CSK ਨੂੰ ਇਤਿਹਾਸਕ ਜਿੱਤ ਦਿਵਾਉਣ ਵਾਲੇ ਬ੍ਰਾਵੋ ਦਾ ਵੱਡਾ ਬਿਆਨ ਆਇਆ ਸਾਹਮਣੇ

04/08/2018 3:11:49 PM

ਮੁੰਬਈ— ਆਈ.ਪੀ.ਐੱਲ.-11 ਦੀ ਜੇਕਰ ਸ਼ਾਨਦਾਰ ਸ਼ੁਰੂਆਤ ਹੋਈ ਤਾਂ ਉਸਦੇ ਲਈ ਸਿਰਫ ਇਕ ਹੀ ਖਿਡਾਰੀ ਨੂੰ ਜ਼ਿੰਮੇਦਾਰ ਮੰਨਿਆ ਜਾ ਸਕਦਾ ਹੈ। ਉਹ ਹੈ ਚੇਨਈ ਦੇ ਆਲ ਰਾਊਂਡਰ ਖਿਡਾਰੀ ਡਵੇਨ ਬ੍ਰਾਵੋ।  ਵਾਨਖੇੜੇ ਸਟੇਡੀਅਮ 'ਚ ਆਈ.ਪੀ.ਐੱਲ. ਦਾ ਪਹਿਲਾਂ ਮੈਚ ਮੁੰਬਈ ਅਤੇ ਚੇਨਈ ਵਿਚਕਾਰ ਖੇਡਿਆ ਗਿਆ ਸੀ। ਪਰ ਇਸੇ ਦੌਰਾਨ ਬ੍ਰਾਵੋ ਆਪਣੀ ਟੀਮ ਦੇ ਲਈ ਸੰਕਟਮੋਚਨ ਬਣ ਕੇ ਉਭਰੇ। ਉਨ੍ਹਾਂ ਨੇ 30 ਗੇਂਦਾਂ 'ਚ 68 ਦੋੜਾਂ ਦੀ ਧਮਾਕੇਦਾਰ ਮੈਚ ਜਿਤਾਊ ਪਾਰੀ ਖੇਡੀ। ਮੈਚ ਦੇ ਬਾਅਦ ਬ੍ਰਾਵੋ ਨੇ ਕਿਹਾ ਕਿ ਇਹ ਉਨ੍ਹਾਂ ਦੀ ਹੁਣ ਤੱਕ ਦੀ 'ਆਪਣੀ ਸਭ ਤੋਂ ਵਧੀਆ ਪਾਰੀ' ਸੀ। ਬ੍ਰਾਵੋ ਨੇ ਕਿਹਾ ਇਹ ਮੇਰੀ ਸਭ ਤੋਂ ਵਧੀਆਂ ਪਾਰੀ ਹੈ। ਮੈਨੂੰ ਨਹੀਂ ਲੱਗਦਾ ਕਿ ਮੈਂ ਕਿਸੇ ਫਾਰਮੈਟ 'ਚ ਅਜਿਹੀ ਪਾਰੀ ਖੇਡੀ ਹੈ। ਇਸ ਲਈ ਇਹ ਖਾਸ ਹੈ। ਉਨ੍ਹਾਂ ਨੇ ਇਸ ਦੌਰਾਨ ਸੱਤ ਛੱਕੇ ਅਤੇ ਤਿੰਨ ਚੌਕੇ ਲਗਾ ਕੇ ਮੁੰਬਈ ਦੇ ਗੇਂਦਬਾਜ਼ਾਂ ਨੂੰ ਹੈਰਾਨ ਕਰ ਦਿੱਤਾ।

ਅੱਧ ਸੈਂਕੜਾ ਪੂਰਾ ਕਰਨ ਦੇ ਬਾਅਦ ਨਹੀਂ ਉਠਾਇਆ ਸੀ ਬੱਲਾ
ਵੈਸਟਇੰਡੀਜ਼ ਦੇ ਖਿਡਾਰੀ ਨੇ ਕਿਹਾ, ਜਿਵੇ ਕੀ ਤੁਸੀਂ ਦੇਖਿਆ ਹੋਵੇਗਾ, ਮੈਂ ਅੱਧ ਸੈਂਕੜਾ ਪੂਰਾ ਕਰਨ ਦੇ ਬਾਅਦ ਬੱਲਾ ਨਹੀਂ ਚੁਕਿਆ। ਮੈਨੂੰ ਪਤਾ ਸੀ ਕਿ ਮੇਰਾ ਕੰਮ ਪੂਰਾ ਨਹੀਂ ਹੋਇਆ। ਹਜੇ ਵੀ ਲੰਬਾ ਸਫਰ ਤੈਅ ਕਰਨਾ ਸੀ। ਮੈਂ ਲੈਅ 'ਚ ਸੀ। ਮੇਰਾ ਪੂਰਾ ਧਿਆਨ ਆਪਣੀ ਟੀਮ ਦੇ ਲਈ ਮੈਚ ਜਿੱਤਣ 'ਤੇ ਸੀ। ਉਨ੍ਹਾਂ ਨੇ ਕਿਹਾ-ਆਖਰੀ ਓਵਰ 'ਚ ਆਊਟ ਹੋਣ ਨਾਲ ਮੈਂ ਨਿਰਾਸ਼ ਸੀ। ਪਰ ਮੈਂ ਅਜਿਹੀ ਪਾਰੀ ਖੇਡੀ ਜਿਸ ਨਾਲ ਟੀਮ ਜਿੱਤਣ ਦੀ ਸਥਿਤੀ 'ਚ ਆ ਗਈ ਅਤੇ ਆਖਰਕਾਰ ਅਸੀਂ ਜਿੱਤੇ। ਮੈਂ ਖੁਸ਼ ਹਾਂ ਕਿ ਮੈਂ ਬੱਲੇ ਨਾਲ ਯੋਗਦਾਨ ਦੇਣ 'ਚ ਸਮਰਥ ਰਿਹਾ।


Related News