ਕੋਰੋਨਾ ਪਾਜ਼ੇਟਿਵ ਰਸੋਈਏ ਦੀ ਹੋਈ ਮੌਤ, ਹਾਕੀ ਟੀਮਾਂ ''ਤੇ ਛਾਇਆ ਖਤਰਾ!

05/20/2020 2:39:44 PM

ਨਵੀਂ ਦਿੱਲੀ : ਹਾਕੀ ਇੰਡੀਆ ਨੇ ਬੈਂਗਲੁਰੂ ਦੇ ਭਾਰਤੀ ਖੇਡ ਅਥਾਰਟੀ ਕੇਂਦਰ ਵਿਚ ਕੰਮ ਕਰਨ ਵਾਲੇ ਕੋਰੋਨਾ ਵਾਇਰਸ ਨਾਲ ਇਨਫੈਕਟਡ ਰਸੋਈਏ ਦੀ ਮੌਤ ਦੇ ਬਾਵਜੂਦ ਬੁੱਧਵਾਰ ਨੂੰ ਓਲੰਪਿਕ ਦੇ ਲਈ ਕੁਆਲੀਫਾਈ ਕਰ ਚੁੱਕੀ ਪੁਰਸ਼ ਅਤੇ ਮਹਿਲਾ ਹਾਕੀ ਟੀਮਾਂ ਨੂੰ ਕਿਸੇ ਹੋਰ ਜਗ੍ਹਾ 'ਤੇ ਰੱਖਣ ਤੋਂ ਮਨ੍ਹਾ ਕਰ ਦਿੱਤਾ ਸੀ। ਚੋਟੀ ਅਧਿਕਾਰੀ ਮੁਤਾਬਕ ਰਸੋਈਏ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਈ ਹੈ ਅਤੇ ਬਾਅਦ ਵਿਚ ਉਹ ਕੋਰੋਨਾ ਵਾਇਰਸ ਪਾਜ਼ੇਟਿਵ ਪਾਇਆ ਗਿਆ। ਅਧਿਕਾਰੀ ਨੇ ਹਾਲਾਂਕਿ ਕਿਹਾ ਕਿ ਕੋਈ ਗੱਲ ਨਹੀਂ ਹੈ ਕਿਉਂਕਿ ਮ੍ਰਿਤ ਨੂੰ ਖਿਡਾਰੀਆਂ ਦੇ ਰਹਿਣ ਦੀ ਜ੍ਹਗਾ ਤਕ ਜਾਣ ਦੀ ਇਜਾਜ਼ਤ ਨਹੀਂ ਸੀ। 

PunjabKesari

ਹਾਕੀ ਇੰਡੀਆ ਦੇ ਸੀ. ਈ. ਓ. ਨੋਰਮਨ ਨੇ ਮੀਡੀਆ ਨੂੰ ਦੱਸਿਆ ਕਿ ਟੀਮਾਂ ਨੂੰ ਬੈਂਗਲੁਰੂ ਤੋਂ ਹਟਾਉਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਕਿਉਂਕਿ ਇਹ ਦੇਸ਼ ਵਿਚ ਸਰਵਸ੍ਰੇਸ਼ਠ ਸਹੂਲਤ ਹੈ। ਉਸ ਨੇ ਕਿਹਾ ਕਿ ਜੇਕਰ ਅਸੀਂ ਅਜਿਹਾ ਕਰਨ ਦੇ ਬਾਰੇ ਸੋਚਦੇ ਵੀ ਹਾਂ ਤਾਂ ਵੀ ਭਾਰਤ ਵਿਚ ਲਾਕਡਾਊਨ ਕਾਰਨ ਇਹ ਸੰਭਵ ਨਹੀਂ ਹੋਵੇਗਾ। ਸਾਈ ਦੇ ਚੋਟੀ ਅਧਿਕਾਰੀ ਨੇ ਦੱਸਿਆ ਕਿ ਰਸੋਈਆ 10 ਮਾਰਚ ਨੂੰ ਗੇਟ ਦੇ ਆਲੇ-ਦੁਆਲੇ ਦੇ ਖੇਤਰ ਤੋਂ ਅੱਗੇ ਨਹੀਂ ਗਿਆ ਸੀ। ਇਕ ਰਸੋਈਆ ਜੋ ਲੱਗ ਭਗ 60 ਕਰਮਚਾਰੀਆਂ ਦਾ ਹਿੱਸਾ ਸੀ, ਜਿਸ ਨੂੰ ਜ਼ਿਆਦਾ ਉਮਰ ਕਾਰਨ 10 ਮਾਰਚ ਤੋਂ ਘਰ ਵਿਚ ਰਹਿਣ ਲਈ ਕਿਹਾ ਗਿਆ ਸੀ ਉਸ ਦਾ ਹਸਪਤਾਲ ਵਿਚ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। 

PunjabKesari

ਅਧਿਕਾਰੀ ਨੇ ਕਿਹਾ ਕਿ ਉਹ ਆਪਣੇ ਰਿਸ਼ਤੇਦਾਰ ਦੇ ਬੱਚੇ ਦੇ ਜਨਮ ਦੌਰਾਨ ਹਸਪਤਾਲ ਗਿਆ ਸੀ ਅਤੇ ਉੱਥੇ ਉਸ ਨੂੰ ਦਿਲ ਦਾ ਦੌਰਾ ਪਿਆ ਅਤੇ ਉਸ ਦਾ ਦਿਹਾਂਤ ਹੋ ਗਿਆ। ਨਿਯਮਾਂ ਦੇ ਤਹਿਤ ਉਸ ਦਾ ਕੋਵਿਡ-19 ਟੈਸਟ ਪਾਜ਼ੇਟਿਵ ਆਇਆ ਹੈ। ਕੰਪਲੈਕਸ ਨੂੰ 3 ਹਿੱਸਿਆ ਵਿਚ ਵੰਡਿਆ ਗਿਾ ਹੈ। ਗੇਟ ਦੇ ਆਲੇ-ਦੁਆਲੇ ਦੇ ਖੇਤਰ, ਸੈਕਟਰ-ਏ ਅਤੇ ਸੈਕਟਰ ਬੀ। ਖਿਡਾਰੀ ਆਖਰੀ ਹਿੱਸੇ-ਬੀ. ਵਿਚ ਰਹਿੰਦੇ ਹਨ ਇਸ ਲਈ ਉਹ ਪੂਰੀ ਤਰ੍ਹਾਂ ਸੁਰੱਖਿਅਤ ਹਨ ਅਤੇ ਪਿਛਲੇ 2 ਮਹੀਨੇ ਤੋਂ ਕੁਆਰੰਟਾਈਨ ਹਨ।


Ranjit

Content Editor

Related News