CSK ਲਈ ਖੁਸ਼ੀ ਦੀ ਖਬਰ, ਅਗਲੇ ਮੈਚ ''ਚ ਹੋ ਸਕਦੀ ਹੈ ਧੋਨੀ ਦੀ ਵਾਪਸੀ

Thursday, Apr 18, 2019 - 12:19 PM (IST)

CSK ਲਈ ਖੁਸ਼ੀ ਦੀ ਖਬਰ, ਅਗਲੇ ਮੈਚ ''ਚ ਹੋ ਸਕਦੀ ਹੈ ਧੋਨੀ ਦੀ ਵਾਪਸੀ

ਹੈਦਰਾਬਾਦ : ਅਸਥਾਈ ਕਪਤਾਨ ਸੁਰੇਸ਼ ਰੈਨਾ ਨੇ ਕਿਹਾ ਕਿ ਕਪਤਾਨ ਮਹਿੰਦਰ ਸਿੰਘ ਧੋਨੀ ਅਗਲਾ ਮੈਚ ਖੇਡ ਸਕਦੇ ਹਨ ਜੋ ਪਿਛਲੇ ਮੈਚ ਵਿਚ ਸਨਰਾਈਜ਼ਰਸ ਹੈਦਰਾਬਾਦ ਖਿਲਾਫ 6 ਵਿਕਟਾਂ ਨਾਲ ਮਿਲੀ ਹਾਰ ਵਿਚ ਟੀਮ ਦਾ ਹਿੱਸਾ ਨਹੀਂ ਸਨ। ਧੋਨੀ ਕਮਰ ਦੇ ਦਰਦ ਦੀ ਵਜ੍ਹਾ ਨਾਲ ਪਿਛਲਾ ਮੈਚ ਨਹੀਂ ਖੇਡੇ ਅਤੇ ਰੈਨਾ ਨੇ ਕਪਤਾਨੀ ਕੀਤੀ ਸੀ। ਮੈਚ ਤੋਂ ਬਾਅਦ ਰੈਨਾ ਨੇ ਕਿਹਾ, ''ਉਸ ਦੀ ਕਮਰ ਵਿਚ ਅਕੜਾਅ ਹੈ। ਹੁਣ ਉਹ ਬਿਹਤਰ ਮਹਿਸੂਸ ਕਰ ਰਹੇ ਹਨ ਅਤੇ ਅਗਲਾ ਮੈਚ ਖੇਡ ਸਕਦੇ ਹਨ। ਰੈਨਾ ਨੇ ਕਿਹਾ ਇਹ ਹਾਰ ਟੀਮ ਲਈ ਖਤਰੇ ਦੀ ਘੰਟੀ ਸੀ।''

PunjabKesari

ਪਹਿਲਾਂ ਬੱਲੇਬਾਜ਼ੀ ਕਰਦਿਆਂ ਚੇਨਈ ਟੀਮ 5 ਵਿਕਟਾਂ 'ਤੇ 132 ਦੌੜਾਂ ਹੀ ਬਣਾ ਸਕੀ ਜਿਸ ਨਾਲ ਸਨਰਾਈਜ਼ਰਸ ਨੇ 19 ਗੇਂਦਾਂ ਬਾਕੀ ਰਹਿੰਦਿਆਂ ਟੀਚਾ ਹਾਸਲ ਕਰ ਲਿਆ। ਰੈਨਾ ਨੇ ਕਿਹਾ, ''ਅਸੀਂ ਚੰਗਾ ਸਕੋਰ ਨਹੀਂ ਬਣਾਇਆ ਅਤੇ ਵਿਕਟਾਂ ਗੁਆਉਂਦੇ ਰਹੇ ਜਿਸ ਨਾਲ ਮੈਚ ਹੱਥੋਂ ਨਿਕਲ ਗਿਆ। ਸਾਨੂੰ ਵੱਡੀਆਂ ਸਾਂਝੇਦਾਰੀਆਂ ਬਣਾਉਣੀਆਂ ਚਾਹੀਦੀਆਂ ਸੀ। ਅਸੀਂ 30 ਦੌੜਾਂ ਪਿੱਛੇ ਰਹਿ ਗਏ।'' 'ਮੈਨ ਆਫ ਦਿ ਮੈਚ' ਡੇਵਿਡ ਵਾਰਨਰ ਨੇ ਦਰਸ਼ਕਾਂ ਦਾ ਧੰਨਵਾਦ ਦਿੰਦਿਆਂ ਕਿਹਾ, ''ਇਹ ਦਰਸ਼ਕ ਭਾਰੀ ਗਿਣਤੀ 'ਚ ਸਾਡਾ ਸਮਰਥਨ ਕਰ ਰਹੇ ਹਨ। ਇਹ ਹੈਰਾਨੀ ਭਰਿਆ ਹੈ। ਮੈਂ ਆਪਣੇ ਪਰਿਵਾਰ ਅਤੇ ਦਨੀਆ ਭਰ ਵਿਚ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕਰਦਾ ਹਾਂ।''


Related News