CSA T20 League : ਲਾਂਸ ਕਲੂਜ਼ਨਰ ਡਰਬਨ ਫ੍ਰੈਂਚਾਈਜ਼ੀ ਦੇ ਕੋਚ ਬਣੇ

Tuesday, Jul 26, 2022 - 11:25 AM (IST)

CSA T20 League : ਲਾਂਸ ਕਲੂਜ਼ਨਰ ਡਰਬਨ ਫ੍ਰੈਂਚਾਈਜ਼ੀ ਦੇ ਕੋਚ ਬਣੇ

ਕੋਲਕਾਤਾ- ਦੱਖਣੀ ਅਫਰੀਕਾ ਦੇ ਸਾਬਕਾ ਹਰਫ਼ਨਮੌਲਾ ਲਾਂਸ ਕਲੂਜ਼ਨਰ ਨੂੰ ਕ੍ਰਿਕਟ ਦੱਖਣੀ ਅਫਰੀਕਾ (ਸੀ. ਐੱਸ. ਏ.) ਟੀ-20 ਲੀਗ ਦੀ ਟੀਮ ਡਰਬਨ ਫ੍ਰੈਂਚਾਈਜ਼ੀ ਦਾ ਸੋਮਵਾਰ ਨੂੰ ਮੁੱਖ ਕੋਚ ਨਿਯੁਕਤ ਕੀਤਾ ਗਿਆ। ਇਹ ਲੀਗ ਅਗਲੇ ਸਾਲ ਜਨਵਰੀ ਤੇ ਫਰਵਰੀ ਵਿਚ ਹੋਵੇਗੀ। ਡਰਬਨ ਫ੍ਰੈਂਚਾਈਜ਼ੀ ਦਾ ਮਾਲਕਾਨਾ ਹੱਕ ਰੱਖਣ ਵਾਲੇ ਆਰ. ਪੀ. ਐੱਸ. ਜੀ. ਸਮੂਹ ਨੇ ਇਸ ਦੀ ਪੁਸ਼ਟੀ ਕੀਤੀ। 

ਦੱਖਣੀ ਅਫਰੀਕਾ ਲਈ 49 ਟੈਸਟ ਤੇ 171 ਵਨ-ਡੇ ਮੈਚ ਖੇਡ ਚੁੱਕੇ ਕਲੂਜ਼ਨਰ ਨੇ ਕਿਹਾ ਕਿ ਮੇਰੇ ਲਈ ਇਹ ਨਵੀਂ ਚੁਣੌਤੀ ਹੈ। ਮੈਂ ਇਸ ਨਾਲ ਚੰਗਾ ਮਹਿਸੂਸ ਕਰ ਰਿਹਾ ਹਾਂ। ਮੈਨੂੰ ਟੀਮ ਨੂੰ ਮਿਲਣ ਦਾ ਇੰਤਜ਼ਾਰ ਹੈ। ਕਲੂਜ਼ਨਰ ਅਫ਼ਗਾਨਿਸਤਾਨ ਦੀ ਰਾਸ਼ਟਰੀ ਟੀਮ ਦੇ ਵੀ ਕੋਚ ਰਹਿ ਚੁੱਕੇ ਹਨ। ਆਰ. ਪੀ. ਐੱਸ. ਜੀ. ਸਮੂਹ ਕੋਲ ਆਈ. ਪੀ. ਐੱਲ. ਦੀ ਟੀਮ ਲਖਨਊ ਸੁਪਰ ਜਾਇੰਟਸ ਦੀ ਵੀ ਮਾਲਕੀ ਹੈ।


author

Tarsem Singh

Content Editor

Related News