ਕੁਕ ਨੂੰ ਮਿਲਿਆ ਵੱਡਾ ਸਨਮਾਨ, ਕਵੀਨ ਨੇ ਦਿੱਤੀ ਨਾਈਟਹੁਡ ਦੀ ਉਪਾਧੀ

Wednesday, Feb 27, 2019 - 12:40 AM (IST)

ਨਵੀਂ ਦਿੱਲੀ— ਇੰਗਲੈਂਡ ਦੇ ਦਿੱਗਜ ਕ੍ਰਿਕਟਰ ਐਲਿਸਟਰ ਕੁਕ ਨੂੰ ਬਕਿੰਘਮ ਪੈਲੇਸ 'ਚ ਆਯੋਜਿਤ ਇਕ ਸਮਾਰੋਹ ਦੇ ਦੌਰਾਨ ਬ੍ਰਿਟਿਸ਼ ਕਵੀਨ ਤੋਂ ਨਾਈਟਹੁਡ ਦੀ ਉਪਾਧੀ ਮਿਲੀ। ਕੁਕ ਇਹ ਉਪਾਧੀ ਹਾਸਲ ਕਰਨ ਵਾਲੇ ਇੰਗਲੈਂਡ ਦੇ 11ਵੇਂ ਖਿਡਾਰੀ ਹਨ। ਇਹ ਸਨਮਾਨ ਉਸ ਵਿਅਕਤੀ ਨੂੰ ਦਿੱਤਾ ਜਾਂਦਾ ਹੈ ਜਿਸ ਨੇ ਆਪਣੇ ਖੇਤਰ 'ਚ ਅਸੀਮ ਉਪਲੱਬਧੀਆਂ ਹਾਸਲ ਕੀਤੀਆਂ ਹੋਣ। ਸਭ ਤੋਂ ਪਹਿਲਾਂ 2007 'ਚ ਈਯਾਨ ਬਾਧਮ ਨੂੰ ਇਹ ਸਨਮਾਨ ਦਿੱਤਾ ਗਿਆ ਸੀ। ਕੁਕ ਨੇ ਇੰਗਲੈਂਡ ਲਈ ਰਿਕਾਰਡ 59 ਟੈਸਟ ਮੈਚਾਂ 'ਚ ਕਪਤਾਨੀ ਕੀਤੀ। 24 ਟੈਸਟ ਮੈਚਾਂ 'ਚ ਉਹ ਇੰਗਲੈਂਡ ਨੂੰ ਜਿੱਤ ਹਾਸਲ ਕਰਵਾਉਣ 'ਚ ਸਫਲ ਰਹੇ। ਉਹ ਮਾਈਕਲ ਵਾਨ ਤੋਂ ਬਾਅਦ ਇੰਗਲੈਂਡ ਦੇ ਸਭ ਤੋਂ ਕਾਮਯਾਬ ਕਪਤਾਨ ਵੀ ਰਹੇ।

PunjabKesari
ਕੁਕ ਦਾ ਟੈਸਟ ਕਰੀਅਰ
ਟੈਸਟ— 161
ਸੈਂਕੜੇ— 33
ਦੌੜਾਂ— 12,472
ਜਿੱਤ— 57
ਹਾਰ— 41
ਡਰਾਅ— 36

PunjabKesari
ਕੁਕ ਦੀਆਂ ਉਪਲੱਬਧੀਆਂ
1. ਸਭ ਤੋਂ ਘੱਟ ਉਮਰ 'ਚ 2000, 3000, 4000, 5000 ਤੇ 6000 ਟੈਸਟ ਦੌੜਾਂ ਬਣਾਉਣ ਵਾਲੇ ਇੰਗਲੈਂਡ ਦੇ ਬੱਲੇਬਾਜ਼।
2. ਟੈਸਟ ਕ੍ਰਿਕਟ 'ਚ ਸਭ ਤੋਂ ਘੱਟ ਉਮਰ 'ਚ (ਕਿਸੇ ਵੀ ਦੇਸ਼ ਨਾਲ) 6000, 7000, 8000, 9000, 10,000, 11,000 ਤੇ 12,000 ਦੌੜਾਂ ਬਣਾਉਣ ਵਾਲੇ ਪਹਿਲੇ ਖਿਡਾਰੀ।
3. ਬਤੌਰ ਸਲਾਮੀ ਬੱਲੇਬਾਜ਼ 10,000 ਤੋਂ ਜ਼ਿਆਦਾ ਟੈਸਟ ਦੌੜਾਂ ਬਣਾਉਣ ਦਾ ਰਿਕਾਰਡ (ਸਿਰਫ ਗਾਵਸਕਰ ਹੀ ਅੱਗੇ), ਪਹਿਲੇ ਸਲਾਮੀ ਬੱਲੇਬਾਜ਼ ਜਿਨ੍ਹਾਂ ਨੇ 11,000 ਤੋਂ ਜ਼ਿਆਦਾ ਤੇ 12,000 ਟੈਸਟ ਦੌੜਾਂ ਬਣਾਈਆਂ ਹਨ।
4. 16ਵੇਂ ਅੰਗਰੇਜ਼ ਖਿਡਾਰੀ ਜਿਨ੍ਹਾਂ ਨੇ ਡੈਬਿਊ ਟੈਸਟ 'ਚ ਸੈਂਕੜਾ ਲਗਾਇਆ।
5. 22 ਸਾਲ ਦੀ ਉਮਰ ਤੋਂ ਪਹਿਲਾਂ ਘੱਟ ਤੋਂ ਘੱਟ 4 ਸੈਂਕੜੇ ਲਗਾਉਣ ਵਾਲੇ ਪਹਿਲੇ ਅੰਗਰੇਜ਼ ਖਿਡਾਰੀ।
6. ਡੈਬਿਊ ਸਾਲ 'ਚ 1,000 ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਪਹਿਲੇ ਅੰਗਰੇਜ਼ ਖਿਡਾਰੀ।
7. ਆਪਣੇ 23ਵੇਂ ਜਨਮਦਿਨ ਤੋਂ ਪਹਿਲਾਂ 7 ਸੈਂਕੜੇ ਲਗਾਉਣ ਵਾਲੇ ਅੰਗਰੇਜ਼ ਬੱਲੇਬਾਜ਼।
8. ਕੁਕ ਨੇ 11ਵਾਰ 150 ਜਾ ਉਸ ਤੋਂ ਜ਼ਿਆਦਾ ਸਕੋਰ ਬਣਾਇਆ ਹੈ। ਇਹ ਵੀ ਇਕ ਰਿਕਾਰਡ ਹੈ।

PunjabKesari
ਟੈਸਟ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲਿਆਂ ਦੀ ਸੂਚੀ 'ਚ ਕੁਕ 6ਵੇਂ ਨੰਬਰ 'ਤੇ ਹੈ। ਉਨ੍ਹਾਂ ਤੋਂ ਅੱਗੇ ਹੈ-
ਸਚਿਨ ਤੇਂਦੁਲਕਰ- 15,921
ਰਿੰਕੀ ਪੋਂਟਿੰਗ- 13,378
ਜੈਕ ਕੈਲਿਸ- 13,289
ਰਾਹੁਲ ਦ੍ਰਾਵਿੜ— 13,288
ਕੁਮਾਰ ਸੰਗਾਕਾਰਾ— 12,400


ਕੁਕ ਦਾ ਓਵਰ ਆਲ ਕਰੀਅਰ

PunjabKesari


Gurdeep Singh

Content Editor

Related News