ਕ੍ਰਿਸਟੀਆਨੋ ਰੋਨਾਲਡੋ ਨੇ ਪ੍ਰੇਮਿਕਾ ਜਾਰਜੀਨਾ ਨਾਲ ਕੀਤੀ ਮੰਗਣੀ, ਤਸਵੀਰਾਂ ''ਚ ਖੁੱਲ੍ਹੀ ਪੋਲ!

Tuesday, Aug 25, 2020 - 11:23 AM (IST)

ਕ੍ਰਿਸਟੀਆਨੋ ਰੋਨਾਲਡੋ ਨੇ ਪ੍ਰੇਮਿਕਾ ਜਾਰਜੀਨਾ ਨਾਲ ਕੀਤੀ ਮੰਗਣੀ, ਤਸਵੀਰਾਂ ''ਚ ਖੁੱਲ੍ਹੀ ਪੋਲ!

ਸਪੋਰਟਸ ਡੈਸਕ : ਦਿੱਗਜ ਫੁਟਬਾਲਰ ਕ੍ਰਿਸਟੀਆਨੋ ਰੋਨਾਲਡੋ (Cristiano Ronaldo) ਦੀ ਪ੍ਰੇਮਿਕਾ ਜਾਰਜੀਨਾ ਰੋਡਰੀਰੇਗਸ (Georgina Rodriguez) ਨੇ ਹਾਲ ਹੀ ਵਿਚ ਇੰਸਟਾਗਰਾਮ 'ਤੇ ਤਸਵੀਰਾਂ ਸ਼ੇਅਰ ਕਰਕੇ ਪ੍ਰਸ਼ੰਸਕਾਂ ਨੂੰ ਇਸ਼ਾਰਾ ਦਿੱਤਾ ਹੈ ਕਿ ਉਨ੍ਹਾਂ ਦੀ ਮੰਗਣੀ ਹੋ ਗਈ ਹੈ। 26 ਸਾਲ ਦੀ ਜਾਰਜੀਨਾ ਨੇ ਇੰਸਟਾਗਰਾਮ 'ਤੇ ਕੁੱਝ ਤਸਵੀਰਾਂ ਪੋਸਟ ਕੀਤੀਆਂ ਹਨ। ਇਕ ਤਸਵੀਰ ਵਿਚ ਜਾਰਜੀਨਾ ਰੋਨਾਲਡੋ ਨਾਲ ਰੋਮਾਂਟਿਕ ਅੰਦਾਜ ਵਿਚ ਪੋਜ ਦਿੰਦੀ ਵਿੱਖ ਰਹੀ ਹੈ ਅਤੇ ਫੁੱਟਬਾਲਰ ਆਪਣੀ ਰਿੰਗ ਫਿੰਗਰ ਨੂੰ ਲੁਕਾ ਰਿਹਾ ਹੈ। ਉਥੇ ਹੀ ਦੂਜੀ ਤਸਵੀਰ ਵਿਚ ਜਾਰਜੀਨਾ ਨੇ ਹੱਥ ਵਿਚ ਗੁਲਾਬ ਦਾ ਫੁੱਲ ਫੜਿਆ ਹੋਇਆ ਹੈ ਅਤੇ ਹੱਥ ਵਿਚ ਪਾਈ ਹੋਈ ਰਿੰਗ ਦਿਖਾਈ ਦੇ ਰਹੀ ਹੈ। ਜਾਰਜੀਨਾ ਨੇ ਤਸਵੀਰ ਦੀ ਕੈਪਸ਼ਨ ਵਿਚ ਲਿਖਿਆ ਹੈ 'ਯੈੱਸ', ਜਿਸ ਨਾਲ ਲੱਗ ਰਿਹਾ ਹੈ ਕਿ ਪ੍ਰਪੋਜ਼ਲ ਦੇ ਤੌਰ 'ਤੇ ਹਾਂ ਕਹੀ ਹੈ।

 
 
 
 
 
 
 
 
 
 
 
 
 
 
 

A post shared by Georgina Rodríguez (@georginagio) on

ਉਥੇ ਹੀ ਕ੍ਰਿਸਟੀਆਨੋ ਰੋਨਾਲਡੋ ਨੇ ਵੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਕੈਪਸ਼ਨ ਵਿਚ ਲਿਖਿਆ 'ਮੀ ਅਮੋਰ'। ਸਪੇਨਿਸ਼ ਭਾਸ਼ਾ ਦੇ ਇਸ ਸ਼ਬਦ ਦਾ ਮਤਲੱਬ ਹੁੰਦਾ ਹੈ 'ਮੇਰੀ'। ਪ੍ਰਸ਼ੰਸਕ ਇਨ੍ਹਾਂ ਦੋਵਾਂ ਦੀਆਂ ਤਸਵੀਰਾਂ ਨੂੰ ਵੇਖ ਕੇ ਇਹ ਅੰਦਾਜਾ ਲਗਾ ਰਹੇ ਹਨ ਕਿ ਰੋਨਾਲਡੋ ਨੇ ਜਾਰਜੀਨਾ ਨੂੰ ਵਿਆਹ ਲਈ ਪ੍ਰਪੋਜ ਕਰ ਦਿੱਤਾ ਹੈ ਅਤੇ ਦੋਵਾਂ ਦੀ ਮੰਗਣੀ ਹੋ ਚੁੱਕੀ ਹੈ।

 
 
 
 
 
 
 
 
 
 
 
 
 
 
 

A post shared by Georgina Rodríguez (@georginagio) on


ਰੋਨਾਲਡੋ ਫਿਲਹਾਲ ਆਪਣੇ ਪਰਿਵਾਰ ਨਾਲ ਛੁੱਟੀਆਂ 'ਤੇ ਨਿਕਲੇ ਹੋਏ ਹਨ। ਉਨ੍ਹਾਂ ਨਾਲ ਜਾਰਜੀਨਾ ਅਤੇ ਚਾਰ ਬੱਚੇ ਵੀ ਹਨ ਜਿਨ੍ਹਾਂ ਦੀਆਂ ਤਸਵੀਰਾਂ ਦੋਵੇਂ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕਰਦੇ ਰਹਿੰਦੇ ਹਨ। ਰੋਨਾਲਡੋ ਅਤੇ ਜਾਰਜੀਨਾ ਦੀ ਪਹਿਲੀ ਮੁਲਾਕਾਤ ਕੁੱਝ ਸਾਲ ਪਹਿਲਾਂ ਮੈਡਰਿਡ ਵਿਚ ਗੁੱਚਿ ਦੇ ਸ਼ੋ ਰੂਮ ਵਿਚ ਹੋਈ ਸੀ। ਜਾਰਜੀਨਾ ਉਸ ਸਮੇਂ ਦੁਕਾਨ ਵਿਚ ਸਹਾਇਕ ਦੇ ਤੌਰ 'ਤੇ ਕੰਮ ਕਰਦੀ ਸੀ।

PunjabKesari


author

cherry

Content Editor

Related News