ਸਟੀਵ ਸਮਿਥ ਦੀ ਸਿਹਤ ''ਤੇ ਕ੍ਰਿਕਟ ਆਸਟਰੇਲੀਆ ਨੇ ਦਿੱਤਾ ਅਪਡੇਟ, ਸਿਰ ''ਤੇ ਲੱਗੀ ਸੀ ਸੱਟ
Monday, Feb 14, 2022 - 02:11 PM (IST)
ਸਪੋਰਟਸ ਡੈਸਕ- ਆਸਟਰੇਲੀਆ ਦੇ ਸੀਨੀਅਰ ਬੱਲੇਬਾਜ਼ ਸਟੀਵ ਸਮਿਥ ਇਕ ਹਫ਼ਤੇ ਦੇ ਅੰਦਰ ਸਿਰ ਦੀ ਸੱਟ (ਕਨਕਸ਼ਨ) ਤੋਂ ਉੱਭਰ ਜਾਣਗੇ ਤੇ ਅਗਲੇ ਮਹੀਨੇ ਪਾਕਿਸਤਾਨ ਦੌਰੇ ਲਈ ਉਪਲੱਬਧ ਹੋਣਗੇ। ਆਪਣੇ ਕਰੀਅਰ 'ਚ ਕਈ ਵਾਰ ਕਨਕਸ਼ਨ ਦਾ ਸ਼ਿਕਾਰ ਹੋਏ ਸਮਿਥ ਨੂੰ ਸ਼੍ਰੀਲੰਕਾ ਦੇ ਖ਼ਿਲਾਫ਼ ਐਤਵਾਰ ਨੂੰ ਟੀ-20 ਮੈਚ ਦੇ ਦੌਰਾਨ ਬਾਊਂਡਰੀ ਦੇ ਕੋਲ ਛੱਕਾ ਰੋਕਣ ਦੀ ਕੋਸ਼ਿਸ਼ ਕਰਦੇ ਹੋਏ ਸਿਰ ਦੇ ਭਾਰ ਡਿੱਗਣ ਨਾਲ ਸੱਟ ਲੱਗੀ ਸੀ।
ਇਹ ਵੀ ਪੜ੍ਹੋ : ਰੈਨਾ, ਸਮਿਥ, ਇਸ਼ਾਂਤ ਨੂੰ ਨਹੀਂ ਮਿਲਿਆ ਕੋਈ ਖ਼ਰੀਦਦਾਰ, ਜਾਣੋ ਚੋਟੀ ਦੇ 10 ਅਨਸੋਲਡ ਖਿਡਾਰੀਆਂ ਬਾਰੇ
ਕ੍ਰਿਕਟ ਆਸਟਰੇਲੀਆ ਨੇ ਕਿਹਾ ਕਿ ਉਨ੍ਹਾਂ ਦਾ ਇਲਾਜ ਪੂਰਾ ਹੋ ਚੁੱਕਾ ਹੈ ਤੇ ਉਹ ਇਕ ਹਫ਼ਤੇ ਦੇ ਅੰਦਰ ਸੱਟ ਤੋਂ ਉੱਭਰ ਜਾਣਗੇ। ਸੀ. ਏ. ਨੇ ਕਿਹਾ, 'ਉਨ੍ਹਾਂ ਨੂੰ ਅਗਲੇ ਕੁਝ ਦਿਨ ਹੇਠਲੇ ਪੱਧਰ ਦੇ ਪ੍ਰੋਟੋਕਾਲ ਤੋਂ ਗੁਜ਼ਰਨਾ ਹੋਵੇਗਾ ਤੇ ਉਹ 6-7 ਦਿਨਾਂ 'ਚ ਪੂਰੀ ਤਰ੍ਹਾਂ ਠੀਕ ਹੋ ਜਾਣਗੇ।' ਸਮਿਥ ਸ਼੍ਰੀਲੰਕਾ ਦੇ ਖ਼ਿਲਾਫ ਮੌਜੂਦਾ ਟੀ-20 ਸੀਰੀਜ਼ ਦੇ ਬਾਕੀ ਤਿੰਨੇ ਮੈਚਾਂ ਤੋਂ ਬਾਹਰ ਹੋ ਗਏ ਹਨ। ਉਹ ਹਾਲਾਂਕਿ ਚਾਰ ਮਾਰਚ ਤੋ ਸ਼ੁਰੂ ਹੋ ਰਹੇ ਪਾਕਿਸਤਾਨ ਦੌਰੇ ਤਕ ਠੀਕ ਹੋ ਜਾਣਗੇ।
ਇਹ ਵੀ ਪੜ੍ਹੋ : ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਸੜਕ ਹਾਦਸੇ 'ਚ ਕਬੱਡੀ ਖਿਡਾਰੀ ਅਮਨ ਟਿੱਬਾ ਦੀ ਮੌਤ
ਇਸ ਤੋਂ ਇਕ ਦਿਨ ਪਹਿਲਾਂ ਆਸਟਰੇਲੀਆ ਦੇ ਵਿਲ ਪੁਕੋਵਸਕੀ ਸਾਊਥ ਆਸਟਰੇਲੀਆ ਦੇ ਖ਼ਿਲਾਫ਼ ਵਿਕਟੋਰੀਆ ਦੇ ਸ਼ੇਫੀਲਡ ਸ਼ੀਲਡ ਮੈਚ ਦੀ ਤਿਆਰੀ ਦੇ ਦੌਰਾਨ ਕਨਕਸ਼ਨ ਦਾ ਸ਼ਿਕਾਰ ਹੋ ਗਏ ਸਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।