CSK vs KKR : ਰੈਨਾ ਤੇ ਹਰਭਜਨ ਵਿਚਾਲੇ ਵਾਪਰੀ ਇਸ ਘਟਨਾ ਨੇ ਜਿੱਤਿਆ ਸਭ ਦਾ ਦਿਲ (ਵੀਡੀਓ)

Thursday, Apr 22, 2021 - 05:07 PM (IST)

CSK vs KKR : ਰੈਨਾ ਤੇ ਹਰਭਜਨ ਵਿਚਾਲੇ ਵਾਪਰੀ ਇਸ ਘਟਨਾ ਨੇ ਜਿੱਤਿਆ ਸਭ ਦਾ ਦਿਲ (ਵੀਡੀਓ)

ਸਪੋਰਟਸ ਡੈਸਕ : ਕੋਲਕਾਤਾ ਨਾਈਟਰਾਈਡਰਜ਼ ਖ਼ਿਲਾਫ਼ ਬੁੱਧਵਾਰ ਨੂੰ ਖੇਡੇ ਗਏ ਆਈ. ਪੀ. ਐੱਲ. 2021 ਦੇ 15ਵੇਂ ਮੈਚ ’ਚ ਚੇਨਈ ਸੁਪਰ ਕਿੰਗਜ਼ ਨੇ 18 ਦੌੜਾਂ ਨਾਲ ਜਿੱਤ ਆਪਣੇ ਨਾਂ ਕੀਤੀ। ਮੈਚ ਦੌਰਾਨ ਸਾਬਕਾ ਭਾਰਤੀ ਕ੍ਰਿਕਟਰ ਤੇ ਸੀ. ਐੈੱਸ. ਕੇ. ਦੇ ਖਿਡਾਰੀ ਸੁਰੇਸ਼ ਰੈਨਾ ਤੇ ਕੇ. ਕੇ. ਆਰ. ਦੇ ਸਪਿਨਰ ਹਰਭਜਨ ਸਿੰਘ ਵਿਚਾਲੇ ਵੀ ਇਕ ਅਜਿਹੀ ਘਟਨਾ ਵਾਪਰੀ, ਜਿਸ ਨੇ ਸਾਰਿਆਂ ਦਾ ਦਿਲ ਜਿੱਤ ਲਿਆ। ਦਰਅਸਲ, ਰੈਨਾ ਹਰਭਜਨ ਸਿੰਘ ਦੇ ਪੈਰ ਛੂੰਹਦਾ ਨਜ਼ਰ ਆਇਆ ਤੇ ਇਸ ਦਾ ਇਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ।

 

ਇਕ ਟਵਿਟਰ ਹੈਂਡਲ ਵੱਲੋਂ ਸ਼ੇਅਰ ਕੀਤੀ ਗਈ ਵੀਡੀਓ ’ਚ ਦੇਖਣ ਨੂੰ ਮਿਲਿਆ ਕਿ ਹੱਥ ’ਚ ਬੱਲਾ ਫੜੀ ਰੈਨਾ ਮੈਦਾਨ ’ਚ ਆਉਂਦਾ ਹੈ ਤੇ ਇਸ ਦੌਰਾਨ ਹਰਭਜਨ ਸਾਥੀ ਖਿਡਾਰੀਆਂ ਨਾਲ ਗੱਲ ਕਰ ਰਿਹਾ ਹੁੰਦਾ ਹੈ। ਰੈਨਾ ਹਰਭਜਨ ਕੋਲ ਜਾਂਦਾ ਹੈ ਤੇ ਉਸ ਦੇ ਪੈਰ ਛੂਹਣ ਦੀ ਕੋਸ਼ਿਸ਼ ਕਰਦਾ ਹੈ। ਅਜਿਹੀ ਹਾਲਤ ’ਚ ਹਰਭਜਨ ਉਸ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ ਪਰ ਰੈਨਾ ਉਸ ਦੇ ਪੈਰ ਛੂਹੇ ਬਿਨਾਂ ਨਹੀਂ ਮੰਨਦਾ, ਜਿਸ ਤੋਂ ਬਾਅਦ ਤਜਰਬੇਕਾਰ ਸਪਿਨਰ ਹਰਭਜਨ ਸਿੰਘ ਰੈਨਾ ਨੂੰ ਗਲੇ ਲਾ ਲੈਂਦਾ ਹੈ। ਇਹ ਵੀਡੀਓ ਸੀ. ਐੱਸ. ਕੇ. ਤੇ ਕੇ. ਕੇ. ਆਰ. ਦੇ ਮੈਚ ਤੋਂ ਪਹਿਲਾਂ ਦੀ ਹੈ, ਜੋ ਸੋਸ਼ਲ ਮੀਡੀਆ ’ਤੇ ਬਹੁਤ ਵਾਇਰਲ ਹੋ ਰਹੀ ਹੈ।

ਮੈਚ ਦੀ ਗੱਲ ਕਰੀਏ ਤਾਂ ਚੇਨਈ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਰੂਤੁਰਾਜ ਗਾਇਕਵਾੜ (64) ਤੇ ਫਾਫ ਡੂ ਪਲੇਸਿਸ (95) ਦੀਆਂ ਅਰਧ ਸੈਂਕੜਾ ਪਾਰੀਆਂ ਦੀ ਬਦੌਲਤ 3 ਵਿਕਟਾਂ ਗੁਆ ਕੇ 220 ਦੌੜਾਂ ਬਣਾਈਆਂ। ਇਸ ਦੇ ਜਵਾਬ ’ਚ ਉੱਤਰੀ ਕੇ. ਕੇ. ਆਰ. ਦੀ ਟੀਮ 19.1 ਓਵਰਾਂ ’ਚ 201 ਦੌੜਾਂ ’ਤੇ ਢੇਰ ਹੋ ਗਈ। ਚੇਨਈ ਨੇ ਇਸ ਜਿੱਤ ਨਾਲ ਲਗਾਤਾਰ ਤੀਸਰੀ ਜਿੱਤ ਪ੍ਰਾਪਤ ਕੀਤੀ ਤੇ ਪੁਆਇੰਟ ਟੇਬਲ ’ਤੇ ਟਾਪ ’ਤੇ ਪਹੁੰਚ ਗਈ ਹੈ।


author

Manoj

Content Editor

Related News