ਵਿਰੋਧ ਦੇ ਬਾਵਜੂਦ ਸਰਜਰੀ ਕਰਾਉਣਾ ਜਾਰੀ ਰੱਖੇਗੀ ਕੋਂਸਟਾਂਟਿਯਾ ਡਿਮੋਲਾ

07/10/2019 4:03:11 AM

ਜਲੰਧਰ - ਫਿੱਟਨੈੱਸ ਟ੍ਰੇਨਰ ਕੋਂਸਟਾਂਟਿਯਾ ਡਿਮੋਲਾ ਦਾ ਕਹਿਣਾ ਹੈ ਕਿ ਵਾਰ-ਵਾਰ ਸਰਜਰੀ ਕਰਾਉਣ ਕਾਰਣ ਭਾਵੇਂ ਹੀ ਲੋਕ ਉਸ ਨੂੰ 'ਮੌਂਸਟਰ' ਜਾਂ 'ਜ਼ੂ-ਐਨੀਮਲ' ਕਹਿ ਕੇ ਬੁਲਾਉਣ ਲੱਗੇ ਹਨ ਪਰ ਉਹ ਆਪਣੇ-ਆਪ ਨੂੰ ਬਾਰਬੀ ਡੌਲ ਦੀ ਤਰ੍ਹਾਂ ਬਣਾਉਣ ਦਾ ਸੁਪਨਾ ਨਹੀਂ ਛੱਡੇਗੀ।  

PunjabKesariPunjabKesari
ਇਕ ਵੈੱਬਸਾਈਟ ਨਾਲ ਗੱਲ ਕਰਦੇ ਹੋਏ ਕੋਂਸਟਾਂਟਿਯਾ ਨੇ ਕਿਹਾ ਕਿ ਜਦੋਂ ਮੈਂ 5 ਸਾਲ ਦੀ ਸੀ ਤਾਂ ਖੁਦ ਨੂੰ ਬਾਰਬੀ ਡੌਲ ਦੀ ਤਰ੍ਹਾਂ ਦੇਖਦੀ ਹੁੰਦੀ ਸੀ। ਮੇਰੀ ਇੱਛਾ ਹੁੰਦੀ ਸੀ ਕਿ ਮੈਂ ਵੀ ਉਸ ਵਾਂਗ ਦਿਸਾਂ। ਇਸ ਦੇ ਲਈ ਮੈਂ ਕਈ ਸਰਜਰੀਆਂ ਕਰਵਾ ਚੁੱਕੀ ਹਾਂ। ਮੈਂ ਅੱਗੇ ਵੀ ਆਪਣਾ ਸਾਰਾ ਪੈਸਾ ਇਸ 'ਤੇ ਲਾਉਣਾ ਚਾਹੁੰਦੀ ਹਾਂ ਕਿਉਂਕਿ ਇਸ ਦੇ ਰਿਜ਼ਲਟ ਤੋਂ ਮੈਨੂੰ ਕੋਈ ਸ਼ਿਕਾਇਤ ਨਹੀਂ ਹੈ। ਜਿਵੇਂ ਕੁਝ ਮਹਿਲਾਵਾਂ ਹਾਲੀਡੇ, ਵੈਡਿੰਗ ਆਦਿ ਲਈ ਪੈਸਾ ਜੋੜਦੀਆਂ ਹਨ, ਉਸੇ ਤਰ੍ਹਾਂ ਹੀ ਮੈਂ ਪਲਾਸਟਿਕ ਸਰਜਰੀ ਲਈ ਜੋੜਦੀ ਹਾਂ। ਮੈਨੂੰ ਪਤਾ ਹੈ ਕਿ ਮੈਂ ਜਿਸ ਤਰ੍ਹਾਂ ਦੀ ਦਿਸਦੀ ਹਾਂ, ਉਸ ਨੂੰ ਹਰ ਕੋਈ ਪਸੰਦ ਨਹੀਂ ਕਰੇਗਾ ਪਰ ਈਮਾਨਦਾਰੀ ਨਾਲ ਕਹਾਂ ਤਾਂ ਮੈਂ ਇਸ ਦੀ ਪ੍ਰਵਾਹ ਨਹੀਂ ਕਰਦੀ। ਕਈ ਲੋਕਾਂ ਲਈ ਇਹ ਸਹੀ ਨਹੀਂ ਹੋਵੇਗਾ ਪਰ ਮੈਂ ਇਹ ਕਰਦੀ ਹਾਂ ਕਿਉਂਕਿ ਇਹ ਮੈਨੂੰ ਖੁਸ਼ ਰੱਖਦਾ ਹੈ। ਮੈਂ ਆਪਣੇ ਸਰੀਰ ਨੂੰ ਡੌਲ ਵਾਂਗ ਬਣਾਉਣ ਤੋਂ ਖੁਦ ਨੂੰ ਰੋਕ ਨਹੀਂ ਪਾ ਰਹੀ। ਆਪਣੇ ਪੂਰੇ ਸਰੀਰ 'ਤੇ ਸਵਾ ਲੱਖ ਪੌਂਡ ਦੀ ਸਰਜਰੀ ਕਰਵਾ ਚੁੱਕੀ ਕੋਂਸਟਾਂਟਿਯਾ ਡਿਮੋਲਾ ਦਾ ਕਹਿਣਾ ਹੈ ਕਿ ਉਸ ਨੇ ਪਹਿਲੀ ਵਾਰ 22 ਸਾਲ ਦੀ ਉਮਰ ਵਿਚ ਸਰਜਰੀ ਕਰਵਾਈ ਸੀ।

PunjabKesari

ਇਸ ਤੋਂ ਬਾਅਦ ਲੋਕਾਂ ਨੇ ਉਸ ਨੂੰ ਜਿਹੜੀਆਂ ਪ੍ਰਤੀਕਿਰਿਅਵਾਂ ਦਿੱਤੀਆਂ, ਉਹ ਅਵਿਸ਼ਵਾਸਯੋਗ ਸਨ। ਇਸ ਤੋਂ ਬਾਅਦ ਮੈਂ ਇਸ ਨੂੰ ਚਾਲੂ ਰੱਖਣਾ ਜਾਰੀ ਰੱਖਿਆ। ਨੀਦਰਲੈਂਡ ਦੇ ਐਮਸਟਰਡਮ ਵਿਚ ਰਹਿੰਦੀ 40 ਸਾਲਾ ਕੋਂਸਟਾਂਟਿਯਾ ਨੇ ਆਪਣਾ ਬਾਰਬੀ ਡੌਲ ਬਣਨ ਦਾ ਸੁਪਨਾ ਪੂਰਾ ਕਰਨ ਲਈ ਅਜੇ ਤਕ ਵਿਆਹ ਤਕ ਨਹੀਂ ਕੀਤਾ ਹੈ। 

PunjabKesari 


Gurdeep Singh

Content Editor

Related News