CPL 2020: ਰਾਸ਼ਿਦ ਖਾਨ ਦੇ ਗੁਪਤ ਅੰਗ 'ਤੇ ਲੱਗੀ ਫੀਲਡਰ ਦੀ ਤੇਜ਼ ਥਰੋ, ਵੇਖੋ ਵੀਡੀਓ
Friday, Aug 21, 2020 - 01:28 PM (IST)
ਨਵੀਂ ਦਿੱਲੀ : ਬਾਰਬਾਡੋਸ ਟਰਾਈਡੈਂਟ ਅਤੇ ਸੈਂਟ ਲੁਸੀਆ ਜਾਕਸ ਵਿਚਾਲੇ ਖੇਡੇ ਗਏ ਮੈਚ ਦੌਰਾਨ ਰਾਸ਼ਿਦ ਖਾਨ ਲਈ ਸਥਿਤੀ ਉਸ ਸਮੇਂ ਤਣਾਅ ਭਰੀ ਹੋ ਗਈ, ਜਦੋਂ ਤੇਜਤਰਾਰ ਥਰੋ ਫੜਦੇ ਸਮੇਂ ਗੇਂਦ ਉਨ੍ਹਾਂ ਦੇ ਗੁਪਤਅੰਗ ਦੇ ਬਿਲਕੁੱਲ ਕੋਲ ਜਾ ਲੱਗੀ। ਹਾਲਾਂਕਿ ਰਾਸ਼ਿਦ ਨੇ ਕਾਫ਼ੀ ਹੱਦ ਤੱਕ ਆਪਣਾ ਬਚਾਅ ਕਰ ਲਿਆ ਪਰ ਕਾਮੈਂਟੇਟਰ ਇਸ ਦੌਰਾਨ ਚਿੰਤਤ ਨਜ਼ਰ ਆਏ।
ਇਹ ਵੀ ਪੜ੍ਹੋ: ਆਈ.ਪੀ.ਐੱਲ. ਨੇ ਜਾਰੀ ਕੀਤਾ ਨਵਾਂ ਲੋਗੋ 'DREAM11 IPL'
OUCH!! @rashidkhan_19 #CPL20 pic.twitter.com/1rzIkdPuNh
— CPL T20 (@CPL) August 20, 2020
ਹੋਇਆ ਇਵੇਂ ਕਿ ਮੈਚ ਦੇ ਦੂਜੇ ਹੀ ਓਵਰ ਵਿਚ ਗੇਂਦਬਾਜੀ ਕਰਣ ਆਏ ਰਾਸ਼ਿਦ ਨੇ ਕਾਰਨਵੇਲ ਨੂੰ ਪਹਿਲੀ ਗੇਂਦ ਸੁੱਟੀ। ਕਾਰਨਵਲ ਨੇ ਆਨ ਸਾਇਡ ਵੱਲ ਸ਼ਾਟ ਲਗਾਉਂਦੇ ਹੋਏ ਇਕ ਦੌੜ ਲਗਾ ਲਈ। ਗੇਂਦ ਜਦੋਂ ਫੀਲਡਰ ਵੱਲੋਂ ਥਰੋ ਕਰਕੇ ਰਾਸ਼ਿਦ ਵੱਲ ਸੁੱਟੀ ਗਈ ਤਾਂ ਗੇਂਦ ਰਾਸ਼ਿਦ ਦੇ ਗੁਪਤ ਅੰਗ 'ਤੇ ਲੱਗ ਗਈ।
ਇਹ ਵੀ ਪੜ੍ਹੋ: ਧੋਨੀ ਤੋਂ ਬਾਅਦ PM ਮੋਦੀ ਨੇ ਰੈਨਾ ਨੂੰ ਲਿਖੀ ਚਿੱਠੀ, ਨਵੀਂ ਪਾਰੀ ਲਈ ਦਿੱਤੀਆਂ ਸ਼ੁੱਭਕਾਮਨਾਵਾਂ
ਹਾਲਾਂਕਿ ਰਾਸ਼ਿਦ ਇਸ ਮੈਚ ਵਿਚ ਆਪਣੀ ਟੀਮ ਨੂੰ ਜਿੱਤ ਨਹੀਂ ਦਿਵਾ ਪਾਏ। ਇਸ ਦੇ ਪਿੱਛੇ ਵੱਡਾ ਕਾਰਨ ਮੀਂਹ ਵੀ ਰਿਹਾ। ਦਰਅਸਲ ਬਾਰਬਾਡੋਸ ਦੀ ਟੀਮ ਮੀਂਹ ਤੋਂ ਪ੍ਰਭਾਵਿਤ ਮੈਚ ਵਿਚ 131 ਦੌੜਾਂ ਹੀ ਬਣਾ ਪਾਈ ਸੀ ਕਿ ਮੀਂਹ ਆ ਗਿਆ। ਮੀਂਹ ਜਦੋਂ ਰੁਕਿਆ ਤਾਂ ਸੈਂਟ ਲੁਸੀਆ ਨੂੰ 5 ਓਵਰ ਵਿਚ 50 ਓਵਰ ਦਾ ਟੀਚਾ ਮਿਲ ਗਿਆ, ਜੋ ਉਨ੍ਹਾਂ ਨੇ ਕਾਰਨਵੇਲ, ਫਲੈਚਰ ਅਤੇ ਨਬੀ ਦੀਆਂ ਪਾਰੀਆਂ ਦੀ ਬਦੌਲਤ ਹਾਸਲ ਕਰ ਲਿਆ। ਇਸ ਦੌਰਾਨ ਰਾਸ਼ਿਦ ਖਾਨ ਨੇ ਟੀਮ ਨੂੰ ਜਿੱਤ ਦਿਵਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਟੀਚਾ ਛੋਟਾ ਹੋਣ ਕਾਰਨ ਉਹ ਅਜਿਹਾ ਨਹੀਂ ਕਰ ਸਕੇ। ਰਾਸ਼ਿਦ ਨੇ ਨਿਰਧਾਰਤ ਆਪਣੇ 2 ਓਵਰਾਂ ਵਿਚ ਸੈਂਟ ਲੁਸੀਆ ਦੇ 2 ਬੱਲੇਬਾਜਾਂ ਦੇ ਵਿਕੇਟ ਕੱਢਣ ਵਿਚ ਸਫਲਤਾ ਹਾਸਲ ਕੀਤੀ।
ਇਹ ਵੀ ਪੜ੍ਹੋ: ਹੁਣ ਟੀਮ ਇੰਡੀਆ ਦੇ ਇਸ ਕ੍ਰਿਕਟਰ ਦੀ ਹੋਈ ਮੰਗਣੀ, ਦੇਖੋ ਤਸਵੀਰਾਂ