ਭਾਰਤ ’ਤੇ ਭਾਰੀ ਪਿਆ ਕੋਵਿਡ-3, ਮੁੱਕੇਬਾਜ਼ ਫਾਈਨਲ ’ਚੋਂ ਹਟੇ

03/08/2021 11:30:24 AM

ਨਵੀਂ ਦਿੱਲੀ (ਭਾਸ਼ਾ)– ਭਾਰਤ ਦੇ ਇਕ ਖਿਡਾਰੀ ਦੇ ਕੋਵਿਡ-19 ਲਈ ਪਾਜ਼ੇਟਿਵ ਪਾਏ ਜਾਣ ਕਾਰਣ ਉਸ ਦੇ 3 ਮੁੱਕੇਬਾਜ਼ਾਂ ਨੂੰ ਸਪੇਨ ਦੇ ਕੈਸਟੇਲੀਓਨ ’ਚ 35ਵੇਂ ਬੋਕਸਾਮ ਇੰਟਰਨੈਸ਼ਨਲ ਟੂਰਨਾਮੈਂਟ ’ਚ ਫਾਈਨਲ ਦੇ ਆਪਣੇ ਮੁਕਾਬਲਿਆਂ ’ਚੋਂ ਹਟਨਾ ਪਿਆ। ਓਲੰਪਿਕ ਲਈ ਕੁਆਲੀਫਾਈ ਕਰ ਚੁੱਕੇ ਆਸ਼ੀਸ਼ ਕੁਮਾਰ (75 ਕਿਲੋਗ੍ਰਾਮ) ਦਾ ਵਾਇਰਸ ਲਈ ਪ੍ਰੀਖਣ ਪਾਜ਼ੇਟਿਵ ਆਇਆ ਹੈ ਤੇ ਇਸੇ ਕਾਰਣ ਉਨ੍ਹਾਂ ਨਾਲ ਇਕ ਕਮਰੇ ’ਚ ਰਹਿ ਰਹੇ ਮੁਹੰਮਦ ਹੁਸਾਮੁਦੀਨ (57) ਅਤੇ ਸੁਮਿਤ ਸਾਂਗਵਾਨ (81) ਨੂੰ ਵੀ ਸ਼ਨੀਵਾਰ ਨੂੰ ਫਾਈਨਲ ਮੁਕਾਬਲਿਆਂ ਤੋਂ ਹਟਨਾ ਪਿਆ। ਇਨ੍ਹਾਂ ਤਿੰਨਾਂ ਦਾ ਸੋਨ ਤਮਗਾ ਪੱਕਾ ਮੰਨਿਆ ਜਾ ਰਿਹਾ ਸੀ ਪਰ ਹੁਣ ਉਨ੍ਹਾਂ ਨੂੰ ਚਾਂਦੀ ਤਮਗੇ ’ਤੇ ਹੀ ਸਬਰ ਕਰਨਾ ਪਵੇਗਾ।

ਆਸ਼ੀਸ਼ ’ਚ ਬਿਮਾਰੀ ਦੇ ਕੋਈ ਲੱਛਣ ਨਹੀਂ ਹਨ ਅਤੇ ਉਹ ਸਿਹਤਮੰਦ ਹੈ। ਉਹ ਭਾਰਤ ਪਰਤਣ ਤੋਂ ਪਹਿਲਾਂ ਕੈਸਟੇਲੀਓਨ ’ਚ 2 ਹਫਤਿਆਂ ਤੱਕ ਇਕਾਂਤਵਾਸ ’ਚ ਰਹੇਗਾ। ਹੁਸਾਮੁਦੀਨ ਅਤੇ ਸੁਮਿਤ ਦਾ ਪ੍ਰੀਖਣ ਨੈਗੇਟਿਵ ਆਇਆ ਹੈ ਤੇ ਉਹ ਟੀਮ ਦੇ ਨਾਲ ਸੋਮਵਾਰ ਨੂੰ ਦੇਸ਼ ਪਰਤ ਆਉਣਗੇ। ਭਾਰਤ ਵੱਲੋਂ ਸਿਰਫ ਮਨੀਸ਼ ਕੌਸ਼ਿਕ (65) ਹੀ ਸੋਨ ਤਮਗਾ ਜਿੱਤਣ ਵਾਲਾ ਇਕਲੌਤਾ ਮੁੱਕੇਬਾਜ਼ ਰਿਹਾ। ਉਨ੍ਹਾਂ ਫਾਈਨਲ ’ਚ ਡੈਨਮਾਰਕ ਦੇ ਨਿਕੋਲੇਈ ਟੇਰਟੇਰਯਾਨ ਨੂੰ ਹਰਾਇਆ। ਵਿਕਾਸ ਕ੍ਰਿਸ਼ਨਨ (69) ਵੀ ਆਪਣਾ ਮੁਕਾਬਲਾ ਸਪੇਨ ਦੇ ਮੁੱਕੇਬਾਜ਼ ਤੋਂ ਹਾਰ ਗਿਆ।

ਔਰਤਾਂ ਦੇ ਵਰਗ ’ਚ ਸਿਮਰਨਜੀਤ ਕੌਰ (60) ਨੂੰ ਵੀ ਫਾਈਨਲ ’ਚੋਂ ਹਟਨਾ ਪਿਆ ਕਿਉਂਕਿ ਸੈਮੀਫਾਈਨਲ ਦੀ ਉਨ੍ਹਾਂ ਦੀ ਵਿਰੋਧੀ ਪਿਊਰਟੋਰਿਕੋ ਦੀ ਕਿਰੀਆ ਟਾਪੀਆ ਦਾ ਟੈਸਟ ਪਾਜ਼ੇਟਿਵ ਆਇਆ ਸੀ। ਭਾਰਤੀ ਖਿਡਾਰਣ ਦਾ ਪ੍ਰੀਖਣ ਹਾਲਾਂਕਿ ਨੈਗੇਟਿਵ ਆਇਆ ਸੀ। ਪੂਜਾ ਰਾਣੀ (75) ਅਤੇ ਜੈਸਮੀਨ (57) ਨੂੰ ਵੀ ਚਾਂਦੀ ਤਮਗੇ ’ਤੇ ਸਬਰ ਕਰਨਾ ਪਿਆ। ਭਾਰਤ ਨੇ ਇਸ ਟੂਰਨਾਮੈਂਟ ’ਚ ਇਕ ਸੋਨੇ ਦਾ, 8 ਚਾਂਦੀ ਦੇ ਅਤੇ ਇਕ ਕਾਂਸੀ ਤਮਗਾ ਜਿੱਤਿਆ। 6 ਵਾਰ ਦੀ ਵਿਸ਼ਵ ਚੈਂਪੀਅਨ ਐੱਮ. ਸੀ. ਮੈਰੀਕਾਮ ਨੂੰ ਵੀ ਕਾਂਸੀ ਤਮਗੇ ’ਤੇ ਸਬਰ ਕਰਨਾ ਪਿਆ। 


cherry

Content Editor

Related News