ਕੋਰੋਨਾ ਵਾਇਰਸ ਕਾਰਨ ਬੈਡਮਿੰਟਨ ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ਰੱਦ
Thursday, Oct 22, 2020 - 04:31 PM (IST)
ਨਵੀਂ ਦਿੱਲੀ (ਭਾਸ਼ਾ) : ਵਿਸ਼ਵ ਜੂਨੀਅਰ ਬੈਡਮਿੰਟਨ ਚੈਂਪੀਅਨ 2020 ਨੂੰ ਕੋਵਿਡ-19 ਮਹਾਮਾਰੀ ਕਾਰਨ ਪਾਬੰਦੀਆਂ ਅਤੇ ਅਨਿਸ਼ਚਿਤਤਾਵਾਂ ਕਾਰਨ ਵੀਰਵਾਰ ਨੂੰ ਰੱਦ ਕਰ ਦਿੱਤਾ ਗਿਆ। ਨਿਊਜ਼ੀਲੈਂਡ ਵਿਚ ਹੋਣ ਵਾਲੀ ਇਸ ਚੈਂਪੀਅਨ ਨੂੰ ਇਸ ਤੋਂ ਪਹਿਲਾਂ ਜਨਵਰੀ 2021 ਤੱਕ ਮੁਲਤਵੀ ਕੀਤਾ ਗਿਆ ਸੀ। ਇਸ ਮੁਕਾਬਲੇ ਦਾ ਪ੍ਰਬੰਧ ਸ਼ੁਰੂਆਤੀ ਪ੍ਰੋਗਰਾਮ ਅਨੁਸਾਰ ਸਤੰਬਰ-ਅਕਤੂਬਰ ਵਿਚ ਹੋਣਾ ਸੀ। ਬੈਡਮਿੰਟਨ ਵਿਸ਼ਵ ਮਹਾਸੰਘ (ਬੀ.ਡਬਲਯੂ.ਐਫ.) ਦੇ ਜਨਰਲ ਸਕੱਤਰ ਥਾਮਸ ਲੁੰਡ ਨੇ ਕਿਹਾ, 'ਕੋਵਿਡ-19 ਸਥਿਤੀ ਨਾਲ ਜੁੜੀਆਂ ਪਾਬੰਦੀਆਂ ਅਤੇ ਜਟਿਲਤਾਵਾਂ ਕਾਰਨ ਮੁਕਾਬਲੇ ਦੀ ਯੋਜਨਾ ਬਣਾਉਣਾ ਅਸੰਭਵ ਹੈ ਅਤੇ ਇਸ ਲਈ ਜਨਵਰੀ 2021 ਵਿਚ ਨਿਊਜ਼ੀਲੈਂਡ ਵਿਚ ਇਸ ਦੀ ਮੇਜ਼ਬਾਨੀ ਨਹੀਂ ਹੋ ਪਾਏਗੀ।'
ਬੀ.ਡਬਲਯੂ.ਐਫ. ਨੇ ਬਿਆਨ ਵਿਚ ਕਿਹਾ, '2021 ਦਾ ਮੇਜਬਾਨ ਪਹਿਲਾਂ ਹੀ ਤੈਅ ਹੈ... ਅਤੇ ਕੋਵਿਡ-19 ਨਾਲ ਜੁੜੀਆਂ ਅਨਿਸ਼ਚਿਤਤਾਵਾਂ ਦੇ ਅਗਲੇ ਸਾਲ ਵੀ ਜਾਰੀ ਰਹਿਣ ਦਾ ਖ਼ਦਸ਼ਾ ਹੈ ਅਤੇ ਅਜਿਹੇ ਵਿਚ ਮੁਕਾਬਲੇ ਨੂੰ ਮੁਲਤਵੀ ਕਰਣਾ ਬਦਲ ਨਹੀਂ ਸੀ। ਹਾਲਾਂਕਿ ਬੈਡਮਿੰਟਨ ਨਿਊਜ਼ੀਲੈਂਡ ਬੀ.ਡਬਲਯੂ.ਐਫ. ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ਦੀ ਮੇਜਬਾਨੀ ਲਈ ਹੁਣ ਵੀ ਵਚਨਬੱਧ ਹੈ ਅਤੇ ਬੀ.ਡਬਲਯੂ.ਐਫ. ਨੇ ਮੌਜੂਦਾ ਟੂਰਨਾਮੈਂਟ ਦੀ ਜਗ੍ਹਾ 2024 ਟੂਰਨਾਮੈਂਟ ਦੀ ਮੇਜਬਾਨੀ ਦੇ ਉਨ੍ਹਾਂ ਦੇ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ ਹੈ। ਬੀ.ਡਬਲਯੂ.ਐਫ. ਪਰਿਸ਼ਦ 2018 ਵਿਚ ਹੀ 2021, 2022 ਅਤੇ 2023 ਚੈਂਪੀਅਨਸ਼ਿਪ ਦੇ ਮੇਜਬਾਨਾਂ ਦੀ ਘੋਸ਼ਣਾ ਕਰ ਚੁੱਕੀ ਹੈ ਜਿਸ ਦੇ ਕਾਰਨ ਆਗਾਮੀ ਮੁਕਾਬਲੇ ਦੀ ਮੇਜਬਾਨੀ 2024 ਵਿਚ ਹੀ ਉਪਲੱਬਧ ਸੀ।