ਕਟਕ ''ਚ ਹੋਵੇਗੀ ਰਾਸ਼ਟਰਮੰਡਲ ਟੇਬਲ ਟੈਨਿਸ ਚੈਂਪੀਅਨਸ਼ਿਪ
Monday, Jul 01, 2019 - 05:34 PM (IST)

ਭੁਵਨੇਸ਼ਵਰ : ਆਸਟਰੇਲੀਆ ਅਤੇ ਪਾਕਿਸਤਾਨ ਸਮੇਤ 14 ਦੇਸ਼ 17 ਜੁਲਾਈ ਤੋਂ ਕਟਕ ਵਿਚ ਸ਼ੁਰੂ ਹੋਣ ਵਾਲੀ 21ਵੀਂ ਰਾਸ਼ਟਰਮੰਡਲ ਟੇਬਲ ਟੈਨਿਸ ਚੈਂਪੀਅਨਸ਼ਿਪ ਵਿਚ ਹਿੱਸਾ ਲਵੇਗੀ ਜਿਸਦੇ ਲਈ ਸੋਮਵਾਰ ਨੂੰ ਇੱਥੇ ਓਡੀਸ਼ਾ ਸਰਕਾਰ ਅਤੇ ਭਾਰਤੀ ਟੇਬਲ ਟੈਨਿਸ ਮਹਾਸੰਘ ਵਿਚਾਲੇ ਸਮਝੌਤਾ ਪੱਤਰ 'ਤੇ ਹਸਤਾਖਰ ਕੀਤੇ ਗਏ। ਜਵਾਹਰ ਲਾਲ ਨਹਿਰੂ ਸਟੇਡੀਅਮ ਵਿਚ 22 ਜੁਲਾਈ ਤੱਕ ਚੱਲਣ ਵਾਲੀ ਇਸ ਚੈਂਪੀਅਨਸ਼ਿਪ ਲਈ ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਦੀ ਮੌਜੂਦਗੀ ਵਿਚ ਕਰਾਰ ਹਸਤਾਖਰ ਕੀਤੇ ਗਏ। ਚੈਂਪੀਅਨਸ਼ਿਪ ਵਿਚ ਭਾਰਤ, ਸਿੰਗਾਪੁਰ, ਮਲੇਸ਼ੀਆ, ਬੰਗਲਾਦੇ, ਸ਼੍ਰੀਲੰਕਾ, ਇੰਗਲੈਂਡ, ਸਕਾਟਲੈਂਡ, ਵੇਲਸ, ਜਰਸੀ, ਆਸਟਰੇਲੀਆ, ਸਾਈਪ੍ਰਸ, ਦੱਖਣੀ ਅਫਰੀਕਾ, ਨਾਈਜੀਰਿਆ ਅਤੇ ਪਾਕਿਸਤਾਨ ਦੀਆਂ ਟੀਮਾਂ ਹਿੱਸਾ ਲੈਣਗੀਆਂ।