ਗੇਲ ਮੋਨਫਿਲਸ ਨੇ ਆਪਣੇ 40ਵੇਂ ਜਨਮ ਦਿਨ ’ਤੇ ਜਿੱਤ ਕੀਤੀ ਹਾਸਲ

Thursday, Sep 03, 2026 - 12:58 PM (IST)

ਗੇਲ ਮੋਨਫਿਲਸ ਨੇ ਆਪਣੇ 40ਵੇਂ ਜਨਮ ਦਿਨ ’ਤੇ ਜਿੱਤ ਕੀਤੀ ਹਾਸਲ

ਸਪੋਰਟਸ ਡੈਸਕ– ਗੇਲ ਮੋਨਫਿਲਸ ਨੇ ਪਹਿਲਾ ਸੈੱਟ ਗੁਆਉਣ ਤੋਂ ਬਾਅਦ ਜ਼ੋਰਦਾਰ ਵਾਪਸੀ ਕਰਕੇ ਯੂ. ਐੱਸ. ਓਪਨ ਟੈਨਿਸ ਟੂਰਨਾਮੈਂਟ ਦੇ ਪੁਰਸ਼ ਸਿੰਗਲਜ਼ ਦੇ ਦੂਜੇ ਦੌਰ ’ਚ ਜਗ੍ਹਾ ਬਣਾਈ ਤੇ ਇਸ ਤਰ੍ਹਾਂ ਨਾਲ ਆਪਣੇ 40ਵੇਂ ਜਨਮ ਦਿਨ ਨੂੰ ਯਾਦਗਾਰ ਬਣਾ ਦਿੱਤਾ।

ਮੋਨਫਿਲਸ ਨੇ ਐਡੋਲਫੋ ਡੇਨੀਅਲ ਵੈਲੇਜੋ ਨੂੰ 2-6, 6-1, 6-2, 6-0 ਨਾਲ ਹਰਾਇਆ। ਉਹ ਸਾਲ ਦੇ ਆਖਰੀ ਗ੍ਰੈਂਡ ਸਲੈਮ ਟੂਰਨਾਮੈਂਟ ’ਚ ਮੈਚ ਜਿੱਤਣ ਵਾਲਾ ਸਭ ਤੋਂ ਵੱਧ ਉਮਰ ਦਾ ਪੁਰਸ਼ ਖਿਡਾਰੀ ਬਣ ਗਿਆ ਹੈ। ਉਸ ਤੋਂ ਪਹਿਲਾਂ ਜਿਮੀ ਕਾਨਰਸ ਨੇ ਇਹ ਉਪਲਬਧੀ ਹਾਸਲ ਕੀਤੀ ਸੀ। ਉਸ ਨੇ 2 ਸਤੰਬਰ 1992 ਨੂੰ 40 ਸਾਲ ਦੀ ਉਮਰ ’ਚ ਜੈਮੇ ਓਨਸਿਨਸ ਨੂੰ ਹਰਾਇਆ ਸੀ।

ਮੋਨਫਿਲਸ ਨੇ ਲੂਈ ਆਰਮਸਟ੍ਰਾਂਗ ਸਟੇਡੀਅਮ ’ਚ ਮੌਜੂਦ ਪ੍ਰਸ਼ੰਸਕਾਂ ਨੂੰ ਕਿਹਾ, ''ਇਹ ਵਾਕਈ ਬਹੁਤ ਖਾਸ ਸੀ। ਆਪਣੇ 40ਵੇਂ ਜਨਮ ਦਿਨ ’ਤੇ ਖੇਡਣਾ ਖਾਸ ਹੈ। ਤੁਸੀਂ ਲੋਕਾਂ ਨੇ ਇਸ ਨੂੰ ਅਵਿਸ਼ਵਾਸਯੋਗ ਬਣਾ ਦਿੱਤਾ।’’

ਮੋਨਫਿਲਸ ਇਸ ਸਾਲ ਤੋਂ ਬਾਅਦ ਸੰਨਿਆਸ ਲੈਣ ਦੀ ਯੋਜਨਾ ਬਣਾ ਰਿਹਾ ਹੈ ਤੇ ਇਸ ਟੂਰਨਾਮੈਂਟ ਨੂੰ ਯਾਦਗਾਰ ਬਣਾਉਣਾ ਚਾਹੁੰਦਾ ਹੈ, ਜਿੱਥੇ ਉਹ 2016 ’ਚ ਸੈਮੀਫਾਈਨਲ ਤੱਕ ਪਹੁੰਚਿਆ ਸੀ। ਉਸ ਨੇ ਆਪਣੀ ਪਤਨੀ ਏਲੀਨਾ ਸਵਿਤੋਲੀਨਾ ਨਾਲ ਜੋੜੀ ਬਣਾ ਕੇ ਇਸ ਪ੍ਰਤੀਯੋਗਿਤਾ ਦੀ ਸ਼ੁਰੂਆਤ ਕੀਤੀ ਤੇ ਪਹਿਲੀ ਵਾਰ ਇਕੱਠੇ ਖੇਡਦੇ ਹੋਏ ਮਿਕਸਡ ਡਬਲਜ਼ ਦੇ ਸੈਮੀਫਾਈਨਲ ਤੱਕ ਪਹੁੰਤਿਆ।


author

Tarsem Singh

Content Editor

Related News