ਕ੍ਰਿਕਟ ਕੈਨੇਡਾ ਨੇ ਮੌਂਟੀ ਦੇਸਾਈ ਨੂੰ ਰਾਸ਼ਟਰੀ ਟੀਮ ਦਾ ਮੁੱਖ ਕੋਚ ਨਿਯੁਕਤ ਕੀਤਾ
Saturday, May 02, 2026 - 02:03 PM (IST)
ਟੋਰਾਂਟੋ– ਕ੍ਰਿਕਟ ਕੈਨੇਡਾ ਨੇ ਕੌਮਾਂਤਰੀ ਕ੍ਰਿਕਟ ਕੌਂਸਲ (ਆਈ. ਸੀ. ਸੀ.) ਦੇ ਐਸੋਸੀਏਟ ਮੈਂਬਰ ਦੇਸ਼ਾਂ ਤੇ ਵੱਖ-ਵੱਖ ਫ੍ਰੈਂਚਾਈਜ਼ੀ ਲੀਗਾਂ ਦੇ ਨਾਲ ਕੰਮ ਕਰਨ ਵਾਲੇ ਮੌਂਟੀ ਦੇਸਾਈ ਨੂੰ ਆਪਣੀ ਰਾਸ਼ਟਰੀ ਪੁਰਸ਼ ਟੀਮ ਦਾ ਮੁੱਖ ਕੋਚ ਨਿਯੁਕਤ ਕੀਤਾ ਹੈ। ਕੈਨੇਡਾ ਦੀ ਟੀਮ ਨੇ ਇਸ ਸਾਲ ਟੀ-20 ਵਿਸ਼ਵ ਕੱਪ ’ਚ ਹਿੱਸਾ ਲਿਆ ਸੀ ਤੇ ਉਸ ਨੇ ਆਈ. ਸੀ. ਸੀ. ਦੀਆਂ ਪ੍ਰਤੀਯੋਗਿਤਾਵਾਂ ਤੋਂ ਪਹਿਲਾਂ ਆਪਣੀ ਟੀਮ ਨੂੰ ਚੰਗੀ ਤਰ੍ਹਾਂ ਨਾਲ ਤਿਆਰ ਕਰਨ ਲਈ ਇਹ ਰਣਨੀਤਿਕ ਕਦਮ ਚੁੱਕਿਆ ਹੈ।
ਦੇਸਾਈ ਆਈ. ਪੀ. ਐੱਲ. ਫ੍ਰੈਂਚਾਈਜ਼ੀ ਰਾਇਲ ਚੈਲੰਜਰਜ਼ ਤੇ ਰਾਜਸਥਾਨ ਰਾਇਲਜ਼ ਦੇ ਨਾਲ ਵੀ ਕੰਮ ਕਰ ਚੁੱਕਾ ਹੈ ਤੇ ਉਸ ਨੂੰ ਕੌਮਾਂਤਰੀ ਪੱਧਰ ’ਤੇ ਕੋਚਿੰਗ ਦਾ 20 ਤੋਂ ਜ਼ਿਆਦਾ ਸਾਲਾਂ ਦਾ ਤਜ਼ਰਬਾ ਹੈ।
