ਸੈਮੂਅਲਜ਼ ਦੇ ਨਿਸ਼ਾਨੇ 'ਤੇ ਇੰਗਲੈਂਡ ਦੇ ਕ੍ਰਿਕਟਰ, ਅਰਬਪਤੀ ਦੀ ਗੋਦ 'ਚ ਬੈਠੀਆਂ ਪਤਨੀਆਂ ਦੀ ਵੀਡੀਓ ਕੀਤੀ ਸਾਂਝੀ

Monday, Nov 02, 2020 - 04:51 PM (IST)

ਸੈਮੂਅਲਜ਼ ਦੇ ਨਿਸ਼ਾਨੇ 'ਤੇ ਇੰਗਲੈਂਡ ਦੇ ਕ੍ਰਿਕਟਰ, ਅਰਬਪਤੀ ਦੀ ਗੋਦ 'ਚ ਬੈਠੀਆਂ ਪਤਨੀਆਂ ਦੀ ਵੀਡੀਓ ਕੀਤੀ ਸਾਂਝੀ

ਨਵੀਂ ਦਿੱਲੀ : ਅਜਿਹਾ ਲੱਗ ਰਿਹਾ ਹੈ ਕਿ ਵੈਸਟ ਇੰਡੀਜ਼ ਦੇ ਕ੍ਰਿਕਟਰ ਮਾਰਲਨ ਸੈਮੂਅਲਜ਼ ਚੁੱਪ ਨਹੀਂ ਬੈਠਣ ਵਾਲੇ। ਉਨ੍ਹਾਂ ਨੇ ਇਕ ਵਾਰ ਫ਼ਿਰ ਇੰਗਲੈਂਡ ਦੇ ਖਿਡਾਰੀਆਂ 'ਤੇ ਨਿਸ਼ਾਨਾ ਸਾਧਿਆ ਹੈ। ਇਸ ਵਾਰ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ 12 ਸਾਲ ਪੁਰਾਣੀ ਇਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ 'ਚ ਇੰਗਲੈਂਡ ਕ੍ਰਿਕਟ ਟੀਮ ਦੇ ਕਈ ਖਿਡਾਰੀਆਂ ਦੀਆਂ ਪਤਨੀਆਂ ਅਰਬਪਤੀ ਐਲਨ ਸਟੈਨਫੋਰਡ ਨਾਲ ਦਿਖਾਈ ਦੇ ਰਹੀਆਂ ਹਨ। ਵੀਡੀਓ ਸਾਂਝੀ ਕਰਦੇ ਹੋਏ ਸੈਮੂਅਲਜ਼ ਨੇ ਖਿਡਾਰੀਆਂ ਅਤੇ ਉਨ੍ਹਾਂ ਦੀਆਂ ਪਤਨੀਆਂ 'ਤੇ ਤੰਜ ਕੱਸਿਆ। ਕਰੀਬ ਇਕ ਹਫ਼ਤਾ ਪਹਿਲਾਂ ਵੀ ਉਨ੍ਹਾਂ ਨੇ ਬੇਨ ਸਟੋਕ ਦੀ ਪਤਨੀ ਦੇ ਬਾਰੇ ਅਪਸ਼ਬਦ ਕਹੇ ਸਨ। ਇਸ ਤੋਂ ਬਾਅਦ ਸੈਮੂਏਲਜ਼ 'ਤੇ ਆਸਟ੍ਰੇਲੀਆ ਦੇ ਸਾਬਕਾ ਲੇਗ ਸਪੀਨਰ ਸ਼ੇਨ ਵਾਰਨ ਅਤੇ ਇੰਗਲੈਂਡ ਦੇ ਸਾਬਕਾ ਕਪਤਾਨ ਮਾਈਕਲ ਵਾਨ 'ਤੇ ਨਿਸ਼ਾਨਾ ਸਾਧਿਆ ਸੀ। 

ਇਹ ਵੀ ਪੜ੍ਹੋ : ਕੁੜੀ ਨਾਲ ਸਬੰਧ ਬਣਾਉਂਦਿਆਂ ਇਹ ਅਣਗਹਿਲੀ ਨੌਜਵਾਨ ਨੂੰ ਪਈ ਭਾਰੀ, ਹੋ ਗਈ 12 ਸਾਲ ਦੀ ਸਜ਼ਾ
 

