ਵਿੰਡੀਜ਼ ਕਪਤਾਨ ਬ੍ਰੈਥਵੇਟ ਨੇ ਇੰਗਲੈਂਡ ਖਿਲਾਫ ਤੀਜੇ ਟੈਸਟ ਤੋਂ ਪਹਿਲਾਂ ਦਿੱਤਾ ਵੱਡਾ ਬਿਆਨ

Saturday, Feb 09, 2019 - 04:17 PM (IST)

ਵਿੰਡੀਜ਼ ਕਪਤਾਨ ਬ੍ਰੈਥਵੇਟ ਨੇ ਇੰਗਲੈਂਡ ਖਿਲਾਫ ਤੀਜੇ ਟੈਸਟ ਤੋਂ ਪਹਿਲਾਂ ਦਿੱਤਾ ਵੱਡਾ ਬਿਆਨ

ਨਵੀਂ ਦਿੱਲੀ : ਸਲਾਮੀ ਬੱਲੇਬਾਜ਼ ਕ੍ਰੇਗ ਬ੍ਰੈਥਵੇਟ ਇੰਗਲੈਂਡ ਖਿਲਾਫ ਸੈਂਟ ਲੂਸੀਆ ਵਿਚ ਹੋਣ ਵਾਲੀ ਵਿਜਡਨ ਟਰਾਫੀ ਸੀਰੀਜ਼ ਦੇ ਤੀਜੇ ਮੈਚ ਵਿਚ ਵਿੰਡੀਜ਼ ਦੀ ਕਪਤਾਨੀ ਕਰਨਗੇ ਅਤੇ ਉਸ ਨੇ ਮੰਨਿਆ ਕਿ ਪੂਰੀ ਟੀਮ ਦਾ ਧਿਆਨ ਲਗਾਤਾਰ ਤੀਜੀ ਜਿੱਤ ਦਰਜ ਕਰਨ 'ਤੇ ਧਿਆਨ ਦੇ ਰਹੀ ਹੈ। ਬ੍ਰੈਥਵੇਟ ਪਾਬੰਦੀ ਝਲ ਰਹੇ ਆਲਰਾਊਂਡਰ ਖਿਡਾਰੀ ਜੇਸਨ ਹੋਲਡਰ ਦੀ ਜਗ੍ਹਾ ਟੀਮ ਦੀ ਕਮਾਨ ਸੰਭਾਲਣਗੇ। ਹੋਲਡਰ ਨੇ ਪਹਿਲੇ 2 ਟੈਸਟ ਵਿਚ ਮੇਜ਼ਬਾਨ ਟੀਮ ਦੀ ਕਪਤਾਨੀ ਕੀਤੀ ਸੀ ਪਰ ਦੂਜੇ ਮੈਚ ਵਿਚ ਹੋਲੀ ਓਵਰ ਰੇਟ ਦੇ ਕਾਰਨ ਉਸ 'ਤੇ ਇਕ ਮੈਚ ਦੀ ਪਾਬੰਦੀ ਲੱਗੀ।

PunjabKesari

ਵਿੰਡੀਜ਼ ਦੀ ਟੀਮ ਵਿਚ 26 ਸਾਲਾ ਬ੍ਰੈਥਵੇਟ ਸਭ ਤੋਂ ਤਜ਼ਰਬੇਕਾਰ ਖਿਡਾਰੀ ਹਨ, ਉਸ ਨੇ ਆਪਣੀ ਟੀਮ ਲਈ ਹੁਣ ਤੱਕ 55 ਟੈਸਟ ਮੈਚ ਖੇਡੇ ਹਨ। ਮੇਜ਼ਬਾਨ ਟੀਮ ਨੇ ਪਹਿਲਾਂ ਹੀ ਸੀਰੀਜ਼ ਵਿਚ 2-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ। ਬ੍ਰੈਥਵੇਟ ਨੇ ਕਿਹਾ, ''ਸਾਡਾ ਟੀਚਾ ਨਿਰੰਤਰਤਾ ਹੈ। ਅਸੀਂ ਸੀਰੀਜ਼ ਜਿੱਤ ਲਈ ਹੈ ਅਤੇ ਹੁਣ ਸਾਡਾ ਧਿਆਨ ਪੂਰੀ ਤਰ੍ਹਾਂ ਨਾਲ ਤੀਜੀ ਜਿੱਤ ਦਰਜ ਕਰਨ 'ਤੇ ਹੈ। ਅਸੀਂ ਇਕ ਖਿਡਾਰੀ ਅਤੇ ਟੀਮ ਦੇ ਰੂਪ 'ਚ ਇਹ ਦਿਖਾਉਣਾ ਚਾਹੁੰਦੇ ਹਾਂ ਕਿ ਅਸੀਂ ਅੱਗੇ ਵੱਧ ਗਏ ਹਾਂ ਅਤੇ ਇਹ ਸਾਡੇ ਲਈ ਮਹੱਤਵਪੂਰਨ ਹੈ।

PunjabKesari

ਬ੍ਰੈਥਵੇਟ ਨੇ ਸੈਂਟ ਲੂਸੀਆ ਦੀ ਪਿੱਚ 'ਤੇ ਕਿਹਾ, ''ਪਿਚ ਚੰਗੀ ਲੱਗ ਰਹੀ ਹੈ, ਸੈਂਟ ਲੂਸੀਆ ਬੱਲੇਬਾਜ਼ਾਂ ਅਤੇ ਗੇਂਦਬਾਜ਼ਾਂ ਲਈ ਬਿਹਤਰੀਨ ਹੁੰਦੀ ਹੈ। ਸਾਨੂੰ ਖੇਡਣ 'ਚ ਹਮੇਸ਼ਾ ਮਜ਼ਾ ਆਉਂਦਾ ਹੈ ਅਤੇ ਅਸੀਂ ਮੈਚ ਲਈ ਤਿਆਰ ਹਾਂ। ਸੀਰੀਜ਼ ਜਿੱਤਣਾ ਅਤੇ ਵਿਜਡਨ ਟਰਾਫੀ ਚੁੱਕਣਾ ਚੰਗਾ ਹੈ ਪਰ 3-0 ਦੀ ਜਿੱਤ ਇਸ ਨੂੰ ਖਾਸ ਬਣਾ ਦੇਵੇਗੀ।''


Related News