ਕ੍ਰੋਏਸ਼ੀਆ ਰੈਪਿਡ ਸ਼ਤਰੰਜ : ਜੌਰਡਨ ਨੂੰ ਹਰਾ ਕੇ ਆਨੰਦ ਨੇ ਕੀਤੀ ਚੰਗੀ ਸ਼ੁਰੂਆਤ
Friday, Jul 09, 2021 - 01:37 AM (IST)
ਜਾਗ੍ਰੇਬ (ਕ੍ਰੋਏਸ਼ੀਆ) (ਨਿਕਲੇਸ਼ ਜੈਨ)- ਗ੍ਰੈਂਡ ਚੈੱਸ ਟੂਰ 2021 ਦੇ ਤੀਜੇ ਪੜਾਅ ਕ੍ਰੋਏਸ਼ੀਆ ਗ੍ਰੈਂਡ ਚੈੱਸ ਟੂਰ ਰੈਪਿਡ ਦੇ ਪਹਿਲੇ ਦਿਨ ਕੁਲ 3 ਰਾਊਂਡ ਖੇਡੇ ਗਏ। 16 ਮਹੀਨੇ ਬਾਅਦ ਆਨ ਦਿ ਬੋਰਡ ਸ਼ਤਰੰਜ ਖੇਡ ਰਹੇ ਭਾਰਤ ਦੇ ਪੰਜ ਵਾਰ ਦੇ ਵਿਸ਼ਵ ਚੈਂਪੀਅਨ 51 ਸਾਲਾ ਵਿਸ਼ਵਨਾਥਨ ਆਨੰਦ ਲਈ ਪਹਿਲਾ ਰਾਊਂਡ ਕੌਮਾਂਤਰੀ ਸ਼ਤਰੰਜ ਵਿਚ ਉਸਦੀ ਵਾਪਸੀ ਦਾ ਗਵਾਹ ਬਣਿਆ।
ਇਹ ਖ਼ਬਰ ਪੜ੍ਹੋ-Euro 2020 : ਇੰਗਲੈਂਡ ਪਹੁੰਚਿਆ ਫਾਈਨਲ 'ਚ, ਇਟਲੀ ਨਾਲ ਹੋਵੇਗੀ ਖਿਤਾਬੀ ਟੱਕਰ
ਪਹਿਲੇ ਹੀ ਰਾਊਂਡ ਵਿਚ ਆਨੰਦ ਨੇ ਨੀਦਰਲੈਂਡ ਦੇ ਜੌਰਡਨ ਵਾਨ ਫਾਰੈਸਟ 'ਤੇ ਇਕ ਰੋਮਾਂਚਕ ਜਿੱਤ ਨਾਲ ਟੂਰਨਾਮੈਂਟ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਸਿਸਿਲੀਅਨ ਡਿਫੈਂਸ ਵਿਚ ਸਫੈਦ ਮੋਹਰਿਆਂ ਨਾਲ ਖੇਡਦੇ ਹੋਏ ਆਨੰਦ ਨੇ ਘੋੜਾ ਕੁਰਬਾਨ ਕਰਕੇ 54 ਚਾਲਾਂ ਵਿਚ ਜੌਰਡਨ ਨੂੰ ਹਰਾਇਆ। ਇਸ ਤੋਂ ਬਾਅਦ ਅਗਲੇ ਹੀ ਰਾਊਂਡ ਵਿਚ ਆਨੰਦ ਨੂੰ ਫਰਾਂਸ ਦੇ ਮੈਕਸਿਮ ਲਾਗ੍ਰੇਵ ਹੱਥੋਂ ਕਾਲੇ ਮੋਹਰਿਆਂ ਨਾਲ ਕਾਰੋ ਕਾਨ ਓਪਨਿੰਗ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ। ਤੀਜੇ ਰਾਊਂਡ ਵਿਚ ਵਿਸ਼ਵ ਚੈਂਪੀਅਨਸ਼ਿਪ ਚੈਲੰਜਰ 'ਤੇ ਸਭ ਤੋਂ ਅੱਗੇ ਚੱਲ ਰਹੇ ਰੂਸ ਦੇ ਇਯਾਨ ਨੈਪੋਮਨਿਆਚੀ ਨਾਲ ਆਨੰਦ ਨੇ ਸਫੈਦ ਮੋਹਰਿਆ ਨਾਲ ਸਿਸਿਲੀਅਨ ਓਪਨਿੰਗ ਵਿਚ ਡਰਾਅ ਖੇਡਦੇ ਹੋਏ ਪਹਿਲੇ ਦਿਨ 1.5 ਅੰਕ ਜੋੜ ਲਏ। ਦੂਜੇ ਦਿਨ ਆਨੰਦ ਦਾ ਮੁਕਾਬਲਾ ਅਜਰਬੈਜਾਨ ਦੇ ਸ਼ਾਕਿਰਯਾਰ ਮਮੇਘਾਰੋਵ, ਯੂਕ੍ਰੇਨ ਦੇ ਅੰਟੋਨ ਕੋਰੋਬੋਵ ਤੇ ਰੂਸ ਦੇ ਅਲੈਗਜ਼ੈਂਡਰ ਗ੍ਰੀਸਚੁਰ ਨਾਲ ਹੋਵੇਗਾ।
ਇਹ ਖ਼ਬਰ ਪੜ੍ਹੋ- ਇੰਗਲੈਂਡ ਵਿਰੁੱਧ ਜ਼ੀਰੋ 'ਤੇ ਆਊਟ ਹੋਏ ਬਾਬਰ ਆਜ਼ਮ, ਬਣਾਇਆ ਇਹ ਰਿਕਾਰਡ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।