ਕ੍ਰਿਕਟ ਦੇ ਮੈਦਾਨ 'ਚ ਪਿਆ ਭੜਥੂ! ਖਿਡਾਰੀ ਨੇ ਲਗਾਤਾਰ ਜੜੇ 2 ਛੱਕੇ, ਤੀਜੇ ਦੀ ਕੋਸ਼ਿਸ਼ 'ਚ ਗੁਆ ਬੈਠਾ ਜਾਨ
Thursday, Jan 09, 2025 - 04:46 PM (IST)
ਸਪੋਰਟਸ ਡੈਸਕ- ਭਾਰਤ ਵਿੱਚ ਕ੍ਰਿਕਟ ਦਾ ਇਕ ਵੱਖਰਾ ਹੀ ਕ੍ਰੇਜ਼ ਹੈ। ਤੁਸੀਂ ਦੇਸ਼ ਦੀ ਹਰ ਗਲੀ, ਮੁਹੱਲੇ ਅਤੇ ਮੈਦਾਨ ਵਿੱਚ ਅਕਸਰ ਲੋਕਾਂ ਨੂੰ ਕ੍ਰਿਕਟ ਖੇਡਦੇ ਦੇਖੋਗੇ ਪਰ ਅੱਜ ਕ੍ਰਿਕਟ ਦੇ ਮੈਦਾਨ ਤੋਂ ਇੱਕ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇਕ ਖਿਡਾਰੀ ਜਿਸ ਨੇ ਲਗਾਤਾਰ ਦੋ ਛੱਕੇ ਲਗਾਏ, ਜਿਵੇਂ ਹੀ ਉਸ ਨੇ ਤੀਜਾ ਛੱਕਾ ਮਾਰਨ ਲਈ ਆਪਣਾ ਬੱਲਾ ਚੁੱਕਿਆ, ਉਹ ਜ਼ਮੀਨ ‘ਤੇ ਡਿੱਗ ਪਿਆ ਅਤੇ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : Champions Trophy 'ਚ ਪਿਆ ਨਵਾਂ ਚੱਕਰ! ਭਾਰਤ-ਪਾਕਿ ਤੋਂ ਬਾਅਦ ਹੁਣ ਇਸ ਟੀਮ ਦਾ ਪਿਆ ਰੇੜਕਾ
ਦਰਅਸਲ, ਮਹਾਰਾਸ਼ਟਰ ਦੇ ਨਵੀਂ ਮੁੰਬਈ ਦੇ ਰਹਿਣ ਵਾਲੇ 34 ਸਾਲਾ ਨੌਜਵਾਨ ਦੀ ਕ੍ਰਿਕਟ ਖੇਡਦੇ ਸਮੇਂ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦਾ ਨਾਂ ਜ਼ੁਬਿਨ ਰਾਜੇਂਦਰ ਦਮਜੀ ਹੈ। ਵਾਸ਼ੀ ਦੇ ਸੈਕਟਰ 9 ਵਿੱਚ ਰਹਿਣ ਵਾਲਾ ਜ਼ੁਬਿਨ ਆਪਣੇ ਪਿੰਡ ਦੇ ਦੋਸਤਾਂ ਨਾਲ ਕ੍ਰਿਕਟ ਖੇਡਣ ਲਈ ਮਾਟੁੰਗਾ ਦੇ ਡੌਨ ਬਾਸਕੋ ਸਕੂਲ ਦੀ ਗਰਾਊਂਡ ਵਿੱਚ ਗਿਆ ਸੀ।
ਇਹ ਵੀ ਪੜ੍ਹੋ : ਯੁਜਵੇਂਦਰ ਚਾਹਲ ਜਾਂ ਧਨਸ਼੍ਰੀ ਵਰਮਾ? ਕਮਾਈ ਦੇ ਮਾਮਲੇ 'ਚ ਕੌਣ ਹੈ ਜ਼ਿਆਦਾ ਅਮੀਰ, ਜਾਣੋ ਦੋਵਾਂ ਦੀ ਨੈੱਟਵਰਥ
ਬੱਲੇਬਾਜ਼ੀ ਕਰਦੇ ਹੋਏ ਵਾਪਰੀ ਮੰਦਭਾਗੀ ਘਟਨਾ
ਪ੍ਰਾਪਤ ਜਾਣਕਾਰੀ ਅਨੁਸਾਰ ਕ੍ਰਿਕਟ ਮੈਚ ਦੁਪਹਿਰ 12 ਵਜੇ ਸ਼ੁਰੂ ਹੋਇਆ। ਬੱਲੇਬਾਜ਼ੀ ਕਰਦੇ ਹੋਏ ਜ਼ੁਬਿਨ ਨੇ ਲਗਾਤਾਰ ਦੋ ਛੱਕੇ ਲਗਾਏ। ਤੀਜਾ ਛੱਕਾ ਲਗਾਉਂਦੇ ਸਮੇਂ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਅਤੇ ਮੈਦਾਨ ‘ਤੇ ਡਿੱਗ ਪਿਆ। ਉਸ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਜ਼ੁਬਿਨ ਆਪਣੇ ਪਿੱਛੇ ਪਤਨੀ, ਇੱਕ ਸਾਲ ਦਾ ਪੁੱਤਰ ਅਤੇ ਮਾਂ ਛੱਡ ਗਿਆ ਹੈ।
ਇਹ ਵੀ ਪੜ੍ਹੋ : ਜਸਪ੍ਰੀਤ ਬੁਮਰਾਹ ਦੀ Injury ਨਾਲ ਜੁੜੀ ਵੱਡੀ ਅਪਡੇਟ, ਇੰਨੀ ਦੇਰ ਲਈ ਹੋ ਸਕਦੇ ਨੇ ਬਾਹਰ
ਜਾਲਨਾ ‘ਚ ਵੀ ਕ੍ਰਿਕਟ ਖੇਡਦੇ ਸਮੇਂ ਹੋਈ ਸੀ ਮੌਤ
ਦੱਸ ਦਈਏ ਕਿ 6 ਦਿਨ ਪਹਿਲਾਂ ਜਾਲਨਾ ‘ਚ ਵੀ ਅਜਿਹਾ ਹੀ ਹਾਦਸਾ ਵਾਪਰਿਆ ਸੀ। ਜਾਲਨਾ ਸ਼ਹਿਰ ਦੇ ਫਰੇਜ਼ਰ ਬੁਆਏਜ਼ ਗਰਾਊਂਡ ਵਿੱਚ ਮੈਚ ਦੌਰਾਨ ਇੱਕ ਖਿਡਾਰੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਵਿਜੇ ਪਟੇਲ ਨਾਂ ਦਾ ਖਿਡਾਰੀ ਬੱਲੇਬਾਜ਼ੀ ਕਰਨ ਆਇਆ ਅਤੇ ਅਚਾਨਕ ਬੇਚੈਨੀ ਮਹਿਸੂਸ ਕਰ ਕੇ ਮੈਦਾਨ ‘ਤੇ ਬੈਠ ਗਿਆ। ਸਾਥੀ ਖਿਡਾਰੀ ਉਸ ਨੂੰ ਡਾਕਟਰ ਕੋਲ ਲੈ ਗਏ ਪਰ ਵਿਜੇ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇਸ ਸਾਰੀ ਘਟਨਾ ਦੀ ਵੀਡੀਓ ਕੈਮਰੇ ‘ਚ ਕੈਦ ਹੋ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8