇਵਿਸ ਦੀਆਂ ਸੇਵਾਵਾਂ ਨਹੀਂ ਮਿਲ ਸਕੀਆਂ ਸਨ ਅਤੇ ਅਜੇ ਇਹ ਸਪੱਸ਼ਟ ਨਹੀਂ ਹੈ ਕਿ ਉਹ ਸਾਈਡ ਸਟ੍ਰੇਨ ਤੋਂ ਪੂਰੀ ਤਰ੍ਹਾਂ ਉਭਰ ਚੁੱਕਾ ਹੈ ਜਾਂ ਨਹੀਂ। ਟਾਪਕ੍ਰਮ ਦੇ ਬੱਲੇਬਾਜ਼ਾਂ ਦੇ ਨਹੀਂ ਚੱਲ ਪਾਉਣ ਕਾਰਨ ਸਰਫਰਾਜ਼ ਖਾਨ ਨੂੰ ਇੰਪੈਕਟ ਪਲੇਅਰ ਦੇ ਰੂਪ ’ਚ ਮੈਦਾਨ ’ਤੇ ਉਤਾਰਿਆ ਗਿਆ ਪਰ ਉਹ ਇਸ ਦਾ ਫਾਇਦਾ ਨਹੀਂ ਉਠਾ ਸਕਿਆ।
ਟੂਰਨਾਮੈਂਟ ਅੱਗੇ ਵਧਣ ਦੇ ਨਾਲ-ਨਾਲ ਕਾਰਤਿਕ ਸ਼ਰਮਾ ਵਰਗੇ ਨੌਜਵਾਨ ਖਿਡਾਰੀਆਂ ਤੋਂ ਹੋਰ ਜ਼ਿਆਦਾ ਉਮੀਦਾਂ ਕੀਤੀਆਂ ਜਾਣਗੀਆਂ। ਗੇਂਦਬਾਜ਼ੀ ਦੀ ਗੱਲ ਕਰੀਏ ਤਾਂ ਵੈਭਵ ਸੂਰਿਆਵੰਸ਼ੀ ਦੀ ਹਮਲਾਵਰ ਬੱਲੇਬਾਜ਼ੀ ਦੇ ਅੱਗੇ ਮੈਟ ਹੈਨਰੀ ਤੇ ਨੂਰ ਅਹਿਮਦ ਵਰਗੇ ਗੇਂਦਬਾਜ਼ ਫਿੱਕੇ ਪੈ ਗਏ। ਉਹ ਇਸ ਤੋਂ ਉਭਰਨ ਲਈ ਬੇਤਾਬ ਹੋਣਗੇ। ਜਿੱਥੋਂ ਤੱਕ ਪੰਜਾਬ ਕਿੰਗਜ਼ ਦਾ ਸਵਾਲ ਹੈ ਤਾਂ ਉਸ ਨੇ ਕੁਝ ਅੜਿੱਕੇ ਵਾਲੇ ਹਾਲਾਤ ’ਚੋਂ ਲੰਘਣ ਤੋਂ ਬਾਅਦ ਗੁਜਰਾਤ ਟਾਈਟਨਜ਼ ਵਿਰੁੱਧ ਜਿੱਤ ਹਾਸਲ ਕੀਤੀ। ਉਸ ਨੂੰ ਆਸਟ੍ਰੇਲੀਆ ਦੇ ਕੂਪਰ ਕਾਨੋਲੀ ਦੇ ਰੂਪ ’ਚ ਤੀਜੇ ਨੰਬਰ ਦਾ ਭਰੋਸੇਮੰਦ ਬੱਲੇਬਾਜ਼ ਮਿਲ ਗਿਆ ਹੈ। ਉਸ ਨੇ ਪਿਛਲੇ ਮੈਚ ’ਚ ਟੀਮ ਨੂੰ ਖਰਾਬ ਸ਼ੁਰੂਆਤ ਤੋਂ ਉਭਾਰ ਕੇ ਜਿੱਤ ਦਿਵਾਉਣ ’ਚ ਅਹਿਮ ਭੂਮਿਕਾ ਨਿਭਾਈ ਸੀ।
ਪੰਜਾਬ ਕਿੰਗਜ਼ ਦੀ ਗੇਂਦਬਾਜ਼ੀ ਵੀ ਮਜ਼ਬੂਤ ਨਜ਼ਰ ਆ ਰਹੀ ਹੈ। ਤਜ਼ਰੇਬਕਾਰ ਸਪਿੰਨਰ ਯੁਜਵੇਂਦਰ ਚਹਿਲ ਨੇ ਟਾਈਟਨਜ਼ ਵਿਰੁੱਧ ਆਪਣੀ ਲਾਈਨ ਅਤੇ ਸਪੀਡ ਨਾਲ ਪ੍ਰਭਾਵਿਤ ਕੀਤਾ। ਉਸ ਨੇ ਵਿਚਾਲੇ ਦੇ ਓਵਰਾਂ ’ਚ ਦੌੜਾਂ ਦਾ ਪ੍ਰਵਾਹ ਰੋਕਿਆ ਤੇ 2 ਮਹੱਤਵਪੂਰਨ ਵਿਕਟਾਂ ਲਈਅਾਂ। ਉਸ ਨੂੰ ਤੇਜ਼ ਗੇਂਦਬਾਜ਼ ਵਿਜੇਕੁਮਾਰ ਵੈਸ਼ਾਕ ਦਾ ਚੰਗਾ ਸਹਿਯੋਗ ਮਿਲਿਆ।
