ਕੋਰੋਨਾ ਵੈਕਸੀਨ ਨੂੰ ਲੈ ਕੇ ਭਾਰਤੀਆਂ ਦੇ ਸਬੰਧ 'ਚ ਹਰਭਜਨ ਸਿੰਘ ਨੇ ਕਹੀ ਵੱਡੀ ਗੱਲ
Thursday, Dec 03, 2020 - 02:35 PM (IST)
ਨਵੀਂ ਦਿੱਲੀ : ਕੋਰੋਨਾ ਵਾਇਰਸ ਮਹਾਮਾਰੀ ਦੇ ਇਲਾਜ ਲਈ ਵੈਕਸੀਨ ਦੀ ਉਮੀਦ ਹੁਣ ਵਧਣ ਲੱਗੀ ਹੈ। ਹੁਣ ਤੱਕ ਆ ਰਹੀਆਂ ਖ਼ਬਰਾਂ ਵਿਚ ਫਾਈਜ਼ਰ ਕੰਪਨੀ ਦੀ ਵੈਕਸੀਨ 95 ਫ਼ੀਸਦੀ ਦੇ ਕਰੀਬ ਅਸਰਦਾਰ ਦੱਸੀ ਗਈ ਹੈ। ਇਹ ਬਹੁਤ ਵੱਡੀ ਉਮੀਦ ਹੈ ਪਰ ਇਸ ਦੌਰਾਨ ਭਾਰਤੀ ਆਫ਼ ਸਪਿਨਰ ਹਰਭਜਨ ਸਿੰਘ ਨੇ ਵੈਕਸੀਨ ਨੂੰ ਲੈ ਕੇ ਇਕ ਟਵੀਟ ਕੀਤਾ ਹੈ, ਜਿਸ 'ਤੇ ਸੋਸ਼ਲ ਮੀਡੀਆ 'ਤੇ ਕਾਫ਼ੀ ਵਿਵਾਦ ਹੋ ਰਿਹਾ ਹੈ।
ਇਹ ਵੀ ਪੜ੍ਹੋ : ਵਿਰਾਟ ਅਤੇ ਅਨੁਸ਼ਕਾ ਦੀ ਕਮਾਈ ਜਾਣ ਕੇ ਉੱਡ ਜਾਣਗੇ ਹੋਸ਼, ਜਾਣੋ ਕਿੰਨੀ ਹੈ ਦੋਵਾਂ ਦੀ 'ਨੈੱਟਵਰਥ'
ਦਿੱਗਜ ਆਫ਼ ਸਵਿਨਰ ਨੇ ਵੈਕਸੀਨ ਦੇ ਅਸਰ ਅਤੇ ਭਾਰਤੀਆਂ ਦੀ ਰਿਕਵਰੀ ਨੂੰ ਲੈ ਕੇ ਟਵੀਟ ਕੀਤਾ ਹੈ। ਹਰਭਜਨ ਨੇ ਸਵਾਲ ਕੀਤਾ ਹੈ ਕਿ ਕੀ ਭਾਰਤੀਆਂ ਨੂੰ ਸੱਚੀ ਵੈਕਸੀਨ ਦੀ ਜ਼ਰੂਰਤ ਹੈ।
ਉਨ੍ਹਾਂ ਲਿਖਿਆ- ਫਾਈਜ਼ਰ ਅਤੇ ਬਾਇਓਟੇਕ ਵੈਕਸੀਨ - 94 ਫ਼ੀਸਦੀ
ਮੇਡਰਨਾ ਵੈਕਸੀਨ - 94.5 ਫ਼ੀਸਦੀ
ਆਸਫੋਰਡ ਵੈਕਸੀਨ - 90 ਫ਼ੀਸਦੀ
ਭਾਰਤੀਆਂ ਦੀ ਰਿਵਕਰੀ ਦਰ (ਬਿਨਾਂ ਵੈਕਸੀਨ) - 93.6 ਫ਼ੀਸਦੀ
ਕੀ ਸਾਨੂੰ ਸਹੀ ਮਾਈਨਿਆਂ ਵਿਚ ਵੈਕਸੀਨ ਦੀ ਜ਼ਰੂਰਤ ਹੈ।
ਇਹ ਵੀ ਪੜ੍ਹੋ : ਦਸੰਬਰ ਤਿਮਾਹੀ 'ਚ ਭਾਰਤ 'ਚ ਵਿਕਣਗੇ 10 ਲੱਖ ਆਈਫੋਨ!
