ਯੂਰਪੀ ਫੁੱਟਬਾਲ ''ਤੇ ਕੋਵਿਡ ਦਾ ਸਾਇਆ, ਬਾਰਸੀਲੋਨਾ ਦੀਆਂ ਮੁਸ਼ਕਲਾਂ ਵਧੀਆਂ

Friday, Dec 31, 2021 - 03:18 PM (IST)

ਬਾਰਸੀਲੋਨਾ- ਯੂਰਪੀ ਫੁੱਟਬਾਲ 'ਤੇ ਕੋਵਿਡ-19 ਦਾ ਸਾਇਆ ਹੁਣ ਗੰਭੀਰ ਹੁੰਦਾ ਜਾ ਰਿਹਾ ਹੈ ਤੇ ਜਿੱਥੇ ਬਾਰਸੀਲੋਨਾ ਦੇ 10 ਖਿਡਾਰੀਆਂ ਦਾ ਟੈਸਟ ਪਾਜ਼ੇਟਿਵ ਪਾਇਆ ਗਿਆ ਹੈ ਜਦਕਿ ਇੰਗਲੈਂਡ ਤੇ ਨਾਵਿਚ ਦਾ ਮੈਚ ਮੁਵਤਵੀ ਕਰ ਦਿੱਤਾ ਗਿਆ ਹੈ। ਬਾਰਸੀਲੋਨਾ ਨੂੰ ਹਫ਼ਤਿਆਂ ਦੀ ਛੁੱਟੀ ਦੇ ਬਾਅਦ ਐਤਵਾਰ ਨੂੰ ਸਪੈਨਿਸ਼ ਲੀਗ 'ਚ ਵਾਪਸੀ ਕਰਨੀ ਹੈ ਪਰ ਉਸ ਦੇ 10 ਖਿਡਾਰੀ ਇਸ ਮੈਚ 'ਚ ਨਹੀਂ ਖੇਡ ਸਕਣਗੇ ਜਿਸ ਨਾਲ ਉਸ ਦੀ ਵਾਪਸੀ ਨੂੰ ਲੈ ਕੇ ਖ਼ਦਸ਼ਾ ਬਣਿਆ ਹੋਇਆ ਹੈ। 

ਇਹ ਵੀ ਪੜ੍ਹੋ : ਚੀਨ ਨੇ ਫੁੱਟਬਾਲਰਾਂ ’ਤੇ ਲਾਈ ਇਹ ਪਾਬੰਦੀ, ਕਿਹਾ- ਸਮਾਜ ਲਈ ਪੇਸ਼ ਹੋਵੇਗੀ ਨਵੀਂ ਮਿਸਾਲ

ਇਸ ਦਰਮਿਆਨ ਨਾਵਿਚ ਦੀ ਟੀਮ ਦੇ ਕਈ ਖਿਡਾਰੀਆਂ ਦੇ ਕੋਵਿਡ-19 ਪਾਜ਼ੇਟਿਵ ਹੋਣ ਜਾਂ ਸੱਟ ਦਾ ਸ਼ਿਕਾਰ ਹੋਣ ਕਾਰਨ ਬਾਹਰ ਹੋ ਜਾਣ ਨਾਲ ਲੀਸਟਰ ਦੇ ਖ਼ਿਲਾਫ਼ ਸ਼ਨੀਵਾਰ ਨੂੰ ਹੋਣ ਵਾਲਾ ਉਸ ਦਾ ਪ੍ਰੀਮੀਅਰ ਲੀਗ ਦਾ ਮੈਚ ਮੁਲਤਵੀ ਕਰ ਦਿੱਤਾ ਗਿਆ ਹੈ। ਇਹ ਪਿਛਲੇ ਇਕ ਮਹੀਨੇ 'ਚ ਪ੍ਰੀਮੀਅਰ ਲੀਗ ਦਾ 17ਵਾਂ ਮੈਚ ਹੈ ਜਿਸ ਨੂੰ ਮੁਲਤਵੀ ਕਰਨਾ ਪਿਆ ਹੈ। ਬਾਰਸੀਲੋਨਾ ਨੇ ਕਿਹਾ ਕਿ ਸਰਜਿਨੋ ਡੇਸਟ, ਫਿਲਿਪ ਕਾਟਿਨਹੋ ਤੇ ਅਬਦੇ ਐਜ਼ਲਜ਼ੋਲੀ ਉਹ ਤਿੰਨ ਨਵੇਂ ਖਿਡਾਰੀ ਹਨ ਜਿਨ੍ਹਾਂ ਨੂੰ ਕੋਵਿਡ-19 ਪਾਜ਼ੇਟਿਵ ਪਾਇਆ ਗਿਆ ਹੈ। ਇਹ ਤਿੰਨੇ ਖਿਡਾਰੀ ਅਜੇ ਇਕਾਂਤਵਾਸ 'ਤੇ ਹਨ ਤੇ ਟੀਮ ਦੇ ਮੁਤਾਬਕ ਉਨ੍ਹਾਂ ਦੀ ਸਿਹਤ ਠੀਕ ਹੈ। 

