ਵੇਲਸ ਨੂੰ ਹਰਾ ਕੇ ਭਾਰਤੀ ਪੁਰਸ਼ ਹਾਕੀ ਟੀਮ ਸੈਮੀਫਾਈਨਲ ''ਚ

Friday, Aug 05, 2022 - 03:08 PM (IST)

ਵੇਲਸ ਨੂੰ ਹਰਾ ਕੇ ਭਾਰਤੀ ਪੁਰਸ਼ ਹਾਕੀ ਟੀਮ ਸੈਮੀਫਾਈਨਲ ''ਚ

ਬਰਮਿੰਘਮ (ਵਿੱਕੀ ਸ਼ਰਮਾ)- ਹਰਮਨਪ੍ਰੀਤ ਸਿੰਘ ਦੀ ਹੈਟ੍ਰਿਕ ਦੇ ਦਮ ’ਤੇ ਆਖ਼ਰੀ ਲੀਗ ਮੈਚ ’ਚ ਵੇਲਸ ਨੂੰ 4-1 ਨਾਲ ਹਰਾ ਕੇ ਭਾਰਤੀ ਟੀਮ ਨੇ ਪੂਲ-ਬੀ ਵਿਚ ਚੋਟੀ ’ਤੇ ਰਹਿ ਕਿ ਰਾਸ਼ਟਰਮੰਡਲ ਖੇਡਾਂ ਦੇ ਪੁਰਸ਼ ਹਾਕੀ ਮੁਕਾਬਲੇ ਦੇ ਸੈਮੀਫਾਈਨਲ ’ਚ ਪ੍ਰਵੇਸ਼ ਕਰ ਲਿਆ। ਪਹਿਲੇ ਮੈਚ ’ਚ ਘਾਨਾ ਨੂੰ 11-0 ਨਾਲ ਅਤੇ ਤੀਜੇ ਮੈਚ ’ਚ ਕੈਨੇਡਾ ਨੂੰ 8-0 ਨਾਲ ਹਰਾਉਣ ਵਾਲੀ ਭਾਰਤੀ ਟੀਮ ਨੇ ਇੰਗਲੈਂਡ ਨਾਲ 4-4 ਨਾਲ ਡਰਾਅ ਖੇਡਿਆ ਸੀ। ਵਿਸ਼ਵ ਰੈਂਕਿੰਗ ’ਚ 5ਵੇਂ ਸਥਾਨ ’ਤੇ ਕਾਬਜ਼ ਮਨਪ੍ਰੀਤ ਸਿੰਘ ਦੀ ਟੀਮ ਪਲੱਸ 22 ਦੇ ਗੋਲ ਔਸਤ ਦੇ ਨਾਲ ਪੂਲ-ਬੀ ’ਚ ਚੋਟੀ ’ਤੇ ਰਹੀ। 

ਟੋਕੀਓ ਓਲੰਪਿਕ ਕਾਂਸੀ ਤਮਗਾ ਜੇਤੂ ਭਾਰਤ ਨੇ ਆਖ਼ਰੀ ਲੀਗ ਮੈਚ ’ਚ ਹਮਲਾਵਰ ਸ਼ੁਰੂਆਤ ਕੀਤੀ ਅਤੇ ਦੂਜੇ ਕੁਆਰਟਰ ’ਚ ਹਰਮਨਪ੍ਰੀਤ ਨੇ 2 ਪੈਨਲਟੀ ਕਾਰਨਰ ਤਬਦੀਲ ਕਰ ਕੇ ਹਾਫ ਟਾਈਮ ਤਕ 2-0 ਦੀ ਬੜ੍ਹਤ ਦਿਵਾ ਦਿੱਤੀ। ਹਰਮਨਪ੍ਰੀਤ ਅਤੇ ਗੁਰਜੰਤ ਸਿੰਘ ਨੇ ਆਖ਼ਰੀ 2 ਕੁਆਰਟਰ ’ਚ 1-1 ਗੋਲ ਕਰਕੇ ਬੜ੍ਹਤ 4-0 ਦੀ ਕਰ ਦਿੱਤੀ। ਵੇਲਸ ਲਈ ਇਕ ਮਾਤਰ ਗੋਲ ਜੇਰੇਥ ਫਾਲੋਰਿੰਗ ਨੇ ਚੌਥੇ ਕੁਆਰਟਰ ’ਚ ਕੀਤਾ। ਸੈਮੀਫਾਈਨਲ ਮੁਕਾਬਲੇ ਸ਼ਨੀਵਾਰ 6 ਅਗਸਤ ਨੂੰ ਖੇਡੇ ਜਾਣਗੇ।


author

cherry

Content Editor

Related News