ਹਰਭਜਨ ਦੇ ਇਸ ਟਵੀਟ 'ਤੇ ਲੋਕ ਸੋਸ਼ਲ ਮੀਡੀਆ 'ਤੇ ਪ੍ਰਤੀਕਿਰਿਆ ਦੇ ਰਹੇ ਹਨ। ਇਕ ਯੂਜ਼ਰ ਨੇ ਲਿਖਿਆ ਵੈਕਸੀਨ ਦੀ ਅਸਰ ਸਮਰਥਾ ਦਾ ਮੁਲਾਂਕਣ 93.6 ਫ਼ੀਸਦੀ ਠੀਕ ਹੋਣ ਵਾਲੇ ਲੋਕਾਂ 'ਤੇ ਨਹੀਂ ਕੀਤਾ ਗਿਆ। ਇਹ ਉਨ੍ਹਾਂ 6.4 ਫ਼ੀਸਦੀ ਲੋਕਾਂ ਲਈ ਹੈ ਜੋ ਰਿਕਵਰ ਨਹੀਂ ਹੋ ਪਾ ਰਹੇ। ਹਰ ਕਿਸੇ ਦੀ ਜਾਨ ਬਚਣੀ ਚਾਹੀਦੀ ਹੈ।
ਇਹ ਵੀ ਪੜ੍ਹੋ: ਕਿਸਾਨਾਂ ਦੇ ਹੱਕ 'ਚ ਆਏ ਪਹਿਲਵਾਨ ਬਜਰੰਗ ਪੂਨੀਆ ਅਤੇ ਬਬੀਤਾ ਫੋਗਾਟ ਸਮੇਤ ਇਹ ਦਿੱਗਜ ਖਿਡਾਰੀ
ਉਥੇ ਹੀ ਇਕ ਹੋਰ ਯੂਜ਼ਰ ਨੇ ਉਨ੍ਹਾਂ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਲਿਖਿਆ- ਤੁਸੀਂ ਵਟਸਐਪ ਫੈਮਿਲੀ ਗਰੁੱਪ ਦੀ ਤਰ੍ਹਾਂ ਗੱਲ ਕਰ ਰਹੋ। ਇਸੇ ਤਰ੍ਹਾਂ ਇਕ ਹੋਰ ਯੂਜ਼ਰ ਨੇ ਲਿਖਿਆ- ਸਰ ਇਹ ਤੁਹਾਡੀ ਸਟਰਾਈਕ ਰੇਟ ਅਤੇ ਬੋਲਿੰਗ ਡਾਟਾ ਦਾ ਔਸਤ ਨਹੀਂ ਹੈ। ਇਸ ਲਈ ਕ੍ਰਿਪਾ ਇਸ ਨੂੰ ਸਿਰਫ਼ ਵਿਗਿਆਨੀਆਂ 'ਤੇ ਛੱਡ ਦਿਓ।
ਨੋਟ : ਕੋਰੋਨਾ ਵੈਕਸੀਨ ਨੂੰ ਲੈ ਕੇ ਭਾਰਤੀਆਂ ਦੇ ਸਬੰਧ 'ਚ ਹਰਭਜਨ ਸਿੰਘ ਨੇ ਕਹੀ ਵੱਡੀ ਗੱਲ। ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ।