CSK ਦੇ ''5 ਸੁਪਰ ਹੀਰੋਜ਼, ਜਿਨ੍ਹਾਂ ਨੇ 1065 ਦਿਨ ਦੇ ਬਾਅਦ ਹੋਮਗਾਰਾਊਂਡ ''ਤੇ ਟੀਮ ਨੂੰ ਦਿਵਾਈ ਜਿੱਤ

Wednesday, Apr 11, 2018 - 01:09 PM (IST)

CSK ਦੇ  ''5  ਸੁਪਰ ਹੀਰੋਜ਼, ਜਿਨ੍ਹਾਂ ਨੇ 1065 ਦਿਨ ਦੇ ਬਾਅਦ ਹੋਮਗਾਰਾਊਂਡ ''ਤੇ ਟੀਮ ਨੂੰ ਦਿਵਾਈ ਜਿੱਤ

ਨਵੀਂ ਦਿੱਲੀ—ਚੇਨਈ ਸੁਪਰਕਿੰਗਜ਼ ਨੇ ਮੰਗਲਵਾਰ ਨੂੰ ਆਈ.ਪੀ.ਐੱਲ. 2018 ਦੇ ਪੰਜਵੇਂ ਮੈਚ 'ਚ ਕੋਲਕਾਤਾ ਨਾਈਟਰਾਈਡਰਜ਼ ਨੂੰ ਇਕ ਗੇਂਦ ਰਹਿੰਦੇ 5 ਵਿਕਟਾਂ ਨਾਲ ਹਰਾ ਕੇ ਟੂਰਨਾਮੈਂਟ 'ਚ ਲਗਾਤਾਰ ਦੂਸਰੀ ਜਿੱਤ ਦਰਜ ਕੀਤੀ। ਕੇ.ਕੇ.ਆਰ. ਨੇ ਪਹਿਲਾਂ ਬੱਲੇਬਾਜ਼ੀ ਕੀਤੀ ਅਤੇ ਨਿਧਾਰਿਤ 20 ਓਵਰ 'ਚ 7 ਵਿਕਟ ਖੋਹ ਕੇ 202 ਦੋੜਾਂ ਬਣਾਈਆਂ। ਜਵਾਬ 'ਚ ਚੇਨਈ ਨੇ ਇਕ ਗੇਂਦ ਰਹਿੰਦੇ 5 ਵਿਕਟ ਖੋਹ ਕੇ ਟੀਚਾ ਹਾਸਿਲ ਕਰ ਲਿਆ। ਰਵਿੰਦਰ ਜਡੇਜਾ ਨੇ ਜੇਤੂ ਛਿੱਕਾ ਲਗਾਇਆ। ਚੇਨਈ ਨੇ ਇਸ ਜਿੱਤ 'ਚ ਸੈਮ ਬਿਲਿੰਗਜ਼ ਨੇ ਅਹਿਮ ਭੂਮਿਕਾ ਨਿਭਾਈ।  ਆਓ ਜਾਣਦੇ ਹਾਂ ਉਨ੍ਹਾਂ ਦੇ ਇਲਾਵਾ ਹੋਰ ਕਿਸ ਖਿਡਾਰੀ ਨੇ ਕਮਾਲ ਦਾ ਪ੍ਰਦਰਸ਼ਨ ਕਰਕੇ ਟੀਮ ਨੂੰ ਜਿੱਤ ਦਵਾਈ।

ਐੱਮ.ਐੱਸ. ਧੋਨੀ-ਮਹਿੰਦਰ ਸਿੰਘ ਧੋਨੀ ਨੂੰ ਕ੍ਰਿਕਟ ਦਾ ਬਾਹੁਬਲੀ ਕਿਹਾ ਜਾਂਦਾ ਹੈ ਅਤੇ ਉਹ ਇਸ ਨੂੰ ਬਾਰ-ਬਾਰ ਸਾਬਿਤ ਕਰਕੇ ਦਿਖਾਉਂਦੇ ਹਨ। ਕੇ.ਕੇ.ਆਰ. ਦੇ ਖਿਲਾਫ ਮੰਗਲਵਾਰ ਨੂੰ ਧੋਨੀ ਨੇ ਪਹਿਲਾਂ ਆਪਣੀ ਕਪਤਾਨੀ ਨਾਲ ਅਤੇ ਫਿਰ ਬੱਲੇਬਾਜ਼ੀ ਨਾਲ ਇਹ ਗੱਲ ਸਾਬਿਤ ਕੀਤੀ। ਧੋਨੀ ਨੇ ਗੇਂਦਬਾਜ਼ੀ ਦੀ ਵਰਤੋਂ ਅਲੱਗ ਅੰਦਾਜ਼ 'ਚ ਕੀਤਾ, ਜਿਸਦੀ ਵਜ੍ਹਾ ਨਾਲ ਕੇ.ਕੇ.ਆਰ. 20 ਦੋੜਾਂ ਘੱਟ ਬਣਾ ਸਕੀ। ਫਿਰ ਉਨ੍ਹਾਂ ਨੇ ਬੱਲੇਬਾਜ਼ੀ 'ਚ 25 ਦੋੜਾਂ ਦੀ ਪਾਰੀ ਖੇਡੀ ਅਤੇ ਚੇਨਈ ਨੂੰ ਟੀਚਾ ਹਾਸਿਲ ਕਰਨ ਦੇ ਕਰੀਬ ਲੈ ਜਾਂਦੇ ਹੋਏ ਰੋਮਾਂਚਕ ਬਣਾ ਦਿੱਤਾ।

