ਟੈਨਿਸ ਦੇ ਦਿੱਗਜ ਖਿਡਾਰੀ ਨੋਵਾਕ ਜੋਕੋਵਿਚ ਦੇ ਕੋਚ ਨੂੰ ਵੀ ਹੋਇਆ ਕੋਰੋਨਾ

06/26/2020 10:19:08 PM

ਨਵੀਂ ਦਿੱਲੀ- ਵਿਸ਼ਵ ਨੰਬਰ-1 ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਦੇ ਕੋਚ ਤੇ ਸਾਬਕਾ ਵਿੰਬਲਡਨ ਚੈਂਪੀਅਨ ਗੋਰਾਨ ਇਵਾਨਿਸੇਵਿਕ ਵੀ ਕੋਰੋਨਾ ਵਾਇਰਸ ਦੀ ਲਪੇਟ 'ਚ ਆ ਗਏ ਹਨ। ਜੋਕੋਵਿਚ ਦੇ ਕੋਚ ਨੇ ਇੰਸਟਾਗ੍ਰਾਮ ਦੇ ਰਾਹੀ ਖੁਦ ਇਸ ਗੱਲ ਦੀ ਜਾਣਕਾਰੀ ਦਿੱਤੀ। ਇਵਾਨਿਸੇਵਿਕ ਵੀ ਅਦ੍ਰਿਆ ਟੂਰ ਟੈਨਿਸ ਇਵੇਂਟ ਦੇ ਨਾਲ ਜੁੜੇ ਹੋਏ ਸਨ। ਇਸ ਤੋਂ ਪਹਿਲਾਂ ਜੋਕੋਵਿਚ ਸਮੇਤ 4 ਖਿਡਾਰੀ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ। ਸਭ ਤੋਂ ਪਹਿਲਾਂ ਬੁਲਗਾਰੀਆ ਦੇ ਖਿਡਾਰੀ ਗ੍ਰਿਗੋਰ ਦਿਮਿਟ੍ਰੋਵ ਦਾ ਟੈਸਟ ਪਾਜ਼ੇਟਿਵ ਆਇਆ ਸੀ ਤੇ ਉਸ ਤੋਂ ਬਾਅਦ ਟੂਰਨਾਮੈਂਟ ਨਾਲ ਜੁੜੇ ਹੋਏ ਬਾਕੀ ਖਿਡਾਰੀਆਂ ਦਾ ਵੀ ਟੈਸਟ ਕਰਾਇਆ ਗਿਆ ਸੀ। ਇਵੇਂਟ ਨੂੰ ਵੀ ਵਿਚ ਹੀ ਰੋਕਣਾ ਪਿਆ ਸੀ।

 
 
 
 
 
 
 
 
 
 
 
 
 
 

Nažalost, nakon dva negativna testa u posljednjih 10 dana, upravo sam saznao rezultate današnjeg, trećeg testa i on je pozitivan na Covid-19. Osjećam se dobro i nemam nikakvih simptoma. Želim obavijestiti sve koji su bili u kontaktu sa mnom na činjenicu da sam Covid-pozitivan i zamoliti ih da poduzmu sve potrebne korake da zaštite sebe i svoje bližnje. Ja nastavljam s ranije započetom samoizolacijom. Želim svim zaraženima što skoriji oporavak.

A post shared by Goran Ivanisevic (@goranivanisevicofficial) on Jun 26, 2020 at 3:43am PDT


ਦੱਸ ਦੇਈਏ ਕਿ ਗੋਰਾਨ ਵੀ ਆਪਣੇ ਜਮਾਨੇ 'ਚ ਚੋਟੀ ਦੇ ਖਿਡਾਰੀ ਰਹੇ ਤੇ 2001 'ਚ ਉਹ ਵਿੰਬਲਡਨ ਟੈਨਿਸ ਦਾ ਖਿਤਾਬ 'ਤੇ ਵੀ ਕਬਜ਼ਾ ਕੀਤਾ ਸੀ। ਆਪਣੇ ਤੇਜ਼ ਸਰਵਿਸ ਦੇ ਲਈ ਉਹ ਟੈਨਿਸ ਦੀ ਦੁਨੀਆ 'ਚ ਮਸ਼ਹੂਰ ਸੀ। ਖਿਡਾਰੀਆਂ ਤੋਂ ਬਾਅਦ ਹੁਣ ਕੋਚ ਗੋਰਾਨ ਇਵਨੀਸੇਵਿਕ ਦਾ ਵੀ ਟੈਸਟ ਪਾਜ਼ੇਟਿਵ ਆਉਣ ਤੋਂ ਬਾਅਦ ਟੈਨਿਸ ਦੇ ਆਉਣ ਵਾਲੇ ਇਵੇਂਟਸ 'ਤੇ ਵੀ ਸਵਾਲੀਆ ਨਿਸ਼ਾਨਾ ਲੱਗ ਗਿਆ ਹੈ। ਇਸ ਸਾਲ ਫ੍ਰੇਂਚ ਓਪਨ ਤੇ ਯੂ. ਐੱਸ. ਓਪਨ ਵੀ ਹੋਣ ਵਾਲਾ ਹੈ ਤੇ ਇਸ ਤੋਂ ਪਹਿਲਾਂ ਹੋਰ ਇਸਦੇ ਬਾਅਦ ਵੀ ਕੁਝ ਟੂਰਨਾਮੈਂਟ ਦੇ ਆਯੋਜਨ ਕੀਤੇ ਜਾਣਗੇ।


Gurdeep Singh

Content Editor

Related News