CSK ਦੇ CEO ਦਾ ਇਸ਼ਾਰਾ - ਉਮੀਦ ਹੈ ਧੋਨੀ ਅਗਲੇ ਸਾਲ ਖੇਡਣਗੇ

05/23/2024 9:21:57 PM

ਚੇਨਈ: ਚੇਨਈ ਸੁਪਰ ਕਿੰਗਜ਼ (ਸੀਐਸਕੇ) ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਕਾਸੀ ਵਿਸ਼ਵਨਾਥਨ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਇੱਕ ਖਿਡਾਰੀ ਦੇ ਰੂਪ ਵਿੱਚ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ 2025) ਵਿੱਚ ਹਿੱਸਾ ਲੈਣਗੇ। ਸੀਐਸਕੇ ਨੂੰ ਰਿਕਾਰਡ 5 ਆਈਪੀਐਲ ਖਿਤਾਬ ਦਿਵਾਉਣ ਵਾਲੇ ਧੋਨੀ ਨੇ ਇਸ ਸੀਜ਼ਨ ਦੀ ਸ਼ੁਰੂਆਤ ਤੋਂ ਇੱਕ ਦਿਨ ਪਹਿਲਾਂ ਕਪਤਾਨੀ ਛੱਡਣ ਦਾ ਫੈਸਲਾ ਕੀਤਾ ਅਤੇ ਇਹ ਜ਼ਿੰਮੇਵਾਰੀ ਰੁਤੁਰਾਜ ਗਾਇਕਵਾੜ ਨੂੰ ਸੌਂਪ ਦਿੱਤੀ। ਸੀਐਸਕੇ ਇਸ ਸੀਜ਼ਨ ਵਿੱਚ 5ਵੇਂ ਸਥਾਨ ’ਤੇ ਰਿਹਾ।

ਕਿਆਸ ਲਗਾਏ ਜਾ ਰਹੇ ਹਨ ਕਿ ਇਹ ਟੂਰਨਾਮੈਂਟ 'ਚ ਧੋਨੀ ਦਾ ਆਖ਼ਰੀ ਸੀਜ਼ਨ ਹੋ ਸਕਦਾ ਹੈ ਪਰ ਵਿਸ਼ਵਨਾਥਨ ਨੇ ਮੰਨਿਆ ਕਿ ਇਹ ਪੂਰੀ ਤਰ੍ਹਾਂ ਸਾਬਕਾ ਭਾਰਤੀ ਕਪਤਾਨ ਧੋਨੀ 'ਤੇ ਨਿਰਭਰ ਕਰਦਾ ਹੈ ਕਿ ਉਹ ਆਪਣੇ ਭਵਿੱਖ ਬਾਰੇ ਅੰਤਿਮ ਫੈਸਲਾ ਲੈਣ। CSK ਦੇ ਯੂਟਿਊਬ ਚੈਨਲ 'ਤੇ ਪੁੱਛੇ ਗਏ ਸਵਾਲ ਦੇ ਜਵਾਬ 'ਚ ਵਿਸ਼ਵਨਾਥਨ ਨੇ ਕਿਹਾ ਕਿ ਮੈਨੂੰ ਨਹੀਂ ਪਤਾ। ਇਹ ਇੱਕ ਅਜਿਹਾ ਸਵਾਲ ਹੈ ਜਿਸਦਾ ਜਵਾਬ ਕੇਵਲ MS ਹੀ ਦੇ ਸਕਦਾ ਹੈ। ਅਸੀਂ ਹਮੇਸ਼ਾ ਐਮਐਸ ਦੇ ਫੈਸਲੇ ਦਾ ਸਨਮਾਨ ਕੀਤਾ ਹੈ। ਅਸੀਂ ਇਸ ਨੂੰ ਉਸ 'ਤੇ ਛੱਡ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ, ਉਨ੍ਹਾਂ ਨੇ ਹਮੇਸ਼ਾ ਆਪਣੇ ਫੈਸਲੇ ਲਏ ਹਨ ਅਤੇ ਢੁਕਵੇਂ ਸਮੇਂ 'ਤੇ ਉਨ੍ਹਾਂ ਦਾ ਐਲਾਨ ਕੀਤਾ ਹੈ। ਅਸੀਂ ਉਮੀਦ ਕਰਦੇ ਹਾਂ ਕਿ ਸਾਨੂੰ ਉਦੋਂ ਹੀ ਪਤਾ ਲੱਗੇਗਾ ਜਦੋਂ ਉਹ ਫੈਸਲਾ ਲਵੇਗਾ।

PunjabKesari

ਵਿਸ਼ਵਨਾਥਨ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਉਹ ਅਗਲੇ ਸਾਲ ਸੀਐਸਕੇ ਲਈ ਉਪਲਬਧ ਹੋਣਗੇ। ਇਹ ਪ੍ਰਸ਼ੰਸਕ ਅਤੇ ਮੇਰੇ ਵਿਚਾਰ ਅਤੇ ਉਮੀਦਾਂ ਹਨ।   ਧੋਨੀ, ਜਿਸ ਨੇ ਪਿਛਲੇ ਸਾਲ ਗੋਡੇ ਦੀ ਸਰਜਰੀ ਕਰਵਾਈ ਸੀ, ਨੇ ਇਸ ਸੀਜ਼ਨ ਵਿੱਚ 73 ਗੇਂਦਾਂ ਵਿੱਚ 161 ਦੌੜਾਂ ਬਣਾਈਆਂ ਅਤੇ ਸਟੰਪ ਦੇ ਪਿੱਛੇ ਵੀ ਵਧੀਆ ਪ੍ਰਦਰਸ਼ਨ ਕੀਤਾ। ਆਈਪੀਐਲ ਦੀ ਮੈਗਾ ਨਿਲਾਮੀ ਸਾਲ ਦੇ ਅੰਤ ਵਿੱਚ ਹੋਵੇਗੀ ਅਤੇ ਜੇਕਰ ਧੋਨੀ ਬਰਕਰਾਰ ਰਹਿੰਦੇ ਹਨ ਤਾਂ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਸੀਐਸਕੇ ਉਸ ਨੂੰ ਬਰਕਰਾਰ ਰੱਖੇਗਾ।


Tarsem Singh

Content Editor

Related News