ਅੰਬਾਤੀ ਰਾਇਡੂ ਦੇ ਰੂਪ 'ਚ ਚੇਨਈ ਸੁਪਰਕਿੰਗਜ਼ ਨੂੰ ਦਮਦਾਰ ਓਪਨਰ ਮਿਲ ਗਿਆ ਹੈ। ਰਾਇਡੂ 'ਚ ਤੇਜ਼ ਗੇਂਦਬਾਜ਼ ਅਤੇ ਸਪਿਨਰ ਦੋਨਾਂ 'ਚ ਵਧੀਆ ਖੇਡਣ ਦੀ ਕਾਬਲੀਅਤ ਹੈ, ਜਿਸਦਾ ਨਮੂਨਾ ਉਨ੍ਹਾਂ ਨੇ ਚੇਪਾਕ 'ਚ ਪੇਸ਼ ਕੀਤਾ। ਖੱਬੇ ਹੱਥ ਦੇ ਬੱਲੇਬਾਜ਼ ਨੇ ਸ਼ੇਨ ਵਾਟਸਨ ਦੇ ਨਾਲ 75 ਦੋੜਾਂ ਦੀ ਸਾਂਝੇਦਾਰੀ ਕਰਦੇ ਹੋਏ ਚੇਨਈ ਨੂੰ ਤੁਫਾਨੀ ਸ਼ੁਰੂਆਤ ਦਵਾਈ। ਉਨ੍ਹਾਂ ਨੇ 26 ਗੇਂਦਾਂ 'ਚ ਤਿੰਨ ਚੌਕਿਆਂ ਅਤੇ ਦੋ ਛੱਕਿਆਂ ਦੀ ਮਦਦ ਨਾਲ 39 ਦੋੜਾਂ ਦੀ ਪਾਰੀ ਖੇਡੀ।

ਰਵਿੰਦਰ ਜਡੇਜਾ ਨੇ ਆਲਰਾਊਂਡਰ ਪ੍ਰਦਰਸ਼ਨ ਕਰਕੇ ਆਪਣੀ ਉਪਯੋਗਤਾ ਦਰਸ਼ਾਈ। ਉਨ੍ਹਾਂ ਨੇ ਪਹਿਲਾਂ ਗੇਂਦਬਾਜ਼ੀ 'ਚ ਦੋ ਓਵਰ ਕੀਤੇ ਅਤੇ 19 ਦੋੜਾਂ ਬਣਾ ਕੇ ਇਕ ਵਿਕਟ ਝਟਕਿਆ। ਜਡੇਜਾ ਨੇ ਕਿਸੇ ਹੋਰ ਨੂੰ ਨਹੀਂ ਬਲਕਿ ਵਿਸਫੋਟਕ ਓਪਨਰ ਅਤੇ ਬਰਥ-ਡੇ ਕ੍ਰਿਸ ਲਿਨ ਨੂੰ ਕਲੀਨ ਬੋਲਡ ਕੀਤਾ। ਇਸਦੇ ਬਾਅਦ ਉਨ੍ਹਾਂ ਨੇ ਬੱਲੇਬਾਜ਼ੀ 'ਚ 11 ਦੋੜਾਂ ਦੀ ਛੋਟੀ, ਪਰ ਮੈਚ ਜੇਤੂ ਪਾਰੀ ਖੇਡੀ। ਖੱਬੇ ਹੱਥ ਦੇ ਬੱਲੇਬਾਜ਼ ਨੇ ਵਿਨੇ ਕੁਮਾਰ ਦੀ ਗੇਂਦ 'ਤੇ ਮਿਡਵਿਕਟ ਦੀ ਦਿਸ਼ਾ 'ਚ ਲੰਬਾ ਛੱਕਾ ਲਗਾਇਆ, ਜਿਸ 'ਚ ਚੇਨਈ ਦੀ ਜਿੱਤ ਤੇ ਮੋਹਰ ਲੱਗੀ ।

