ਜਾਪਾਨ ’ਚ 2026 ਏਸ਼ੀਆਈ ਖੇਡਾਂ ’ਚ ਕ੍ਰਿਕਟ ਬਰਕਰਾਰ ਰਹੇਗੀ
Thursday, May 01, 2025 - 10:32 AM (IST)

ਨਵੀਂ ਦਿੱਲੀ- ਏਸ਼ੀਆਈ ਓਲੰਪਿਕ ਪ੍ਰੀਸ਼ਦ (ਓ. ਸੀ. ਏ.) ਨੇ ਪੁਸ਼ਟੀ ਕੀਤੀ ਹੈ ਕਿ ਕ੍ਰਿਕਟ 19 ਸਤੰਬਰ ਤੋਂ 4 ਅਕਤੂਬਰ ਤੱਕ ਜਾਪਾਨ ਵਿਚ ਆਯੋਜਿਤ ਹੋਣ ਵਾਲੀਆਂ 2026 ਏਚੀ-ਨਾਗੋਯਾ ਏਸ਼ੀਆਈ ਖੇਡਾਂ ਦਾ ਹਿੱਸਾ ਬਣੀ ਰਹੇਗੀ। ਕ੍ਰਿਕਟ ਨੂੰ ਬਰਕਰਾਰ ਰੱਖਣ ਦਾ ਫੈਸਲਾ ਇਸ ਹਫਤੇ ਦੀ ਸ਼ੁਰੂਆਤ ਵਿਚ ਏਸ਼ੀਆਈ ਓਲੰਪਿਕ ਪ੍ਰੀਸ਼ਦ (ਓ. ਸੀ. ਏ) ਤੇ ਆਯੋਜਨ ਕਮੇਟੀ (ਏ. ਆਈ. ਐੱਨ. ਏ. ਜੀ. ਓ. ਸੀ.) ਵਿਚਾਲੇ ਮੀਟਿੰਗ ਦੌਰਾਨ ਲਿਆ ਗਿਆ ਸੀ।
ਓ. ਸੀ. ਏ. ਨੇ ਕਿਹਾ,‘‘ਖੇਡ ਪ੍ਰੋਗਰਾਮ ਦੀ ਸੂਚੀ ਵਿਚ 28 ਅਪ੍ਰੈਲ ਸੋਮਵਾਰ ਨੂੰ ਨਾਗੋਯਾ ਸਿਟੀ ਹਾਲ ਵਿਚ ਏ. ਆਈ. ਐੱਨ. ਏ. ਜੀ. ਓ. ਸੀ. ਨਿਰਦੇਸ਼ਕ ਮੰਡਲ ਦੀ 41ਵੀਂ ਮੀਟਿੰਗ ਵਿਚ ਤਾਜ਼ਾ ਫੈਸਲਾ ਹੋਇਆ, ਜਿਸ ਵਿਚ ਕ੍ਰਿਕਟ ਤੇ ਮਿਕਸਡ ਮਾਰਸ਼ਲ ਆਰਟ ਦੋਵਾਂ ਨੂੰ ਰਸਮੀ ਰੂਪ ਨਾਲ ਮਨਜ਼ੂਰੀ ਦੇ ਦਿੱਤੀ ਗਈ ਹੈ।’’