ਟੀਮ ਇਸ ਪ੍ਰਕਾਰ ਹਨ :
ਪੰਜਾਬ ਕਿੰਗਜ਼ : ਸ਼੍ਰੇਅਸ ਅਈਅਰ (ਕਪਤਾਨ), ਪ੍ਰਿਆਂਸ਼ ਆਰੀਆ, ਹਰਨੂਰ ਸਿੰਘ, ਮਿਸ਼ੇਲ ਓਵੇਨ, ਵਿਸ਼ਨੂੰ ਵਿਨੋਦ, ਨੇਹਾਲ ਵਢੇਰਾ, ਅਜ਼ਮਤੁੱਲਾ ਉਮਰਜ਼ਈ, ਮਾਰਕੋ ਯਾਨਸਨ, ਮਾਰਕਸ ਸਟੋਇਨਿਸ, ਅਰਸ਼ਦੀਪ ਸਿੰਘ, ਜ਼ੇਵੀਅਰ ਬਾਰਟਲੇਟ, ਯੁਜਵੇਂਦਰ ਚਹਿਲ, ਲੌਕੀ ਫਰਗੂਸਨ, ਹਰਪ੍ਰੀਤ ਬਰਾੜ, ਵਿਜੇਕੁਮਾਰ ਵੈਸ਼ਾਕ, ਯਸ਼ ਠਾਕੁਰ, ਕੂਪਰ ਕਾਨੋਲੀ, ਬੇਨ ਦੁਆਰਸ਼ੂਇਸ, ਮੁਸ਼ੀਰ ਖਾਨ, ਪ੍ਰਵੀਨ ਦੁਬੇ, ਵਿਸ਼ਾਲ ਨਿਸ਼ਾਦ, ਸੂਰਿਆਂਸ਼ ਸ਼ੈਡਗੇ, ਪ੍ਰਭਸਿਮਰਨ ਸਿੰਘ, ਪਾਈਲਾ ਅਵਿਨਾਸ਼, ਸ਼ਸ਼ਾਂਕ ਸਿੰਘ।
ਚੇਨਈ ਸੁਪਰ ਕਿੰਗਜ਼ : ਰਿਤੁਰਾਜ ਗਾਇਕਵਾੜ (ਕਪਤਾਨ), ਡੇਵਾਲਡ ਬ੍ਰੇਵਿਸ, ਐੱਮ. ਐੱਸ. ਧੋਨੀ, ਉਰਵਿਲ ਪਟੇਲ, ਸੰਜੂ ਸੈਮਸਨ, ਸ਼ਿਵਮ ਦੁਬੇ, ਰਾਮਕ੍ਰਿਸ਼ਨ ਘੋਸ਼, ਸ਼੍ਰੇਅਸ ਗੋਪਾਲ, ਜੇਮੀ ਓਵਰਟਨ, ਖਲੀਲ ਅਹਿਮਦ, ਅੰਸ਼ੁਲ ਕੰਬੋਜ, ਗੁਰਜਾਪਨੀਤ ਸਿੰਘ, ਮੁਕੇਸ਼ ਚੌਧਰੀ, ਨੂਰ ਅਹਿਮਦ, ਅਕੀਲ ਹੋਸੈਨ, ਪ੍ਰਸ਼ਾਂਤ ਵੀਰ, ਮੈਥਿਊ ਸ਼ਾਰਟ, ਅਮਨ ਖਾਨ, ਮੈਟ ਹੈਨਰੀ, ਰਾਹੁਲ ਚਾਹਰ, ਜ਼ਕਾਰੀ ਫਾਲਕਸ, ਸਪੈਂਸਰ ਜਾਨਸਨ, ਕਾਰਤਿਕ ਸ਼ਰਮਾ, ਸਰਫਰਾਜ਼ ਖਾਨ, ਆਯੂਸ਼ ਮਹਾਤਰੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
