ਖਾਲੀ ਸਟੇਡੀਅਮ ’ਚ ਕ੍ਰਿਕਟ ਦਾ ਅਸਲੀ ਜਾਦੂ ਮਹਿਸੂਸ ਨਹੀਂ ਹੋਵੇਗਾ : ਵਿਰਾਟ ਕੋਹਲੀ

05/12/2020 12:59:36 PM

ਸਪਰੋਟਸ ਡੈਸਕ— ਕੋਰੋਨਾ ਵਾਇਰਸ ਕਾਰਨ ਇਸ ਸਮੇਂ ਕ੍ਰਿਕਟ ਰੁਕਿਆ ਹੋਇਆ ਹੈ ਅਤੇ ਆਉਣ ਵਾਲੇ ਸਮੇਂ ’ਚ ਕ੍ਰਿਕਟ ਕਦੋਂ ਸ਼ੁਰੂ ਹੋਵੇਗਾ, ਇਹ ਕਹਿ ਪਾਉਣਾ ਅਜੇ ਮੁਸ਼‍ਕਿਲ ਹੈ। ਇਨ੍ਹਾਂ ਹਾਲਾਤਾਂ ’ਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ’ਚ ਜਦ ਵੀ ਕ੍ਰਿਕਟ ਸ਼ੁਰੂ ਹੋਵੇਗਾ, ਤੱਦ ਸ਼ਾਇਦ ਹੋ ਸਕਦਾ ਹੈ ਕਿ ਬਿਨਾਂ ਦਰਸ਼ਕਾਂ ਦੇ ਹੀ ਮੈਚ ਹੋਣ। ਇਸ ਪੂਰੇ ਮਾਮਲੇ ’ਤੇ ਕਈ ਖਿਡਾਰੀ ਆਪਣੀ-ਆਪਣੀ ਗੱਲ ਰੱਖਦੇ ਆ ਰਹੇ ਹਨ ਪਰ ਹੁਣ ਭਾਰਤੀ ਟੀਮ ਦੇ ਕਪ‍ਤਾਨ ਵਿਰਾਟ ਕੋਹਲੀ ਨੇ ਇਸ ਗੱਲ ’ਤੇ ਸ਼ੱਕ ਜ਼ਾਹਿਰ ਕੀਤਾ ਹੈ ਕਿ ਖਾਲੀ ਸਟੇਡੀਅਮ ’ਚ ਮੈਚ ਖੇਡਣ ਨਾਲ ਪੁਰਾਣਾ ਜਾਦੂ ਰਹਿ ਪਾਵੇਗਾ। ਵਿਰਾਟ ਕੋਹਲੀ ਨੇ ਕ੍ਰਿਕਟ ਕੁਨੈੱਕਟਿਡ ਪ੍ਰੋਗਰਾਮ ’ਚ ਇਹ ਗੱਲ ਕਹੀ ਹੈ, ਜਿਸ ਨੂੰ ਬੀ. ਸੀ. ਸੀ. ਆਈ ਨੇ ਆਪਣੇ ਟਵਿਟਰ ’ਤੇ ਸ਼ੇਅਰ ਕੀਤਾ ਹੈ। PunjabKesari

