ਕ੍ਰਿਕਟ ਆਸਟਰੇਲੀਆ ਨੇ ਮਹਿਲਾ ਦਿਵਸ ''ਤੇ ਚੁੱਕਿਆ ਨਵਾਂ ਕਦਮ, ਮਹਿਲਾ ਕਪਤਾਨ ਲੇਨਿੰਗ ਨੇ ਕਿਹਾ- ਇਹ ਬੇਹੱਦ ਖ਼ਾਸ
Tuesday, Mar 08, 2022 - 06:00 PM (IST)
ਸਪੋਰਟਸ ਡੈਸਕ- ਦੋ ਸਾਲ ਪਹਿਲਾਂ ਟੀ-20 ਵਿਸ਼ਵ ਕੱਪ ਫਾਈਨਲ 'ਚ ਆਸਟਰੇਲੀਆਈ ਮਹਿਲਾ ਟੀਮ ਦੀ ਭਾਰਤ 'ਤੇ ਰਿਕਾਰਡ ਦਰਸ਼ਕਾਂ ਦੇ ਸਾਹਮਣੇ ਜਿੱਤ ਦੀ ਕਲਾਕ੍ਰਿਤੀ ਮੈਲਬੋਰਨ ਕ੍ਰਿਕਟ ਗਰਾਊਂਡ 'ਤੇ ਸਥਾਈ ਨੁਮਾਇਸ਼ ਲਈ ਰੱਖੀ ਜਾਵੇਗੀ ਤੇ ਮਹਿਲਾਵਾਂ ਦੇ ਖੇਡ 'ਚ ਕਿਸੇ ਵੀ ਟੀਮ ਦੀ ਇਹ ਪਹਿਲੀ ਕਲਾਕ੍ਰਿਤੀ ਹੋਵੇਗੀ। ਇਸ ਕਲਾਕ੍ਰਿਤੀ ਦੀ ਘੁੰਡ ਚੁਕਾਈ ਸੋਮਵਾਰ ਨੂੰ ਐੱਮ. ਸੀ. ਜੀ. 'ਤੇ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਅੰਕੜਿਆਂ ਦੀ ਜ਼ੁਬਾਨੀ ਜਡੇਜਾ ਤੇ ਮੋਹਾਲੀ ਦੀ ਅਨੋਖੀ 'ਪ੍ਰੇਮ ਕਹਾਣੀ'
ਇਹ ਐੱਮ. ਸੀ. ਜੀ. ਟੂਰ ਦਾ ਹਿੱਸਾ ਹੋਵੇਗੀ ਜਿਸ ਨੂੰ ਦੇਖਣ ਹਰ ਸਾਲ ਕਰੀਬ 130000 ਲੋਕ ਆਉਂਦੇ ਹਨ। ਇਸ ਨੂੰ ਆਸਟਰੇਲੀਆਈ ਚਿੱਤਰਕਾਰ ਵਿੰਸੇਂਟ ਫੇਂਟਾਉਜੋ ਨੇ ਬਣਾਇਆ ਹੈ। ਇਸ ਪੇਟਿੰਗ 'ਚ ਟੀਮ ਦੇ 16 ਮੈਂਬਰਾਂ ਨੂੰ ਟਰਾਫੀ ਫੜੇ ਹੋਏ ਦਿਖਾਇਆ ਗਿਆ ਹੈ ਜਦਕਿ ਆਸਮਾਨ ਆਸਟਰੇਲੀਆਈ ਜਰਸੀ ਦੇ ਪੀਲੇ ਤੇ ਹਰੇ ਰੰਗ ਨਾਲ ਰੰਗਿਆ ਹੈ। ਆਸਟਰੇਲੀਆ ਨੇ ਭਾਰਤ ਨੂੰ 85 ਦੌੜਾਂ ਨਾਲ ਹਰਾ ਕੇ ਖ਼ਿਤਾਬ ਜਿੱਤਿਆ ਸੀ।
ਇਹ ਵੀ ਪੜ੍ਹੋ : ਸ਼ੇਨ ਵਾਰਨ ਨੂੰ ਲੈ ਕੇ ਦਿੱਤੇ ਬਿਆਨ 'ਤੇ ਸੁਨੀਲ ਗਾਵਸਕਰ ਦਾ ਯੂ-ਟਰਨ
ਆਸਟਰੇਲੀਆ ਦੀ ਕਪਤਾਨ ਮੇਗ ਲਾਨਿੰਗ ਨੇ ਕਿਹਾ ਕਿ ਆਈ. ਸੀ. ਸੀ. ਮਹਿਲਾ ਵਿਸ਼ਵ ਕੱਪ ਫਾਈਨਲ ਖ਼ਾਸ ਸੀ ਤੇ ਹੁਣ ਕਲਾਕ੍ਰਿਤੀ ਦੇ ਤੌਰ 'ਤੇ ਸਥਾਈ ਯਾਦ ਬਣਾਉਣਾ ਹੋਰ ਵੀ ਖ਼ਾਸ ਹੈ। ਕੌਮਾਂਤਰੀ ਮਹਿਲਾ ਦਿਵਸ ਦੇ ਇਕ ਦਿਨ ਪਹਿਲਾਂ ਇਸ ਦੀ ਘੁੰਡ ਚੁਕਾਈ ਸਾਨੂੰ ਯਾਦ ਦਿਵਾਏਗੀ ਕਿ ਕੀ ਹਾਸਲ ਕੀਤਾ ਜਾ ਸਕਦਾ ਹੈ। ਆਸਟਰੇਲੀਆਈ ਟੀਮ ਇਸ ਸਮੇਂ ਨਿਊਜ਼ੀਲੈਂਡ 'ਚ 50 ਓਵਰਾਂ ਦਾ ਵਿਸ਼ਵ ਕੱਪ ਖੇਡ ਰਹੀ ਹੈ। ਉਸ ਨੇ ਪਹਿਲੇ ਦੋ ਮੈਚਾਂ 'ਚ ਇੰਗਲੈਂਡ ਤੇ ਪਾਕਿਸਤਾਨ ਨੂੰ ਹਰਾਇਆ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।