IPL ਜ਼ਾਬਤੇ ਦੀ ਉਲੰਘਣਾ ਲਈ ਕਾਰਤਿਕ ਨੂੰ ਫਿੱਟਕਾਰ
Friday, May 27, 2022 - 07:20 PM (IST)
ਅਹਿਮਦਾਬਾਦ- ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਵਿਕਟਕੀਪਰ ਦਿਨੇਸ਼ ਕਾਰਤਿਕ ਨੂੰ ਕੋਲਕਾਤਾ 'ਚ ਲਖਨਊ ਸੁਪਰ ਜਾਇੰਟਸ ਦੇ ਖ਼ਿਲਾਫ਼ ਆਪਣੀ ਟੀਮ ਦੇ ਐਲਿਮੀਨੇਟਰ ਮੁਕਾਬਲੇ ਦੇ ਦੌਰਾਨ ਆਈ. ਪੀ. ਐੱਲ. ਦੇ ਜ਼ਾਬਤੇ ਦੀ ਉਲੰਘਣਾ ਲਈ ਫਿੱਟਕਾਰ ਲਾਈ ਗਈ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ।) ਨੇ ਪ੍ਰੈੱਸ ਬਿਆਨ 'ਚ ਹਾਲਾਂਕਿ ਇਹ ਜ਼ਿਕਰ ਨਹੀਂ ਕੀਤਾ ਕਿ ਅਸਲ 'ਚ ਉਨ੍ਹਾਂ ਨੇ ਕਿਹੜਾ ਅਪਰਾਧ ਕੀਤਾ ਹੈ।
ਬਿਆਨ 'ਚ ਕਿਹਾ ਗਿਆ, 'ਕਾਰਤਿਕ ਨੇ ਆਈ. ਪੀ. ਐੱਲ. ਜ਼ਾਬਤੇ ਦੇ ਨਿਯਮ 2.3 ਦੇ ਤਹਿਤ ਲੈਵਲ ਇਕ ਦਾ ਅਪਰਾਧ ਤੇ ਸਜ਼ਾ ਸਵੀਕਾਰ ਕਰ ਲਈ ਹੈ। ਜ਼ਾਬਤੇ ਦੇ ਤਹਿਤ ਲੈਵਲ ਇਕ ਦੇ ਅਪਰਾਧ 'ਚ ਮੈਚ ਰੈਫ਼ਰੀ ਦਾ ਫ਼ੈਸਲਾ ਆਖ਼ਰੀ ਤੇ ਮਨਜ਼ੂਰਯੋਗ ਹੁੰਦਾ ਹੈ।' ਬੈਂਗਲੁਰੂ ਨੇ ਬੁੱਧਵਾਰ ਨੂੰ ਐਲਿਮੀਨੇਟਰ 'ਚ ਲਖਨਊ ਸੁਪਰ ਜਾਇੰਟਸ ਨੂੰ 14 ਦੌੜਾਂ ਨੂੰ ਹਰਾਇਆ।