ਬੈਂਗਲੁਰੂ ''ਚ ਨਵੇਂ NCA ਦਾ ਕੰਮ ਸ਼ੁਰੂ, BCCI ਦੇ ਉੱਚ ਅਧਿਕਾਰੀਆਂ ਨੇ ਰੱਖਿਆ ਨੀਂਹ ਪੱਥਰ

Monday, Feb 14, 2022 - 06:10 PM (IST)

ਬੈਂਗਲੁਰੂ ''ਚ ਨਵੇਂ NCA ਦਾ ਕੰਮ ਸ਼ੁਰੂ, BCCI ਦੇ ਉੱਚ ਅਧਿਕਾਰੀਆਂ ਨੇ ਰੱਖਿਆ ਨੀਂਹ ਪੱਥਰ

ਬੈਂਗਲੁਰੂ- ਦੇਸ਼ ਦੀ ਨਵੀਂ ਰਾਸ਼ਟਰੀ ਕ੍ਰਿਕਟ ਅਕੈਡਮੀ (ਐੱਨ. ਸੀ. ਏ.) ਦਾ ਕੰਮ ਸ਼ੁਰੂ ਹੋ ਗਿਆ ਹੈ ਜਿਸ ਦੇ ਕੰਪਲੈਕਸ ਦਾ ਨੀਂਹ ਪੱਥਰ ਸੋਮਵਾਰ ਨੂੰ ਇੱਥੇ ਪ੍ਰਧਾਨ ਸੌਰਵ ਗਾਂਗੁਲੀ ਤੇ ਸਕੱਤਰ ਜੈ ਸ਼ਾਹ ਸਮੇਤ ਭਾਰਤੀ ਕ੍ਰਿਕਟ ਬੋਰਡ (ਬੀ. ਸੀ. ਸੀ. ਆਈ.) ਦੇ ਉੱਚ ਅਧਿਕਾਰੀਆਂ ਨੇ ਰੱਖਿਆ।

ਇਹ ਵੀ ਪੜ੍ਹੋ : 2nd T20I: ਸ਼੍ਰੀਲੰਕਾ 'ਤੇ ਹੌਲੀ ਓਵਰ-ਰੇਟ ਲਈ ਜੁਰਮਾਨਾ, ਨਿਸਾਂਕਾ ਨੂੰ ਚਿਤਾਵਨੀ

ਬੀ. ਸੀ. ਸੀ. ਆਈ. ਨੂੰ 99 ਸਾਲ ਦੀ ਲੀਜ਼ 'ਤੇ ਜ਼ਮੀਨ ਮਿਲੀ ਹੈ। ਗਾਂਗੁਲੀ ਨੇ ਸਮਾਗਮ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਟਵੀਟ ਕੀਤਾ, 'ਅੱਜ ਤੋਂ ਨਵੀਂ ਰਾਸ਼ਟਰੀ ਕ੍ਰਿਕਟ ਅਕੈਡਮੀ ਦਾ ਕੰਮ ਸ਼ੁਰੂ ਹੋਇਆ... ਅੱਜ ਬੈਂਗਲੁਰੂ 'ਚ ਨਵੀਂ ਜਗ੍ਹਾ ਦਾ ਨੀਂਹ ਪੱਥਰ ਰੱਖਿਆ।'

ਸ਼ਾਹ ਨੇ ਆਪਣੇ ਟਵਿੱਟਰ ਹੈਂਡਲ 'ਤੇ ਲਿਖਿਆ, 'ਬੀ. ਸੀ. ਸੀ. ਆਈ. ਨੇ ਨਵੇਂ ਐੱਨ. ਸੀ .ਏ. ਦਾ ਨੀਂਹ ਪੱਥਰ ਰੱਖਿਆ। ਇਹ ਸਾਡਾ ਸਾਮੂਹਿਕ ਵਿਜ਼ਨ ਹੈ ਕਿ ਇਕ ਸੈਂਟਰ ਆਫ ਐਕਸੀਲੈਂਸ ਹੋਵੇ ਜੋ ਹੁਨਰ ਨੂੰ ਨਿਖਾਰੇ ਤੇ ਭਾਰਤ 'ਚ ਕ੍ਰਿਕਟ ਨੂੰ ਉਤਸ਼ਾਹਤ ਕਰਨ ਵਾਲੇ ਤੰਤਰ ਦਾ ਸਮਰਥਨ ਕਰੇ।'

ਬੀ. ਸੀ. ਸੀ. ਆਈ. ਦੇ ਉਪ ਪ੍ਰਧਾਨ ਰਾਜੀਵ ਸ਼ੁਕਲਾ, ਖ਼ਜ਼ਾਨਚੀ ਅਰੁਣ ਧੂਮਲ, ਸੰਯੁਕਤ ਸਕੱਤਰ ਜਯੇਸ਼ ਜਾਰਜ ਤੇ ਐੱਨ. ਸੀ .ਏ. ਪ੍ਰਮੁੱਖ ਵੀ. ਵੀ. ਐੱਸ. ਲਕਸ਼ਮਣ ਦੀ ਮੌਜੂਦਗੀ 'ਚ ਨੀਂਹ ਪੱਥਰ ਰੱਖਿਆ ਗਿਆ। ਮੌਜੂਦਾ ਐੱਨ. ਸੀ. ਏ. ਨੂੰ 2000 'ਚ ਸਥਾਪਤ ਕੀਤਾ ਗਿਆ ਸੀ ਤੇ ਇਹ ਐੱਮ. ਚਿੰਨਾਸਵਾਮੀ ਸਟੇਡੀਅਮ ਦੇ ਕੰਪਲੈਕਸ 'ਚ ਕੰਮ ਕਰ ਰਿਹਾ ਸੀ।

ਇਹ ਵੀ ਪੜ੍ਹੋ : ਰੈਨਾ, ਸਮਿਥ, ਇਸ਼ਾਂਤ ਨੂੰ ਨਹੀਂ ਮਿਲਿਆ ਕੋਈ ਖ਼ਰੀਦਦਾਰ, ਜਾਣੋ ਚੋਟੀ ਦੇ 10 ਅਨਸੋਲਡ ਖਿਡਾਰੀਆਂ ਬਾਰੇ

ਸਟੇਡੀਅਮ ਦੀ ਮਾਲਕੀ ਰੱਖਣ ਵਾਲੇ ਕਰਨਾਟਕ ਸੂਬਾ ਕ੍ਰਿਕਟ ਸੰਘ ਨੇ ਆਊਟਡੋਰ ਅਭਿਆਸ ਲਈ ਆਪਣੇ ਬੀ ਮੈਦਾਨ ਦੇ ਇਲਾਵਾ ਇੰਡੋਰ ਅਭਿਆਸ ਸਹੂਲਤ ਤੇ ਆਧੁਨਿਕ ਜਿੰਮ ਬੀ. ਸੀ. ਸੀ. ਆਈ. ਨੂੰ ਕਿਰਾਏ 'ਤੇ ਦਿੱਤਾ ਹੈ। ਨਵੇਂ ਐੱਨ. ਸੀ. ਏ. ਦੇ ਇਕ ਸਾਲ 'ਚ ਤਿਆਰ ਹੋਣ ਦੀ ਉਮੀਦ ਹੈ ਜਿਸ 'ਚ ਤਿੰਨ ਮੈਦਾਨ ਹੋਣਗੇ ਜਿੱਥੇ ਘਰੇਲੂ ਮੁਕਾਬਲਿਆਂ ਦਾ ਵੀ ਆਯੋਜਨ ਕੀਤਾ ਜਾ ਸਕੇਗਾ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News