ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਯਸ਼ਪਾਲ ਸ਼ਰਮਾ ਦੇ ਦਿਹਾਂਤ ’ਤੇ ਪ੍ਰਗਟਾਇਆ ਸੋਗ
Tuesday, Jul 13, 2021 - 04:50 PM (IST)
ਨਵੀਂ ਦਿੱਲੀ– ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਸਾਬਕਾ ਭਾਰਤੀ ਕ੍ਰਿਕਟਰ ਯਸ਼ਪਾਲ ਸ਼ਰਮਾ ਦੇ ਦਿਹਾਂਤ ’ਤੇ ਮੰਗਲਵਾਰ ਨੂੰ ਦੁਖ ਪ੍ਰਗਟਾਉਂਦੇ ਹੋਏ ਉਨ੍ਹਾਂ ਨੂੰ ਟੀਮ ਦੇ ਸਾਥੀਆਂ, ਪ੍ਰਸ਼ੰਸਕਾਂ ਦੇ ਨਾਲ-ਨਾਲ ਉਭਰਦੇ ਕ੍ਰਿਕਟਰਾਂ ਲਈ ਪ੍ਰੇਰਣਾ ਦੱਸਿਆ।
ਮੱਧਕ੍ਰਮ ’ਚ ਆਪਣੀ ਜੂਝਾਰੂ ਬੱਲੇਬਾਜ਼ੀ ਕਾਰਨ ਭਾਰਤੀ ਕ੍ਰਿਕਟ ’ਚ ਖ਼ਾਸ ਪਛਾਣ ਬਣਾਉਣ ਵਾਲੇ ਤੇ 1983 ਵਰਲਡ ਕੱਪ ਦੇ ਨਾਇਕ ਯਸ਼ਪਾਲ ਸ਼ਰਮਾ ਦਾ ਮੰਗਲਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ । ਉਹ 66 ਸਾਲਾਂ ਦੇ ਸਨ। ਉਨ੍ਹਾਂ ਦੇ ਪਰਿਵਾਰ ’ਚ ਪਤਨੀ, ਦੋ ਧੀਆਂ ਤੇ ਇਕ ਪੁੱਤਰ ਹੈ।
ਪ੍ਰਧਾਨਮੰਤਰੀ ਨੇ ਟਵਿੱਟਰ ’ਤੇ ਲਿਖਿਆ, ‘‘ਸ਼੍ਰੀ ਯਸ਼ਪਾਲ ਸ਼ਰਮਾ ਜੀ 1983 ਦੀ ਮਸ਼ਹੂਰ ਟੀਮ ਸਮੇਤ ਭਾਰਤੀ ਕ੍ਰਿਕਟ ਟੀਮ ਦੇ ਬਹੁਤ ਹੀ ਹੁਨਰਮੰਦ ਮੈਂਬਰ ਸਨ। ਉਹ ਟੀਮ ਦੇ ਸਾਥੀਆਂ, ਪ੍ਰਸ਼ੰਸਸਕਾਂ ਦੇ ਨਾਲ-ਨਾਲ ਉਭਰਦੇ ਕ੍ਰਿਕਟਰਾਂ ਲਈ ਇਕ ਪ੍ਰੇਰਣਾ ਸਨ। ਉਨ੍ਹਾਂ ਦੇ ਦਿਹਾਂਤ ਤੋਂ ਸੋਗ ’ਚ ਹਾਂ। ਉਨ੍ਹਾਂ ਦੇ ਪਰਿਵਾਰ ਤੇ ਪ੍ਰਸ਼ੰਸਕਾਂ ਪ੍ਰਤੀ ਮੇਰੀ ਹਮਦਰਦੀ ਹੈ।