ਆਸਟਰੇਲੀਆਈ ਓਪਨ ਦੀ ਤਿਆਰੀ ਕਰ ਰਹੀ ਕੋਕੋ ਗਾਅ ਲਈ ਸੰਘਰਸ਼ਮਈ ਰਿਹਾ ਟੂਰਨਾਮੈਂਟ ਦਾ ਪਹਿਲਾ ਦੌਰ

02/01/2021 7:31:09 PM

ਮੈਲਬੋਰਨ— ਅਮਰੀਕਾ ਦੀ ਕੋੋਕੋ ਗਾਅ ਨੂੰ ਆਸਟਰੇਲੀਆਈ ਓਪਨ ਦੀ ਤਿਆਰੀ ਲਈ ਖੇਡੇ ਜਾ ਰਹੇ ਡਬਲਿਊ. ਟੀ. ਏ. ਗਿਪਸਲੈਂਡ ਟਰਾਫ਼ੀ ਟੂਰਨਾਮੈਂਟ ਦੇ ਪਹਿਲੇ ਦੌਰ ’ਚ ਜਿੱਤ ਲਈ ਕਾਫ਼ੀ ਸੰਘਰਸ਼ ਕਰਨਾ ਪਿਆ। ਗਾਅ ਨੇ ਜਿਲ ਟੇਇਕਮੈਨ ਨੂੰ 6-3, 4-7, 7-6 ਨਾਲ ਹਰਾ ਕੇ ਦੂਜੇ ਦੌਰ ’ਚ ਪ੍ਰਵੇਸ਼ ਕੀਤਾ। ਇਸੇ ਟੂਰਨਾਮੈਂਟ ਦੇ ਇਕ ਹੋਰ ਮੈਚ ’ਚ ਆਸਟਰੇਲੀਆ ਦੀ ਡੇਸਟਾਨੀ ਐਯਾਵਾ ਨੇ ਸ਼ਲੋਏ ਪਾਕੇਤ ਨੂੰ 6-1, 4-6, 6-4 ਨਾਲ ਹਰਾਇਆ। ਆਸਟਰੇਲੀਆਈ ਓਪਨ 8 ਫ਼ਰਵਰੀ ਤੋਂ ਸ਼ੁਰੂ ਹੋਵੇਗਾ। ਕੋਰੋਨਾ ਮਹਾਮਾਰੀ ਸਬੰਧੀ ਇਕਾਂਤਵਾਸ ਪ੍ਰੋਟੋਕਾਲ ਦੇ ਕਾਰਨ ਇਸ ਨੂੰ ਤਿੰਨ ਹਫ਼ਤੇ ਦੀ ਦੇਰੀ ਨਾਲ ਸ਼ੁਰੂ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਨਵੇਂ ਢਾਂਚੇ ਨਾਲ ਅਪ੍ਰੈਲ ’ਚ ਫਿਰ ਸ਼ੁਰੂ ਹੋਣਗੇ ਘਰੇਲੂ ਬੈਡਮਿੰਟਨ ਟੂਰਨਾਮੈਂਟ

ਇਸ ਤੋਂ ਪਹਿਲਾਂ 6 ਟੂਰਨਾਮੈਂਟ ਅਭਿਆਸ ਲਈ ਹੋਣੇ ਹਨ ਜਿਸ ’ਚ ਸਭ ਤੋਂ ਵੱਡਾ ਏ. ਟੀ. ਪੀ. ਕੱਪ ਟੀਮ ਪੁਰਸ਼ ਟੈਨਿਸ ਟੂਰਨਾਮੈਂਟ ਹੈ ਜੋ ਮੰਗਲਵਾਰ ਤੋਂ ਖੇਡਿਆ ਜਾਵੇਗਾ। ਇਸ ਤੋਂ ਇਲਾਲਾ ਗੇ੍ਰਟ ਓਸ਼ਨ ਰੋਡ ਓਪਨ ਤੇ ਮਰੇ ਰਿਵਰ ਓਪਨ ਵੀ ਖੇਡੇ ਜਾਣੇ ਹਨ। ਬੀਬੀਆਂ ਲਈ ਗਿਪਸਲੈਂਡ ਟਰਾਫ਼ੀ  ਦੇ ਇਲਾਵਾ ਯਾਰਾ ਵੈਲੀ ਕਲਾਸਿਕ ਤੇ ਗ੍ਰਾਂਪੀਅੰਸ ਟਰਾਫ਼ੀ ਵੀ ਹੈ। ਯਾਰਾ ਰਿਵਰ ਕਲਾਸਿਕ ’ਚ ਅਨਾਸਤਾਸੀਆ ਪੀ. ਨੇ ਜਾਪਾਨ ਦੀ ਮਿਸਾਕੀ ਦੋਈ ਨੂੰ 6-1, 6-4 ਨਾਲ ਹਰਾਇਆ। ਅਮਰੀਕਾ ਦੀ ਡੇਨੀਏਲੇ ਕੋਲਿੰਸ ਨੇ ਨੀਨਾ ਸਟੋਯਾਨੋਵਿਚ ਨੂੰ 6-2, 6-1 ਨਾਲ ਹਰਾਇਆ। ਜਦਕਿ ਸਤਵਾਂ ਦਰਜਾ ਪ੍ਰਾਪਤ ਪੇਟ੍ਰਾ ਮਾਰਟਿਚ ਨੇ ਵੇਰਾ ਲਾਪਕੋ ਨੂੰ 4-6, 6-3, 6-2 ਨਾਲ ਹਰਾਇਆ। ਮਰੇ ਰਿਵਰ ਓਪਨ ’ਚ ਫ਼ਰਾਂਸ ਦੇ ਕੋਰੇਂਟਿਨ ਐੱਮ. ਨੇ ਅਮਰੀਕਾ ਦੇ ਫ਼੍ਰਾਂਸਿਸ ਟਿਆਫ਼ੋ ਨੂੰ 3-6, 6-4, 6-4 ਨਾਲ ਹਰਾਇਆ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।  


Tarsem Singh

Content Editor

Related News