ਐਤਵਾਰ ਨੂੰ ਗਲੀ ਕ੍ਰਿਕਟ ਟੂਰਨਾਮੈਂਟ ’ਚ ਲੱਗੇ ਦੋ ਸੈਂਕੜੇ

Monday, Aug 05, 2024 - 12:54 PM (IST)

ਐਤਵਾਰ ਨੂੰ ਗਲੀ ਕ੍ਰਿਕਟ ਟੂਰਨਾਮੈਂਟ ’ਚ ਲੱਗੇ ਦੋ ਸੈਂਕੜੇ

ਚੰਡੀਗੜ੍ਹ (ਸ਼ੀਨਾ) : ਯੂ.ਟੀ. ਕ੍ਰਿਕਟ ਐਸੋਸੀਏਸ਼ਨ ਅਤੇ ਚੰਡੀਗੜ੍ਹ ਪੁਲਸ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਐਲੇਂਜਰਜ਼ ਗਲੀ ਕ੍ਰਿਕਟ ਟੂਰਨਾਮੈਂਟ ਦੌਰਾਨ ਐਤਵਾਰ ਨੂੰ ਦੋ ਸ਼ਾਨਦਾਰ ਸੈਂਕੜੇ ਦੇਖਣ ਨੂੰ ਮਿਲੇ। ਸੈਕਟਰ 8 ਦੇ ਜੀ. ਐੱਮ. ਐੱਸ. ਐੱਸ. ਐੱਸ.ਵਿਚ ਖੇਡੇ ਗਏ ਮੈਚ ’ਚ ਟੀਮ ਨੰਬਰ 216 ਦੇ ਅੰਸ਼ੁਲ ਪਾਂਡੇ ਨੇ ਸੈਂਕੜਾ ਲਾਇਆ ਜਦਕਿ ਲੜਕੀਆਂ ਦੇ ਮੈਚਾਂ ’ਚ ਸੈਕਟਰ 19 ਦੇ ਜੀ. ਐੱਮ. ਐੱਸ. ਐੱਸ. ਐੱਸ. ’ਚ ਟੀਮ ਨੰਬਰ 36 ਦੀ ਤਾਇਸ਼ਾ ਮਨਚੰਦਾ ਨੇ ਸੈਂਕੜਾ ਲਾਇਅਾ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਪੰਚਕੂਲਾ ਦੇ ਤਾਊ ਦੇਵੀ ਲਾਲ ਕ੍ਰਿਕਟ ਸਟੇਡੀਅਮ ’ਚ ਦੋ ਮੈਚ ਖੇਡੇ ਗਏ। ਪਹਿਲੇ ਮੈਚ ’ਚ ਪੀ. ਐੱਚ. ਡੀ. ਚੈਂਬਰ ਨੇ ਸੀ. ਆਈ.ਆਈ. ਨੂੰ ਦਿਲਚਸਪ ਮੈਚ ’ਚ 4 ਵਿਕਟਾਂ ਨਾਲ ਹਰਾਇਆ। ਪੀ. ਐੱਚ. ਡੀ. ਚੈਂਬਰ ਨੇ ਸੀ. ਸੀ. ਆਈ. ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ। ਸੀ. ਆਈ. ਨੇ 10 ਓਵਰਾਂ ’ਚ 77/3 ਦੌੜਾਂ ਬਣਾਈਆਂ ਅਤੇ ਜਵਾਬ ’ਚ ਪੀ. ਐੱਚ. ਡੀ. ਚੈਂਬਰ ਨੇ 2 ਗੇਂਦਾਂ ਬਾਕੀ ਰਹਿੰਦਿਆਂ 81/6 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਜਤਿਨ ਨਾਗਪਾਲ ਨੇ 36 ਦੌੜਾਂ ਬਣਾਈਆਂ। ਦੂਜੇ ਮੈਚ ’ਚ ਡੀ. ਏ. ਵੀ. ਕਾਲਜ ਅਲੂਮਨੀ ਨੇ ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨ ਨੂੰ 88 ਦੌੜਾਂ ਨਾਲ ਹਰਾਇਆ। ਡੀ. ਏ. ਵੀ. ਦੇ 144/3 ਦੇ ਜਵਾਬ ’ਚ ਵਿਰੋਧੀ ਟੀਮ ਸਿਰਫ 56/3 ਹੀ ਬਣਾ ਸਕੀ। ਐਤਵਾਰ ਨੂੰ ਗਲੀ ਕ੍ਰਿਕਟ ਟੂਰਨਾਮੈਂਟ ’ਚ ਕੁਲ 15 ਮੈਚ ਖੇਡੇ ਗਏ।

ਇਹ ਖ਼ਬਰ ਵੀ ਪੜ੍ਹੋ - ਸਾਰਾ ਗੁਰਪਾਲ ਦੀ ਇਸ ਹਰਕਤ ਨੂੰ ਵੇਖ ਲੋਕਾਂ ਸ਼ਰੇਆਮ ਕੱਢੀਆਂ ਗਾਲਾਂ, ਕਿਹਾ- ਇਹਦੀ ਜਾਂਚ ਕਰਵਾਓ...