ਸੈਮੂਅਲਜ਼ ਨੇ ਆਪਣੇ ਇੰਸਟਾਗ੍ਰਾਮ ਸਟੋਰੀ 'ਚ ਇੰਗਲਿਸ਼ ਖਿਡਾਰੀਆਂ 'ਤੇ ਨਿਸ਼ਾਨਾ ਸਾਧਦੇ ਹੋਇਆ ਇਕ ਤੋਂ ਬਾਅਦ ਇਕ ਕਈ ਪੋਸਟਾਂ ਪਾਈਆਂ। ਉਨ੍ਹਾਂ ਨੇ ਸਾਲ 2008 'ਚ ਹੋਈ ਸਟੈਨਫ਼ੋਰਡ ਸੁਪਰ ਕਿੰਗਜ਼ ਦੀ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਟੂਰਨਾਮੈਂਟ ਦੇ ਆਯੋਜਕ ਅਤੇ ਅਰਬਪਤੀ ਐਲਨ ਸਟੈਨਫੋਰਡ ਉਨਾਂ ਦਿਨਾਂ 'ਚ ਇੰਗਲੈਂਡ ਟੀਮ ਦੇ ਕਪਤਾਨ ਅਲਸਟਰ ਕੁੱਕ ਅਤੇ ਟੀਮ ਮੈਟ ਪ੍ਰਾਇਰ ਦੀਆਂ ਪਤਨੀਆਂ ਦੇ ਨਾਲ ਸਨ। ਵੀਡੀਓ ਦੇ ਨਾਲ ਸੈਮੂਅਲਜ਼ ਨੇ ਕਈ ਸਵਾਲ ਚੁੱਕੇ ਹਨ। ਉਨ੍ਹਾਂ ਲਿਖਿਆ ਕਿ 'ਮਿਸਟਰ ਸਟੈਨਫੋਰਡ ਮੈਂ ਤੁਹਾਨੂੰ ਕਦੀ ਨਹੀਂ ਭੁੱਲ ਸਕਦਾ। ਮੈਂ ਉਸ ਦਿਨ ਨੂੰ ਵੀ ਨਹੀਂ ਭੁੱਲ ਸਕਦਾ ਜਦੋਂ ਇੰਗਲੈਂਡ ਟੀਮ ਦੇ ਖਿਡਾਰੀਆਂ ਦੀਆਂ ਪਤਨੀਆਂ ਵਾਰੀ-ਵਾਰੀ ਤੁਹਾਡੀ ਗੋਦ 'ਚ ਬੈਠ ਰਹੀਆਂ ਸਨ। ਇਹ ਇਸ ਲਈ ਸਹੀ ਸੀ ਕਿਉਂਕਿ ਉਹ ਇਕ ਅਰਬਪਤੀ ਹੈ? 

ਇਹ ਵੀ ਪੜ੍ਹੋ : ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਸ੍ਰੀ ਹਰਿਮੰਦਰ ਸਾਹਿਬ 'ਚ ਸਜਾਏ ਗਏ ਅਲੌਕਿਕ ਜਲੋਅ (ਤਸਵੀਰਾਂ)

ਇਥੇ ਦੱਸ ਦੇਈਏ ਕਿ ਇੰਗਲੈਂਡ ਦੇ ਆਲਰਾਊਂਡਰ ਬੇਨ ਸਟੋਕਸ ਅਤੇ ਵੈਸਟ ਇਡੀਜ਼ ਦੇ ਕ੍ਰਿਕਟਰ ਸੈਮੂਏਲਜ਼ ਦੇ ਵਿਚਕਾਰ ਅਕਸਰ ਕ੍ਰਿਕਟ ਦੇ ਮੈਦਾਨ 'ਚ ਤਕਰਾਰ ਹੁੰਦੀ ਰਹਿੰਦੀ ਹੈ। ਇਸ ਤੋਂ ਇਲਾਵਾ ਸੈਮੂਅਲਜ਼ ਅਤੇ ਆਸਟ੍ਰੇਲੀਆ ਦੇ ਲੇਗ ਸਪੀਨਰ ਸ਼ੇਨ ਵਾਰਨ ਵੀ ਮੈਦਾਨ 'ਚ ਇਕ ਦੂਜੇ ਦੇ ਨਾਲ ਭਿੜਦੇ ਰਹਿੰਦੇ ਸਨ। 


author

Baljeet Kaur

Content Editor

Related News