ਯੂਰੋ ਕੁਆਲੀਫਾਇਰ ''ਚ ਚੈੱਕ ਗਣਰਾਜ ਤੋਂ ਹਾਰਿਆ ਇੰਗਲੈਂਡ

Saturday, Oct 12, 2019 - 03:54 PM (IST)

ਯੂਰੋ ਕੁਆਲੀਫਾਇਰ ''ਚ ਚੈੱਕ ਗਣਰਾਜ ਤੋਂ ਹਾਰਿਆ ਇੰਗਲੈਂਡ

ਪੈਰਿਸ— ਇੰਗਲੈਂਡ ਨੂੰ ਯੂਰੋ ਫੁੱਟਬਾਲ ਕੁਆਲੀਫਾਇਰ 'ਚ ਚੈੱਕ ਗਣਰਾਜ ਦੇ ਹੱਥੋਂ 2-1 ਨਾਲ ਹਾਰ ਝਲਣੀ ਪਈ ਜਦਕਿ ਕ੍ਰਿਸਟੀਆਨੋ ਰੋਨਾਲਡੋ ਦੇ 699ਵੇਂ ਗੋਲ ਦੀ ਮਦਦ ਨਾਲ ਪੁਰਤਗਾਲ ਨੇ ਲਕਜ਼ਮਬਰਗ ਨੂੰ ਹਰਾਇਆ। ਪ੍ਰਾਗ 'ਚ ਖੇਡੇ ਗਏ ਮੈਚ 'ਚ ਹੈਰੀ ਕੇਨ ਨੇ ਪੰਜਵੇਂ ਮਿੰਟ 'ਚ ਪੈਨਲਟੀ ਕਾਰਨਰ 'ਤੇ ਇੰਗਲੈਂਡ ਲਈ ਗੋਲ ਦਾਗਿਆ। ਮਾਰਚ 'ਚ ਇੰਗਲੈਂਡ ਤੋਂ 5-0 ਨਾਲ ਹਾਰਨ ਵਾਲੀ ਚੈੱਕ ਟੀਮ ਲਈ ਹਾਲਾਂਕਿ ਜੈਕਬ ਬ੍ਰਾਬੇਕ ਨੇ ਬਰਾਬਰੀ ਦਾ ਗੋਲ ਦਾਗਿਆ। ਜਦਕਿ ਬਦਲਵੇਂ ਖਿਡਾਰੀ ਦੇਨੇਕ ਓਂਦ੍ਰਾਸੇਕ ਨੇ 85ਵੇਂ ਮਿੰਟ 'ਚ ਜੇਤੂ ਗੋਲ ਕੀਤਾ। ਇਸ ਹਾਰ ਦੇ ਨਾਲ ਹੀ ਕੁਆਲੀਫਾਇੰਗ ਦੌਰ 'ਚ ਇਕ ਦਹਾਕੇ ਤੋਂ ਚਲਿਆ ਆ ਰਹੀ ਇੰਗਲੈਂਡ ਦੀ ਅਜੇਤੂ ਮਹਿੰਮ ਖਤਮ ਹੋ ਗਈ ਜੋ 43 ਮੈਚਾਂ 'ਚ ਚਲ ਰਹੀ ਸੀ।


author

Tarsem Singh

Content Editor

Related News