ਭਾਰਤੀ ਓਲੰਪਿਕ ਟੀਮ ''ਚ ਜਗ੍ਹਾ ਬਣਾਉਣ ਦੇ ਲਈ ਵਚਨਬੱਧ ਹਾਂ : ਹਾਰਦਿਕ
Saturday, Sep 05, 2020 - 01:41 AM (IST)
ਬੈਂਗਲੁਰੂ- ਭਾਰਤੀ ਹਾਕੀ ਟੀਮ ਦੇ ਮਿਡਫੀਲਡਰ ਹਾਰਦਿਕ ਸਿੰਘ ਦਾ ਕਹਿਣਾ ਹੈ ਕਿ ਉਹ ਸ਼ਾਨਦਾਰ ਖੇਡ ਨਾਲ ਭਾਰਤੀ ਓਲੰਪਿਕ ਟੀਮ 'ਚ ਜਗ੍ਹਾ ਬਣਾਉਣ ਦੇ ਲਈ ਵਚਨਬੱਧ ਹੈ। 21 ਸਾਲਾ ਹਾਰਦਿਕ ਨੇ ਸੀਨੀਅਰ ਟੀਮ ਦੇ ਲਈ 37 ਮੈਚ ਖੇਡੇ ਹਨ ਤੇ ਉਨ੍ਹਾਂ ਨੇ 2019 'ਚ ਐੱਫ. ਆਈ. ਐੱਚ. ਪੁਰਸ਼ ਸੀਰੀਜ਼ ਫਾਈਨਲਸ 'ਚ ਸੋਨ ਤਮਗਾ ਜਿੱਤਣ 'ਚ ਅਹਿਮ ਭੂਮੀਕਾ ਨਿਭਾਈ ਸੀ। ਹਾਰਦਿਕ ਪਿਛਲੇ ਸਾਲ ਓਲੰਪਿਕ ਕੁਆਲੀਫਾਇਰਸ 'ਚ ਰੂਸ ਨੂੰ ਹਰਾਉਣ ਵਾਲੀ ਟੀਮ ਦਾ ਹਿੱਸਾ ਸੀ।
ਮਿਡਫੀਲਡਰ ਨੇ ਕਿਹਾ ਕਿ ਓਲੰਪਿਕ ਤੋਂ ਪਹਿਲਾਂ ਦਾ ਸਮਾਂ ਸਾਡੇ ਲਈ ਬਹੁਤ ਮਹੱਤਵਪੂਰਨ ਹੈ। ਮੈਨੂੰ ਵਧੀਆ ਲੱਗ ਰਿਹਾ ਹੈ ਕਿ ਮੈਂ ਓਲੰਪਿਕ ਕੁਆਲੀਫਾਇਰਸ 'ਚ ਟੀਮ ਦੇ ਲਈ ਵਧੀਆ ਪ੍ਰਦਰਸ਼ਨ ਕੀਤਾ ਸੀ। ਹਾਲਾਂਕਿ ਮੈਂ ਹੋਰ ਬਿਹਤਰ ਖਿਡਾਰੀ ਬਣ ਕੇ ਓਲੰਪਿਕ ਦੇ ਲਈ ਭਾਰਤੀ ਟੀਮ ਦਾ ਨਿਯਮਤ ਮੈਂਬਰ ਬਣਨ ਦੇ ਲਈ ਵਚਨਬੱਧ ਹਾਂ। ਉਨ੍ਹਾਂ ਨੇ ਕਿਹਾ ਪਿਛਲੇ ਕੁਝ ਮਹੀਨਿਆਂ ਤੋਂ ਮੈਂ ਆਪਣੀ ਯੋਗਤਾ ਦੇ ਅਨੁਸਾਰ ਆਪਣੇ ਖੇਡ ਨੂੰ ਸੁਧਾਰ ਕਰ ਰਿਹਾ ਹਾਂ ਤੇ ਮੈਂ ਯਕੀਨ ਹੈ ਕਿ ਸਖਤ ਮਿਹਨਤ ਦਾ ਫਲ ਇਕ ਦਿਨ ਮੈਨੂੰ ਮਿਲੇਗਾ।