ਪੁਰਸ਼ ਵਰਗ ਦੇ ਮੈਚਾਂ ਦੇ ਨਤੀਜੇ
ਟੀਮ ਨੰਬਰ 182 ਨੇ ਟੀਮ ਨੰਬਰ 183 ਨੂੰ 4 ਵਿਕਟਾਂ ਨਾਲ, ਟੀਮ ਨੰਬਰ 158 ਨੇ ਟੀਮ ਨੰਬਰ 159 ਨੂੰ 62 ਦੌੜਾਂ ਨਾਲ, ਟੀਮ ਨੰਬਰ 171 ਨੇ ਟੀਮ ਨੰਬਰ 169 ਨੂੰ 18 ਦੌੜਾਂ ਨਾਲ ਤੇ ਟੀਮ ਨੰਬਰ 146 ਨੇ ਟੀਮ ਨੰਬਰ 147 ਨੂੰ ਬਾਲ ਆਊਟ ’ਚ ਹਰਾਇਆ।
ਇਸੇ ਤਰ੍ਹਾਂ ਟੀਮ ਨੰਬਰ 130 ਨੇ ਟੀਮ ਨੰਬਰ 132 ਨੂੰ 12 ਦੌੜਾਂ, ਟੀਮ ਨੰਬਰ 135 ਨੇ ਟੀਮ ਨੰਬਰ 133 ਨੂੰ 33 ਦੌੜਾਂ, ਟੀਮ ਨੰਬਰ 188 ਨੇ ਟੀਮ ਨੰਬਰ 185 ਨੂੰ 15 ਦੌੜਾਂ , ਟੀਮ ਨੰਬਰ 173 ਨੇ ਟੀਮ ਨੰਬਰ 175 ਨੂੰ 9 ਵਿਕਟਾਂ, ਟੀਮ ਨੰਬਰ 149 ਨੇ ਟੀਮ ਨੰਬਰ 151 ਨੂੰ 10 ਵਿਕਟਾਂ, ਟੀਮ ਨੰਬਰ 164 ਨੇ ਟੀਮ ਨੰਬਰ 161 ਨੂੰ 8 ਵਿਕਟਾਂ, ਟੀਮ ਨੰਬਰ 142 ਨੇ ਟੀਮ ਨੰਬਰ 144 ਨੂੰ 12 ਦੌੜਾਂ , ਟੀਮ ਨੰਬਰ 154 ਨੇ ਟੀਮ ਨੰਬਰ 156 ਨੂੰ 1 ਵਿਕਟ, ਟੀਮ ਨੰਬਰ 177 ਨੇ ਟੀਮ ਨੰਬਰ 180 ਨੂੰ 7 ਵਿਕਟਾਂ ਅਤੇ ਟੀਮ ਨੰਬਰ 167 ਨੇ ਟੀਮ ਨੰਬਰ 166 ਨੂੰ 119 ਦੌੜਾਂ ਨਾਲ ਹਰਾਇਆ।

ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਦੀਪਿਕਾ ਪਾਦੂਕੋਣ ਨੇ ਦਿੱਤਾ ਪੁੱਤਰ ਨੂੰ ਜਨਮ! ਹਸਪਤਾਲ ਤੋਂ ਵਾਇਰਲ ਹੋਈ ਤਸਵੀਰ

ਮਹਿਲਾ ਵਰਗ ਦੇ ਮੈਚ
ਟੀਮ ਨੰਬਰ 20 ਨੇ ਟੀਮ ਨੰਬਰ 21 ਨੂੰ 12 ਦੌੜਾਂ ਅਤੇ ਟੀਮ ਨੰਬਰ 36 ਨੇ ਟੀਮ 38 ਨੂੰ 104 ਦੌੜਾਂ ਨਾਲ ਹਰਾਇਆ । ਟੀਮ ਨੰਬਰ 36 ਦੀ ਤਾਇਸ਼ਾ ਮਨਚੰਦਾ ਨੇ ਸੈਂਕੜਾ ਲਗਾਉਣ ਤੇ ਸਨਮਾਨਿਤ ਕਰਦੇ ਹੋਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News