PM, ਰਾਹੁਲ ਤੇ ਖੇਡ ਮੰਤਰੀ ਭੁੱਲੇ ਭਾਰਤੀ ਟੀਮ ਨੂੰ ਵਧਾਈ ਦੇਣਾ

Friday, Jan 18, 2019 - 11:18 PM (IST)

PM, ਰਾਹੁਲ ਤੇ ਖੇਡ ਮੰਤਰੀ ਭੁੱਲੇ ਭਾਰਤੀ ਟੀਮ ਨੂੰ ਵਧਾਈ ਦੇਣਾ

ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਨੇ ਆਸਟਰੇਲੀਆ ਦੀ ਧਰਤੀ 'ਤੇ ਪਹਿਲੀ ਵਾਰ ਵਨ ਡੇ ਸੀਰੀਜ਼ ਜਿੱਤ ਕੇ ਇਤਿਹਾਸ ਰਚ ਦਿੱਤਾ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਆਮ ਤੌਰ 'ਤੇ ਟਵਿਟਰ 'ਤੇ ਐਕਟਿਵ ਰਹਿਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਂਗਰਸ ਪ੍ਰ੍ਰਧਾਨ ਰਾਹੁਲ ਗਾਂਧੀ ਤੇ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌਰ ਭਾਰਤੀ ਟੀਮ ਨੂੰ ਵਧਾਈ ਦੇਣਾ ਭੁੱਲ ਗਏ। ਲੈੱਗ ਸਪਿਨਰ ਯੁਜਵੇਂਦਰ ਚਾਹਲ (42 ਦੌੜਾਂ 'ਤੇ 6 ਵਿਕਟਾਂ) ਦੇ ਸਰਵਸ੍ਰੇਸ਼ਠ ਪ੍ਰਦਰਸ਼ਨ ਅਤੇ ਵਿਕਟਕੀਪਰ ਮਹਿੰਦਰ ਸਿੰਘ ਧੋਨੀ ਦੀਆਂ ਅਜੇਤੂ 87 ਦੌੜਾਂ ਤੇ ਕੇਦਾਰ ਜਾਧਵ ਦੀਆਂ 61 ਦੌੜਾਂ ਦੀਆਂ ਜ਼ਬਰਦਸਤ ਅਰਧ ਸੈਂਕੜੇ ਵਾਲੀਆਂ ਪਾਰੀਆਂ ਦੀ ਬਦੌਲਤ ਭਾਰਤ ਨੇ ਆਸਟਰੇਲੀਆ ਨੂੰ ਸ਼ੁੱਕਰਵਾਰ ਨੂੰ ਤੀਜੇ ਤੇ ਫੈਸਲਾਕੁੰਨ ਵਨ ਡੇ ਕ੍ਰਿਕਟ ਮੈਚ ਵਿਚ 7 ਵਿਕਟਾਂ ਨਾਲ ਹਰਾ ਕੇ 3 ਮੈਚਾਂ ਦੀ ਸੀਰੀਜ਼ ਵਿਚ 2-1 ਨਾਲ ਇਤਿਹਾਸਕ ਜਿੱਤ ਦਰਜ ਕਰ ਲਈ। ਇਸ ਤੋਂ ਪਹਿਲਾਂ ਭਾਰਤ ਨੇ ਟੈਸਟ ਸੀਰੀਜ਼ ਵੀ ਇਸੇ ਫਰਕ ਨਾਲ ਜਿੱਤੀ ਤੇ ਟੀ-20 ਸੀਰੀਜ਼ ਡਰਾਅ ਰਹੀ ਸੀ।


Related News