ਅਦਾਲਤ ਬ੍ਰਿਜ ਭੂਸ਼ਣ ਦੇ ਖ਼ਿਲਾਫ਼ ਦੋਸ਼ ਪੱਤਰ ''ਤੇ ਨੋਟਿਸ ਲੈਣ ਨਾਲ ਜੁੜਿਆ ਫ਼ੈਸਲਾ 7 ਜੁਲਾਈ ਨੂੰ ਕਰੇਗੀ

Saturday, Jul 01, 2023 - 05:09 PM (IST)

ਨਵੀਂ ਦਿੱਲੀ- ਦਿੱਲੀ ਦੀ ਇੱਕ ਅਦਾਲਤ ਇਸ ਗੱਲ ਦਾ ਫ਼ੈਸਲਾ 7 ਜੁਲਾਈ ਨੂੰ ਕਰੇਗੀ ਕਿ ਮਹਿਲਾ ਪਹਿਲਵਾਨਾਂ ਦਾ ਕਥਿਤ ਤੌਰ 'ਤੇ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ 'ਚ ਭਾਰਤੀ ਕੁਸ਼ਤੀ ਮਹਾਸੰਘ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਦੇ ਖ਼ਿਲਾਫ਼ ਦਿੱਲੀ ਪੁਲਸ ਵਲੋਂ ਦਾਇਰ ਦੋਸ਼ ਪੱਤਰ 'ਤੇ ਨੋਟ ਲੈਣਾ ਹੈ ਜਾਂ ਨਹੀਂ।

ਇਹ ਵੀ ਪੜ੍ਹੋ: ਟੀਮ ਇੰਡੀਆ ਦੇ ਚੀਫ ਸਿਲੈਕਟਰ ਬਣ ਸਕਦੇ ਹਨ ਅਜੀਤ ਅਗਰਕਰ
ਬ੍ਰਿਜ ਭੂਸ਼ਣ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੰਸਦ ਮੈਂਬਰ ਹਨ। ਵਧੀਕ ਚੀਫ਼ ਮੈਟਰੋਪੋਲੀਟਨ ਮੈਜਿਸਟਰੇਟ (ਏ.ਸੀ.ਐੱਮ.ਐੱਮ.) ਹਰਜੀਤ ਸਿੰਘ ਜਸਪਾਲ ਨੇ ਸਿਟੀ ਪੁਲਸ ਦੇ ਇਸ ਬਿਆਨ ਦਾ ਨੋਟਿਸ ਲਿਆ ਕਿ ਉਸ ਦੀ ਜਾਂਚ ਅਜੇ ਜਾਰੀ ਹੈ ਅਤੇ ਇੱਕ ਸਪਲੀਮੈਂਟਰੀ ਚਾਰਜਸ਼ੀਟ ਦਾਇਰ ਕੀਤੇ ਜਾਣ ਦੀ ਸੰਭਾਵਨਾ ਹੈ। ਅਦਾਲਤ ਨੇ ਸ਼ਨੀਵਾਰ ਨੂੰ ਆਪਣਾ ਫ਼ੈਸਲਾ ਸੁਣਾਉਣਾ ਸੀ।

ਇਹ ਵੀ ਪੜ੍ਹੋ: ਚੋਟੀ ਦੇ ਸਨੂਕਰ ਖਿਡਾਰੀ ਮਾਜਿਦ ਨੇ ਕੀਤੀ ਖੁਦਕੁਸ਼ੀ, ਭਰਾ ਨੇ ਦੱਸੀ ਵਜ੍ਹਾ
ਜੱਜ ਨੇ ਕਿਹਾ, “ਕਿਉਂਕਿ ਐੱਫ.ਐੱਸ.ਐੱਲ. ਰਿਪੋਰਟ ਅਤੇ ਸੀਡੀਆਰ (ਕਾਲ ਡਿਟੇਲ ਰਿਕਾਰਡ) ਰਿਪੋਰਟ ਦੀ ਉਡੀਕ ਹੈ ਅਤੇ ਇਸ 'ਚ ਸਮਾਂ ਲੱਗਣ ਦੀ ਸੰਭਾਵਨਾ ਹੈ। ਇਸ ਲਈ ਮਾਮਲਾ 7 ਜੁਲਾਈ ਨੂੰ ਵਿਚਾਰ ਲਈ ਰੱਖਿਆ ਜਾਵੇ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Aarti dhillon

Content Editor

Related News