ਸ਼ੇਨ ਵਾਟਸਨ ਇਸ ਆਲਰਾਊਡਰ ਦੀ ਜਿੰਨੀ ਤਾਰੀਫ ਕੀਤੀ ਜਾਵੇ ਘੱਟ ਹੈ। ਵਾਟਸਨ ਨੇ ਕੇ.ਕੇ.ਆਰ. ਦੇ ਖਿਲਾਫ ਗੇਂਦ ਅਤੇ ਬੱਲੇ ਦੋਨਾਂ ਤੋਂ ਚੰਗਾ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਪਹਿਲਾਂ ਚਾਰ ਓਵਰ 'ਚ 39 ਦੋੜਾਂ ਦੇ ਕੇ ਦੋ ਵਿਕਟ ਲਏ। ਵਾਟਸਨ ਨੇ ਨਿਤਿਸ਼ ਰਾਣਾ (16) ਅਤੇ ਕੇ.ਕੇ.ਆਰ. ਦੇ ਕਪਤਾਨ ਦਿਨੇਸ਼ ਕਾਰਤਿਕ (26) ਨੂੰ ਆਪਣਾ ਸ਼ਿਕਾਰ ਬਣਾਇਆ। ਇਸਦੇ ਬਾਅਦ 203 ਦੋੜਾਂ ਦੇ ਵਿਸ਼ਾਲ ਟੀਚੇ ਦਾ ਪਿੱਛਾ ਕਰਨ ਉਤਰੀ ਚੇਨਈ ਨੂੰ ਵਾਟਸਨ ਨੇ ਤੁਫਾਨੀ ਸ਼ੁਰੂਆਤ ਦਿਵਾਈ। ਉਨ੍ਹਾਂ ਨੇ ਸਿਰਫ 19 ਗੇਂਦਾਂ 'ਚ ਤਿੰਨ ਚੌਕਿਆਂ ਅਤੇ ਤਿੰਨ ਛੱਕਿਆਂ ਦੀ ਮਦਦ ਨਾਲ 42 ਦੋੜਾਂ ਬਣਾਈਆਂ। ਖੱਬੇ ਹੱਥ ਦੇ ਬੱਲੇਬਾਜ਼ ਨੇ ਤੁਫਾਨੀ ਪਾਰੀ ਖੇਡ ਕੇ ਹੀ ਚੇਨਈ ਦੇ ਲਈ ਮੈਚ ਸੈੱਟ ਕੀਤਾ।

ਸੈਮ ਬਿਲਿੰਗਜ਼ ਇੰਗਲਿਸ਼ ਬੱਲੇਬਾਜ਼ ਨੇ ਆਈ.ਪੀ.ਐੱਲ. 'ਚ ਆਪਣੀ ਧਾਕ ਜਮਾਈ ਅਤੇ ਆਂਦਰੇ ਰਸੇਲ ਦੀ ਪਾਰੀ ਤੇ ਪਾਣੀ ਫੇਰਿਆ। ਬਿਲਿੰਗਜ਼ ਨੇ ਆਕਰਸ਼ਕ ਸ਼ਾਟਸ ਨਾਲ ਭਰੀ ਆਪਣੀ ਪਾਰੀ 'ਚ 23 ਗੇਂਦਾਂ ਖੇਡੀਆਂ ਅਤੇ ਦੋ ਚੌਕਿਆਂ ਅਤੇ ਪੰਜ ਛਿੱਕਿਆਂ ਦੀ ਮਦਦ ਨਾਲ 56 ਦੋੜਾਂ ਬਣਾਈਆਂ। ਬਿਲਿੰਗਜ਼ ਦੀ ਪਾਰੀ ਹੀ ਚੇਨਈ ਦੇ ਲਈ ਟਰਨਿੰਗ ਪੁਆਇੰਟ ਸਾਬਿਤ ਹੋਈ। ਜਿਸਦੀ ਮਦਦ ਨਾਲ ਸੀ.ਐੱਸ.ਕੇ. ਰਿਕਾਰਡ ਟੀਚੇ ਦਾ ਸਫਲਤਾਪੂਰਵਕ ਪਿੱਛਾ ਕਰ ਸਕੀ।


Related News