ਕੋਪਾ ਅਮਰੀਕਾ ’ਚ ਕੋਵਿਡ-19 ਦੇ ਮਾਮਲੇ ਵਧ ਕੇ 166 ਹੋਏ
Saturday, Jun 26, 2021 - 07:40 PM (IST)
ਰੀਓ ਡੀ ਜਨੇਰੀਓ— ਦੱਖਣੀ ਅਮਰੀਕੀ ਫ਼ੁੱਟਬਾਲ ਸੰਘ (ਕੋਨਮੇਬੋਲ) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਬ੍ਰਾਜ਼ੀਲ ’ਚ ਕੋਪਾ ਅਮਰੀਕਾ ਫ਼ੁੱਟਬਾਲ ਟੂਰਨਾਮੈਂਟ ’ਚ ਕੋਵਿਡ-19 ਦੇ 166 ਨਵੇਂ ਮਾਮਲੇ ਸਾਹਮਣੇ ਆਏ ਹਨ। ਸੋਮਵਾਰ ਤਕ ਹੋਈ ਜਾਂਚ ’ਚ ਆਏ ਮਾਮਲੇ ਵੀ ਇਸ ’ਚ ਸ਼ਾਮਲ ਹਨ ਜਿਸ ਦਿਨ ਫ਼ੁੱਟਬਾਲ ਸੰਸਥਾ ਨੇ ਕਿਹਾ ਸੀ ਕਿ ਟੂਰਨਾਮੈਂਟ ਨਾਲ ਜੁੜੇ 140 ਲੋਕ ਇਨਫ਼ੈਕਟਿਡ ਪਾਏ ਗਏ ਹਨ। ਕੋਨਮੇਬੋਲ ਨੇ ਕਿਹਾ ਕਿ ਟੂਰਨਾਮੈਂਟ ਨਾਲ ਸਬੰਧਤ 22,856 ਟੈਸਟ ਕਰਾਏ ਗਏ ਜਿਸ ’ਚ 0.7 ਫ਼ੀਸਦੀ ਨਤੀਜੇ ਕੋਵਿਡ-19 ਪਾਜ਼ੇਟਿਵ ਆਏ ਹਨ।
ਕੋਨਮੇਬੋਲ ਬ੍ਰਾਜ਼ੀਲ ਦੇ ਸਿਹਤ ਮੰਤਰਾਲਾ ਦੇ ਨਾਲ ਮਿਲ ਕੇ ਇਨਫ਼ੈਕਟਿਡ ਲੋਕਾਂ ਦਾ ਪਤਾ ਲਗਾਉਣ ਦਾ ਕੰਮ ਕਰ ਰਿਹਾ ਹੈ। ਕੋਰੋਨਾ ਵਾਇਰਸ ਕਾਰਨ ਦੇਸ਼ ’ਚ 510,000 ਤੋਂ ਜ਼ਿਆਦਾ ਲੋਕਾਂ ਦੀ ਜਾਨ ਜਾ ਚੁੱਕੀ ਹੈ। ਬਿਆਨ ’ਚ ਕਿਹਾ ਗਿਆ ਹੈ ਕਿ ਪਾਜ਼ੇਟਿਵ ਮਾਮਲਿਆਂ ’ਚ ਜ਼ਿਆਦਾਤਰ ਬਾਹਰ ਤੋਂ ਲਏ ਗਏ ਕਰਮਚਾਰੀਆਂ ਦੇ ਹਨ ਜਿਨ੍ਹਾਂ ਦਾ ਅਜੇ ਟੀਕਾਕਰਨ ਹੋਣਾ ਬਾਕੀ ਸੀ। ਕੋਨਮੇਬੋਲ ਨੇ ਕਿਹਾ ਕਿ ਟੂਰਨਾਮੈਂਟ ਸ਼ੁਰੂ ਹੋਣ ਦੇ ਬਾਅਦ 17 ਖਿਡਾਰੀ ਪਾਜ਼ੇਟਿਵ ਪਾਏ ਗਏ ਹਨ ਜਿਸ ’ਚੋਂ 15 ਇਕਾਂਤਵਾਸ ’ਚ ਰਹਿਣ ਦੇ ਬਾਅਦ ਆਪਣੀ ਟੀਮ ਦ ਨਾਲ ਉਪਲਬਧ ਹਨ।