CSA ਨੇ ਨਿਊਜ਼ੀਲੈਂਡ ਦੌਰੇ ਲਈ ਟੈਸਟ ਟੀਮ ਦੀ ਚੋਣ ਦਾ ਕੀਤਾ ਬਚਾਅ
Wednesday, Jan 03, 2024 - 02:19 PM (IST)
ਜੋਹਾਨਸਬਰਗ, (ਭਾਸ਼ਾ)- ਨਿਊਜ਼ੀਲੈਂਡ ਦੇ ਟੈਸਟ ਦੌਰੇ ਲਈ ਕਮਜ਼ੋਰ ਟੀਮ ਚੁਣਨ ਨੂੰ ਲੈ ਕੇ ਮੌਜੂਦਾ ਅਤੇ ਸਾਬਕਾ ਖਿਡਾਰੀਆਂ ਦੀ ਆਲੋਚਨਾ ਦਾ ਸਾਹਮਣਾ ਕਰ ਰਹੇ ਕ੍ਰਿਕਟ ਦੱਖਣੀ ਅਫਰੀਕਾ ਨੇ ਆਪਣਾ ਬਚਾਅ ਕਰਦੇ ਹੋਏ ਕਿਹਾ ਹੈ ਕਿ ਉਹ ਅੰਤਰਰਾਸ਼ਟਰੀ ਕ੍ਰਿਕਟਰ ਅਤੇ ਘਰੇਲੂ ਟੀ-20 ਲੀਗ ਦੋਵਾਂ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਦੱਖਣੀ ਅਫਰੀਕਾ ਨੇ ਨਿਊਜ਼ੀਲੈਂਡ ਦੇ ਟੈਸਟ ਦੌਰੇ ਲਈ ਸੱਤ ਨਵੇਂ ਚਿਹਰੇ ਚੁਣੇ ਹਨ, ਜਿਨ੍ਹਾਂ 'ਚ ਕਪਤਾਨ ਵੀ ਨਵਾਂ ਹੈ।
ਇਹ ਵੀ ਪੜ੍ਹੋ : ਤਸਵੀਰ 'ਚ ਗੜਬੜੀ, ਕ੍ਰਿਕਟਰ ਨੂੰ ਗੁਆਉਣਾ ਪਿਆ ਇਕ ਕਰੋੜ ਦਾ IPL ਕਰਾਰ
ਦੱਖਣੀ ਅਫਰੀਕਾ ਦੇ ਚੋਟੀ ਦੇ ਕ੍ਰਿਕਟਰ ਫਿਰ ਦੱਖਣੀ ਅਫਰੀਕਾ ਟੀ-20 ਲੀਗ ਵਿੱਚ ਖੇਡਣਗੇ, ਜੋ ਪਿਛਲੇ ਸਾਲ CSA ਅਤੇ IPL ਨਿਵੇਸ਼ਕਾਂ ਦੁਆਰਾ ਸ਼ੁਰੂ ਕੀਤੀ ਗਈ ਸੀ। CSA ਨੇ ਇਕ ਬਿਆਨ 'ਚ ਕਿਹਾ, ''ਕ੍ਰਿਕਟ ਦੱਖਣੀ ਅਫਰੀਕਾ ਨਿਊਜ਼ੀਲੈਂਡ ਦੌਰੇ ਲਈ ਟੈਸਟ ਟੀਮ ਨੂੰ ਲੈ ਕੇ ਚਿੰਤਾਵਾਂ ਤੋਂ ਜਾਣੂ ਹੈ। ਅਸੀਂ ਪ੍ਰਸ਼ੰਸਕਾਂ ਨੂੰ ਭਰੋਸਾ ਦਿਵਾਉਂਦੇ ਹਾਂ ਕਿ ਅਸੀਂ ਟੈਸਟ ਕ੍ਰਿਕਟ ਲਈ ਵਚਨਬੱਧ ਹਾਂ। ਇਸ ਦੇ ਨਾਲ ਹੀ ਅਸੀਂ SA 20 ਲੀਗ ਨੂੰ ਵੀ ਮਜ਼ਬੂਤ ਕਰਨਾ ਚਾਹੁੰਦੇ ਹਾਂ।''
ਇਹ ਵੀ ਪੜ੍ਹੋ : ਭਾਰਤੀ ਕੁਸ਼ਤੀ 'ਚ ਨਵਾਂ ਵਿਵਾਦ : ਬਜਰੰਗ, ਸਾਕਸ਼ੀ ਅਤੇ ਵਿਨੇਸ਼ ਦੇ ਖਿਲਾਫ ਇਕੱਠੇ ਹੋਏ ਪਹਿਲਵਾਨ
ਇਸ 'ਚ ਕਿਹਾ ਗਿਆ, ''ਨਿਊਜ਼ੀਲੈਂਡ ਦੌਰੇ ਦਾ ਸਮਾਂ 2022 'ਚ ਤੈਅ ਕੀਤਾ ਗਿਆ ਹੈ। ਉਸ ਸਮੇਂ SA 20 ਲਈ ਵਿੰਡੋ ਫਿਕਸ ਨਹੀਂ ਸੀ। ਇਕ ਵਾਰ ਜਦੋਂ ਇਹ ਸਪੱਸ਼ਟ ਹੋ ਗਿਆ ਕਿ ਦੋਵਾਂ ਦੀਆਂ ਤਾਰੀਖਾਂ ਵਿਚ ਟਕਰਾਅ ਹੋਵੇਗਾ, ਅਸੀਂ ਨਿਊਜ਼ੀਲੈਂਡ ਕ੍ਰਿਕਟ ਨਾਲ ਸਲਾਹ ਕੀਤੀ ਅਤੇ ਇਸ ਸੀਰੀਜ਼ ਲਈ ਸਮਾਂ ਤੈਅ ਕੀਤਾ। ਵਿਸ਼ਵ ਕ੍ਰਿਕਟ ਕੈਲੰਡਰ ਇੰਨਾ ਰੁੱਝਿਆ ਹੋਇਆ ਹੈ ਕਿ ਸੀਰੀਜ਼ ਅਪ੍ਰੈਲ 2025 ਤੋਂ ਪਹਿਲਾਂ ਹੋਣੀ ਚਾਹੀਦੀ ਹੈ ਕਿਉਂਕਿ ਇਹ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਹਿੱਸਾ ਹੈ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।