ਇਹ ਵੀ ਪੜ੍ਹੋ :ਸੌਰਵ ਗਾਂਗੁਲੀ ਨੂੰ ਕੋਵਿਡ ਦੇ ਇਲਾਜ ਦੇ ਬਾਅਦ ਹਸਪਤਾਲ ਤੋਂ ਮਿਲੀ ਛੁੱਟੀ

ਕਲੱਬ ਨੇ ਇਸ ਹਫ਼ਤੇ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਉਸਮਾਨ ਡੇਮਬੇਲੇ, ਸੈਮੁਅਲ ਉਮੇਟੀ, ਗਵੀ, ਜੋਰਡੀ ਅਲਬਾ, ਅਲੈਕਜ਼ਾਂਦਰੋ ਬਾਲਡੇ, ਕਲੇਮੇਂਟ ਲੇਂਗਲੇਟ ਤੇ ਦਾਨੀ ਅਲਵੇਸ ਦਾ ਟੈਸਟ ਪਾਜ਼ੇਟਿਵ ਆਇਆ ਹੈ ਤੇ ਉਨ੍ਹਾਂ ਨੂੰ ਵੱਖ-ਵੱਖ ਕਰ ਦਿੱਤਾ ਗਿਆ ਹੈ। ਬਾਰਸੀਲੋਨਾ ਦੇ ਕੁਝ ਖਿਡਾਰੀ ਸੱਟ ਦਾ ਸ਼ਿਕਾਰ ਵੀ ਹਨ ਜਿਸ ਨਾਲ ਮਾਲੋਰਕਾ ਦੇ ਖ਼ਿਲਾਫ਼ ਐਤਵਾਰ ਨੂੰ ਹੋਣ ਵਾਲੇ ਉਸ ਦੇ ਮੈਚ ਨੂੰ ਲੈ ਕੇ ਖ਼ਦਸ਼ਾ ਬਣਿਆ ਹੋਇਆ ਹੈ। ਰੀਅਲ ਮੈਡ੍ਰਿਡ ਨੇ ਦੱਸਿਆ ਕਿ ਉਸ ਦੇ ਚਾਰ ਖਿਡਾਰੀਆਂ ਵਿਨੀਸੀਅਸ ਜੂਨੀਅਰ, ਥਿਬਾਟ ਕਰਟੋਇਸ, ਫੇਡੇਰਿਕੋ ਵਾਲਵਰਡੇ ਤੇ ਅਡੂਆਰਡੋ ਕੈਮਾਵਿੰਗਾ ਦਾ ਕੋਵਿਡ-19 ਟੈਸਟ ਪਾਜ਼ੇਟਿਵ ਪਾਇਆ ਗਿਆ ਹੈ ਤੇ ਉਹ ਐਤਵਾਰ ਨੂੰ ਗੇਟਾਫੇ ਦੇ ਖ਼ਿਲਾਫ਼ ਹੋਣ ਵਾਲੇ ਮੈਚ ਨਹੀਂ ਖੇਡ ਸਕਣਗੇ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News