ਦੇਸ਼ ਫਿਰ ਸ਼ਰਮਸਾਰ : ਸਮੋਗ ਨਾਲ ਲਕਮਲ ਨੂੰ ਆਈਆਂ ਉਲਟੀਆਂ
Tuesday, Dec 05, 2017 - 10:47 PM (IST)
ਨਵੀਂ ਦਿੱਲੀ— ਫਿਰੋਜ਼ਸ਼ਾਹ ਕੋਟਲਾ ਮੈਦਾਨ 'ਚ ਭਾਰਤ ਵਿਰੁੱਧ ਤੀਸਰੇ ਅਤੇ ਫੈਸਲਾਕੁੰਨ ਟੈਸਟ ਮੈਚ ਦੇ ਚੌਥੇ ਦਿਨ ਵੀ ਪ੍ਰਦੂਸ਼ਣ ਦਾ ਡਰ ਸ਼੍ਰੀਲੰਕਾ ਦੇ ਖਿਡਾਰੀਆਂ 'ਤੇ ਹਾਵੀ ਰਿਹਾ। ਮੰਗਲਵਾਰ ਨੂੰ ਦੁਬਾਰਾ ਸ਼੍ਰੀਲੰਕਾਈ ਖਿਡਾਰੀ ਮਾਸਕ ਪਹਿਨ ਕੇ ਉਤਰੇ। ਤੇਜ਼ ਗੇਂਦਬਾਜ਼ ਸੁਰੰਗਾ ਲਕਮਲ ਇਸ ਦੌਰਾਨ ਮੈਦਾਨ 'ਚ ਉਲਟੀ ਕਰਦੇ ਹੋਏ ਨਜ਼ਰ ਆਏ। ਜਿਸ ਕਾਰਨ ਇਕ ਵਾਰ ਫਿਰ ਦੇਸ਼ ਨੂੰ ਸ਼ਰਮਸਾਰ ਹੋਣਾ ਪਿਆ। ਜਦੋਂ ਭਾਰਤ ਨੇ ਆਪਣੀ ਦੂਸਰੀ ਪਾਰੀ ਸ਼ੁਰੂ ਕੀਤੀ ਤਾਂ ਮਹਿਮਾਨ ਟੀਮ ਦੇ ਲਗਭਗ 7 ਖਿਡਾਰੀ ਮਾਸਕ ਪਾ ਕੇ ਮੈਦਾਨ 'ਚ ਆਏ। ਇਨ੍ਹਾਂ ਵਿਚ ਕਪਤਾਨ ਦਿਨੇਸ਼ ਚਾਂਡੀਮਲ, ਐਂਜੇਲੋ ਮੈਥਿਊਜ਼, ਸਦੀਰਾ ਸਮਰ, ਵਿਕਰਮਾ ਧਨੰਜਯ ਡੀਸਿਲਵਾ ਸਨ।
ਦੂਸਰੇ ਪਾਸੇ ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਵੀ ਦਿੱਲੀ ਦੇ ਤੇਜ਼ ਖਤਰਨਾਕ ਪ੍ਰਦੂਸ਼ਣ ਦਾ ਸ਼ਿਕਾਰ ਹੋ ਗਏ। ਸ਼੍ਰੀਲੰਕਾ ਦੀ ਦੂਸਰੀ ਪਾਰੀ 'ਚ ਸਦੀਰਾ ਸਮਰ, ਵਿਕਰਮਾ ਦੀ ਵਿਕਟ ਲੈਣ ਮਗਰੋਂ ਸ਼ਮੀ ਆਪਣੇ ਰਨਰ 'ਤੇ ਅਚਾਨਕ ਡਾਵਾਂਡੋਲ ਹੁੰਦੇ ਦਿਖਾਈ ਦਿੱਤੇ ਅਤੇ ਆਪਣੇ ਦੋਵੇਂ ਹੱਥ ਗੋਡਿਆਂ 'ਤੇ ਰੱਖ ਝੁਕ ਗਏ। ਅਜਿਹਾ ਲੱਗ ਰਿਹਾ ਸੀ ਕਿ ਜਿਵੇਂ ਉਹ ਉਲਟੀ ਕਰ ਰਹੇ ਹੋਣ।