ਉਨ੍ਹਾਂ ਨੇ ਕਿਹਾ ਖੇਡ ਹੁਣ ਵੀ ਕਾਫ਼ੀ ਮੁਕਾਬਲੇਬਾਜ਼ ਵਾਲੀ ਹੋਵੇਗੀ ਪਰ ਖਿਡਾਰੀਆਂ ਨੂੰ ਦਰਸ਼ਕਾਂ ਤੋਂ ਉਹ ਊਰਜਾ ਨਹੀਂ ਮਿਲ ਸਕੇਗੀ। ਕਪ‍ਤਾਨ ਕੋਹਲੀ ਨੇ ਕਿਹਾ, ਮੈਂ ਇਸਦੇ ਬਾਰੇ ’ਚ ਕਾਫ਼ੀ ਸੋਚਿਆ ਹੈ। ਇਹ ਸੰਭਾਵਿਕ ਹਾਲਤ ਹੈ ਇਹ ਹੋ ਸਕਦਾ ਹੈ। ਮੈਨੂੰ ਨਹੀਂ ਪਤਾ ਕਿ ਕੌਣ ਇਸ ਨੂੰ ਕਿਵੇਂ ਲਵੇਗਾ। ਕੋਹਲੀ ਨੇ ਕਿਹਾ,  ਅਸੀਂ ਸਾਰੇ ਜੁਨੂਨੀ ਦਰਸ਼ਕਾਂ ਦੇ ਸਾਹਮਣੇ ਖੇਡਣ ਦੇ ਆਦਿ ਹਾਂ। ਤੁਸੀਂ ਲੋਕਾਂ ਦੀ ਊਰਜਾ ਨੂੰ ਜ਼ਮੀਨ ’ਤੇ ਦੇਖੋ। ਚਾਹੇ ਤੁਸੀਂ ਦੂਜੇ ਦੇਸ਼ ’ਚ ਖੇਡ ਰਹੇ ਹੋਵੋ, ਜਿੱਥੇ ਖੂਬ ਦਰਸ਼ਕ ਹੋਣ। ਤੁਸੀਂ ਇਸ ਦੀ ਵਰਤੋਂ ਸਾਰੀਆਂ ਸਮੱਸਿਆਵਾਂ ਖਿਲਾਫ ਲੜਨ ਲਈ ਇਕ ਮਜ਼ਬੂਤ ਸੰਕਲਪ ਦੇ ਰੂਪ ’ਚ ਕਰਦੇ ਹੋ। ਇਹ ਤੁਹਾਨੂੰ ਇਕ ਵੱਖ ਤਰ੍ਹਾਂ ਦਾ ਮਜ਼ਬੂਤ ਸੰਕਲਪ ਦਿੰਦਾ ਹੈ, ਕਿਉਂਕਿ ਤੁਸੀਂ ਨਾ ਸਿਰਫ ਪਲੇਇੰਗ ਇਲੈਵਨ ਦੇ ਨਾਲ ਮੁਕਾਬਲਾ ਕਰ ਰਹੇ ਹੋ, ਸਗੋਂ ਹਰ ਇਕ ਉਸ ਨਾਲ ਜੋ ਸਟੇਡੀਅਮ ’ਚ ਮੌਜੂਦ ਹੈ। ਉਥੇ ਇਕ ਸਾਮੂਹਿਕ ਊਰਜਾ ਹੈ, ਜਿਸ ਖਿਲਾਫ ਤੁਹਾਨੂੰ ਲੜਨਾ ਹੈ। 

ਵਿਰਾਟ ਕੋਹਲੀ ਨੇ ਮੰਨਿਆ ਹੈ ਕਿ ਬਿਨਾਂ ਦਰਸ਼ਕਾਂ ਦੇ ਕ੍ਰਿਕਟ ਦੇ ਮੈਦਾਨ ’ਤੇ ਪਹਿਲਾਂ ਵਰਗਾ ਮਾਹੌਲ ਨਹੀਂ ਰਹੇਗਾ। ਉਨ੍ਹਾਂ ਨੇ ਕਿਹਾ, ਚੀਜਾਂ ਫਿਰ ਵੀ ਚੱਲਣਗੀਆਂ ਪਰ ਮੈਨੂੰ ਸ਼ੱਕ ਹੈ ਕਿ ਕੀ ਖਿਡਾਰੀ ਆਪਣੇ ਅੰਦਰ ਉਹ ਜਾਦੂ ਮਹਿਸੂਸ ਕਰ ਸਕਣਗੇ, ਕਿਉਂਕਿ ਉਹ ਮਾਹੌਲ ਨਹੀਂ ਹੋਵੇਗਾ। ਅਸੀਂ ਖੇਡ ਨੂੰ ਉਸੀ ਤਰ੍ਹਾਂ ਨਾਲ ਖੇਡਾਂਗੇ ਜਿਸ ਤਰ੍ਹਾਂ ਨਾਲ ਇਸ ਨੂੰ ਖੇਡਿਆ ਜਾਣਾ ਚਾਹੀਦਾ ਹੈ ਪਰ ਉਹ ਜਾਦੂਈ ਪਲਾਂ ਦਾ ਆਉਣਾ ਮੁਸ਼ਕਿਲ ਹੋਵੇਗਾ।


Davinder Singh

Content Editor

Related News